ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ : ਮਮਤਾ ਬੈਨਰਜੀ

ਕੋਲਕਾਤਾ, 5 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਈਦ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ, ਖ਼ਾਸਕਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘ਬੰਗਾਲ ‘ਚ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਹਿੰਦੂ-ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਧਰਮਾਂ ਦੀ ਰੱਖਿਆਂ ਕਰਾਂਗੇ… ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ।’ ਮਮਤਾ ਬੈਨਰਜੀ ਨੇ ਕਿਹਾ, ‘ਤਿਆਗ ਦਾ ਨਾਂ ਹੈ ਹਿੰਦੂ, ਇਮਾਨ ਦਾ ਨਾਂ ਹੈ ਮੁਸਲਮਾਨ, ਪਿਆਰ ਦਾ ਨਾਂ ਹੈ ਈਸਾਈ, ਸਿੱਖਾਂ ਦਾ ਨਾਂ ਹੈ ਬਲਿਦਾਨ, ਇਹ ਹੈ ਸਾਡਾ ਪਿਆਰਾ ਹਿੰਦੁਸਤਾਨ…। ਇਸ ਦੀ ਰੱਖਿਆ ਅਸੀਂ ਲੋਕ ਕਰਾਂਗੇ, ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ। ਇਹੀ ਸਾਡਾ ਸਲੋਗਨ ਹੈ।’

Send this to a friend