ਝੁੱਗੀਆਂ ਨੂੰ ਅੱਗ ਲੱਗਣ ਨਾਲ ਅੰਦਰ ਪਿਆ ਸਾਮਾਨ ਸੜਕੇ ਸੁਆਹ

ਬਰਨਾਲਾ, 5 ਜੂਨ (ਤਰਨਜੀਤ ਸਿੰਘ ਗੋਲਡੀ)- ਗਰਚਾ ਰੋਡ ਬਰਨਾਲਾ ਤੇ ਸਥਿੱਤ ਝੁੱਗੀਆਂ ਨੂੰ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਜਿਸ ਨਾਲ ਝੁੱਗੀਆਂ ਦੇ ਅੰਦਰ ਪਿਆ ਕੀਮਤੀ ਸਮਾਨ ਸੜਕੇ ਸੁਆਹ ਹੋ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਸ਼ਾਟ ਸ਼ਰਕਟ ਨਾਲ ਅੱਗ ਲੱਗ ਜਾਣ ਕਰਕੇ ਉਨ੍ਹਾਂ ਦੀਆਂ ਜਿੱਥੇ ਝੁੱਗੀਆਂ ਤਾਂ ਸੜੀਆਂ ਹੀ ਹਨ।ਉਥੇ ਹੀ ਉਨ੍ਹਾਂ ਦਾ ਝੁੱਗੀਆਂ ਵਿੱਚ ਪਿਆ ਕੀਮਤੀ ਸਮਾਨ ਵੀ ਸੜਕੇ ਸੁਆਹ ਹੋ ਗਿਆ। ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਟਾਇਮ ਪਾਸ ਕਰਦੇ ਹਨ ਅਤੇ ਇਸ ਹੋਈ ਘਟਨਾ ਨਾਲ ਉਨ੍ਹਾਂ ਦਾ ਆਰਥਿਕ ਪੱਖੋਂ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ। ਇਸ ਅੱਗ ਲੱਗਣ ਦੀ ਘਟਨਾ ਨਾਲ ਭਾਵੇਂਕਿ ਝੁੱਗੀਆਂ ਅਤੇ ਝੁੱਗੀਆਂ ਵਿੱਚ ਪਿਆ ਕੀਮਤੀ ਸਮਾਨ ਸੜਕੇ ਸੁਆਹ ਤਾਂ ਹੋ ਗਿਆ। ਪ੍ਰੰਤੂ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

Send this to a friend