ਚੋਰਾਂ ਦੇ ਹੌਂਸਲੇ ਬੁਲੰਦ-ਲੋਕਾਂ ‘ਚ ਸਹਿਮ ਦਾ ਮਹੌਲ

ਸ਼ਿਵ ਸ਼ੰਕਰ ਰਾਈਸ ਮਿੱਲ ਖੇਤਲਾ ‘ਚ ਚੌਲਾਂ ਦੀਆਂ 257 ਬੋਰੀਆਂ ਚੋਰੀ

ਦਿੜ੍ਹਬਾ, 2 ਜੂਨ (ਕੁਲਸੀਰ ਸਿੰਘ ਔਜਲਾ)- ਸਥਾਨਕ ਕਸਬਾ ਦੇ ਨਜ਼ਦੀਕੀ ਪਿੰਡ ਖੇਤਲਾ ਦੀ ਸ਼ਿਵ ਸ਼ੰਕਰ ਰਾਈਸ ਮਿੱਲ ਵਿੱਚ ਚੋਰਾਂ ਵਲੋਂ ਚੌਲਾਂ ਦੀਆਂ 257 ਬੋਰੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਅਜਾਇਬ ਸਿੰਘ ਸਿੱਧੂ ਲਾਡਵੰਜਾਰਾ ਕਲਾਂ ਨੇ ਦੱਸਿਆ ਕਿ ਚੋਰਾਂ ਵੱਲੋ ਗੁਦਾਮ ਚ ਪਏ ਚੌਲਾਂ ਦੇ ਸਟਾਕ ਵਿੱਚੋ 257 ਬੋਰੀਆਂ ਚੋਰੀ ਕਰ ਲਈਆਂ ਚੋਰੀ ਦੀ ਜਾਣਕਾਰੀ ਮਿਲਦਿਆਂ ਦਿੜ੍ਹਬਾ ਪੁਲਿਸ ਨੂੰ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਦਾ ਦੌਰਾ ਵੀ ਕੀਤਾ ਗਿਆ । ਇਸ ਮੌਕੇ ਉਹਨਾਂ ਕਿਹਾ ਕਿ ਪਹਿਲਾਂ ਵੀ ਚੋਰੀ ਦੀ ਘਟਨਾ ਵਾਪਰੀ ਸੀ । ਉਹਨਾਂ ਕਿਹਾ ਪੁਲਿਸ ਦੋਸ਼ੀਆਂ ਦੀ ਭਾਲ ਕਰ ਕੇ ਉਹਨਾਂ ਖਿਲਾਫ ਸਖਤ ਕਾਰਵਾਈ ਕਰੇ। ਇਸ ਸਬੰਧੀ ਐਸ ਐਚ ਓ ਦਿੜ੍ਹਬਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ।

Send this to a friend