ਸਰਦੂਲਗੜ੍ਹ, 31 ਮਈ (ਵਿਪਨ ਗੋਇਲ)- ਸਰਦੂਲਗੜ੍ਹ ਦੀ ਅਨਾਜ ਮੰਡੀ ਵਿਖੇ ਸਥਿਤ ਐਚ ਡੀ ਐਫ ਸੀ ਬੈਂਕ ਦੀ ਦੂਜੀ ਬਿਲਡਿੰਗ ਦੀ ਛੱਤ ਉੱਪਰ ਪਏ ਜਰਨੇਟਰ ਨੂੰ ਅਚਾਨਕ ਅੱਗ ਗਈ। ਫਾਇਰ ਬਿਗ੍ਰੇਡ ਨੇ ਮੋਕੇ ਤੇ ਪਹੁੰਚਕੇ ਅੱਗ ਬੁਝਾ ਦਿੱਤੀ। ਅੱਗ ਲੱਗਣ ਦੇ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਕੁਝ ਵੀ ਪਤਾ ਨਹੀ ਚੱਲ ਸਕਿਆ ਸੂਤਰਾ ਤੋ ਪਤਾ ਲੱਗਾ ਕਿ ਜਿਸ ਵਕਤ ਜਰਨੇਟਰ ਨੂੰ ਅੱਗ ਲੱਗੀ ਉਸ ਵਕਤ ਜਰਨੇਟਰ ਬੰਦ ਪਿਆ ਸੀ। ਜਿਕਰਯੋਗ ਹੈ ਕਿ ਅਨਾਜ ਮੰਡੀ ਵਿੱਚ ਕਈ ਬੈਂਕ ਹੋਣ ਕਾਰਨ ਬੈਂਕਾਂ ਦੇ ਜਰਨੇਟਰ ਮੰਡੀ ਦੇ ਬਾਹਰ ਲੱਗੇ ਹੋਏ
ਹਨ ਅਤੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਕਿਉ ਕਿ ਮੰਡੀ ਵਿੱਚ ਨਰਮੇ ਕਪਾਹ ਦੀ ਫਸਲ ਮੰਡੀ ਵਿੱਚ ਪਈ ਹੁੰਦੀ ਹੈ ਅਤੇ ਨਾਲ ਹੀ ਬੈਂਕ ਵਾਲੇ ਜਰਨੇਟਰ ਚਾਲੂ ਕਰ ਦਿੰਦੇ ਹਨ ਜਿਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜਦ ਇਸ ਸੰਬੰਧ ਵਿੱਚ ਐਚ ਡੀ ਐਫ ਸੀ ਬੈਂਕ ਦੇ ਮੇਨੈਜਰ ਰਾਜੇਸ਼ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਕਿਹਾ ਕਿ ਮੈਂ ਤੁਹਾਡੇ ਨਾਲ 5 ਮਿੰਟ ਬਾਅਦ ਗੱਲ ਕਰਦਾ ਹਾਂ ਪਰ ਜਦ ਉਨਾਂ ਨੂੰ ਵਾਰ ਵਾਰ ਫੋਨ ਕੀਤਾ ਗਿਆ ਤਾਂ ਉਨਾਂ ਫੋਨ ਚੱਕਣਾ ਮੁਨਾਸਿਬ ਨਾ ਸਮਝਿਆ। ਜਦ ਇਸ ਸੰਬੰਧ ਵਿੱਚ ਮਾਰਕਿਟ ਕਮੇਟੀ ਸਰਦੂਲਗੜ੍ਹ ਦੇ ਸਕੱਤਰ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਬੈਂਕ ਵਾਲੇ ਜਰਨੇਟਰ ਆਪਣੀ ਕਸਟੱਡੀ ਵਿੱਚ ਰੱਖਣ ਜੇਕਰ ਗੈਰ ਕਾਨੂੰਨੀ ਹੋਏ ਤਾਂ ਮੈਂ ਚੈੱਕ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਚ.ਡੀ.ਐਫ.ਸੀ. ਬੈਂਕ ਸਰਦੂਲਗੜ੍ਹ ਦੇ ਜਰਨੇਟਰ ਨੂੰ ਲੱਗੀ ਅਚਾਨਕ ਅੱਗ



