ਅੰਮ੍ਰਿਤਸਰ, 27 ਅਪ੍ਰੈਲ-ਆਪਣੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋਣ ਵਿੱਚ ਦੋ ਦਿਨ ਬਾਕੀ ਰਹਿ ਜਾਣ ਤੇ Ñਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਵਲੋਂ ਆਪਣੀ ਜਿੱਤ ਲਈ ਹਰ ਪੱਤਾ ਖੇਡ ਕੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ। ਇਸ ਸੀਟ ਤੋ ਚੋਣ ਉਪ ਚੋਣ ਦੀ ਤਰ੍ਹਾਂ ਲੜੀ ਜਾ ਰਹੀ ਹੈ। ਟੱਕਰ ਫਸਵੀਂ ਹੋਣ ਕਾਰਨ ਜੇਤਲੀ ਵਲੋਂ ਆਪਣੀ ਨਈਆ ਨੂੰ ਪਾਰ ਲਾਉਣ ਲਈ ਜਿਥੇ ਫਿਲਮ ਸਟਾਰਾਂ ਤੇ ਪਾਰਟੀ ਦੇ ਵੱਡੇ ਨੇਤਾਵਾਂ ਤੇ ਅਕਾਲੀ ਦਲ ਦੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ ਉਥੇ ਕੈਪਟਨ ਵਲੋਂ ਆਪ ਹੀ ਮੈਦਾਨ ਸਾਂਭਿਆ ਗਿਆ ਹੈ। ਦੋਹਾਂ ਨੇਤਾਵਾਂ ਦੇ ਨਾਲ ਨਾਲ ਬਾਦਲ ਦਾ ਵਕਾਰ ਵੀ ਦਾਅ ਤੇ ਲੱਗਾ ਹੋਇਆ ਹੈ।ਅਕਾਲੀ ਦਲ ਭਾਜਪਾ ਤੇ ਕੈਪਟਨ ਵਲੋਂ ਇਸ ਸੀਟ ਤੇ ਕਰੋਂ ਜਾਂ ਮਰੋ ਵਾਲੀ ਨੀਤੀ ਅਪਣਾਈ ਗਈ ਹੈ। ਵੋਟਰਾਂ ਵਲੋਂ ਧਾਰੀ ਚੁੱਪ ਦੋਹਾਂ ਧਿਰਾਂ ਲਈ ਚਿੰਤਾ ਬਣੀ ਹੋਈ ਹੈ। ਇੱਕ ਗੱਲ ਵੇਖਣ ਵਿੱਚ ਜਰੂਰ ਆ ਰਹੀ ਹੈ ਕਿ ਭਾਂਵੇਂ ਕਾਂਗਰਸ ਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵੋਟ ਪਾਉਣ ਸਬੰਧੀ ਆਮ ਵੇਟਰ ਨੇ ਚੁੱਪ ਧਾਰੀ ਹੈ ਪਰ
ਆਮ ਆਦਮੀ ਪਾਰਟੀ ਨੂੰ ਵੋਅ ਪਾਵੁਣ ਵਾਲਾ ਵੋਟਰ ਜਰੂਰ ਕੁਠ ਖੁੱਲਕੇ ਆਪਣੇ ਦਿੱਲ ਦੀ ਗੱਲ ਕਹਿ ਰਿਹਾ ਹੈ। ਦੂਸਰੇ ਵੋਟਰਾਂ ਦੀ ਚੁੱਪ ਕਾਰਲ ਸੱਤਾਧਾਰੀ ਧਿਰ ਜ਼ਿਆਦਾ ਪ੍ਰੇਸ਼ਾਨ ਹੈ ਕਿੳਂਕਿ ਵੋਟਰ ਸੱਤਾ ਧਾਰੀ ਧਿਰ ਤੋੀ ਡਰਦਾ ਕਦੇ ਵੀ ਖੁੱਲਕੇ ਸਾਹਮਣੇ ਨਹੀਂ ਆਉਦਾ ਅਤੇ ਇਸ ਗੱਲ ਦਾ ਡਰ ਹਮੇਸ਼ਾਂ ਹੀ ਸੱਤਾਧਾਰੀ ਧਿਰ ਨੂੰ ਸਤਾਉਦਾ ਹੈ। ਹੁਣ ਕੈਪਟਨ ਤੇ ਜੇਤਲੀ ਦੇ ਸਮਰਥਕਾਂ ਨੇ ਆਪਣੀ ਸਾਰੀ ਤਾਕਤ ਝੇਕ ਦਿੱਤੀ ਹੈ। ਦੋਹਾਂ ਹੀ ਨੇਤਾਵਾਂ ਵਲੋਂ ਆਪਦੀ ਜਿੱਤ ਲਈ ਹੁਣ ਆਖਰੀ ਹੱਲਾ ਮਾਰਿਆ ਜਾ ਰਿਹਾ ਹੈ। ਅਉਣ ਵਾਲੇ ਦੋ ਦਿਨ ਸਾਰੀਆਂ ਪਾਰਅੀਆਂ ਲਈ ਬੜੇ ਸੁਚੇਤ ਰਹਿਣ ਦੇ ਹਨ ਅਤੇ ਇਹ ਉਹ ਦਿਲ ਹਨ ਜਿਹੜੇ ਪਿਛਲੇ ਇੱਕ ਮਹੀਨੇ ਵਿੱਚ ਕੀਤੀ ਮਿਹਨਤ ਦਾ ਫੱਲ ਦੇਣਗੇ ਅਤੇ ਇਹਨਾ ਦਿਨਾ ਵਿੰਚ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਵਲੋਂ ਵਰਤਿਆ ਗਿਆ ਅਵੇਸਲਾਪਨ ਉਸ ਲਈ ਘਾਤਕ ਸਾਬਿਤ ਹੋ ਸਕਦਾ ਹੈ। ਵੱਡੀਆਂ ਰੈਲੀਆਂ ਦੀ ਥਾਂ ਹੁਣ ਉਮੀਦਵਾਰਾ ਵਲੋਂ ਹੇਠਲੇ ਪੱਧਰ ਤੇ ਆਪਣੀਆਂ ਵੋਟਾ ਨੂੰ ਕਾਇਮ ਰੱਖਣ ਲਹੀ ਇਹ ਦੋ ਦਿਲ ਲਾਏ ਜਾ ਰਹੇ ਹਨ। ਹਰ ਪਾਰਟੀ ਵਲੋੀ ਆਪਦੇ ਵਰਕਰ ਨੂੰ ਵੋਆਂ ਵਾਲੇ ਦਿਨ ਵੱਧ ਤੋਂ ਵੱਧ ਆਪ ਹੱਕ ਵਿੱਚ ਵੋਟਾਂ ਘਰਾ ਤੋਂ ਲਿਆ ਕੇ ਭੁਗਤਾਉਣ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਪ੍ਰਚਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪਿਛਲੇ ਦਿਨਾਂ ਵਿੱਚ ਅਕਾਲੀ ਭਾਜਪਾ ਵਲੋਂ ਜੇਤਲੀ ਦੇ ਹੱਕ ਵਿੱਚ ਦਰਜਨਾਂ ਬਾਲੀਵੁੱਡ ਸਟਾਰਾਂ ਨੂੰ ਸੱਦਿਆ ਗਿਆ ਅਤ ਫਿਰ ਮੋਦੀ ਦੀ ਰੈਲੀ ਵੀ ਕਰਵਾਈ ਗਈ ਤਾਂ ਜੋ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ। ਮੋਦੀ ਦੀ ਰੈਲੀ ਦੇ ਆਉਣ ਨਾਲ ਜੇਤਲੀ ਨੂੰ ਕਿੰਨਾ ਕੁ ਲਾਭ ਪਹੁੰਚਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅਕਾਲੀ ਭਾਜਪਾ ਵਲੋਂ ਅੱਡੀ ਚੋਟੀ ਦਾ ਲਾਇਆ ਜਾ ਰਿਹਾ ਜ਼ੋਰ ਇਸ ਗੱਲ ਦਾ ਸੰਕੇਤ ਹੈ ਕਿ ਉਹਨਾਂ ਨੂੰ ਸਭ ਅੱਛਾ ਦਿਖਾਈ ਨਹੀਂ ਦੇ ਰਿਹਾ। ਇਹਨਾਂ ਚੋਣਾ ਵਿੱਚ ਜਿਥੇ ਅਕਾਲੀ ਭਾਜਪਾ ਵਲੋਂ ਮੋਦੀ ਸਰਕਾਰ ਬਣਨ ਤੇ ਪੰਜਾਬ ਦਾ ਵਿਕਾਸ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਦ ਕਿ ਕਾਗਰਸ ਵਲੋਂ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਅਕਾਲੀ ਦਲ ਦੇ ਆਗੂਆਂ ਦੀ ਕਥਿਤ ਸ਼ਮੂਲੀਅਤ ਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਵਲੋਂ ਪਿਛਲੇ ਕੁਝ ਦਿਨਾਂ ਤੋਂ ਸ਼ਹਿਰੀ ਵੋਟਰਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਅਕਾਲੀ ਦਲ ਤੇ ਭਾਜਪਾ ਦੇ ਸਥਾਨਕ ਨੇਤਾਵਾਂ ਵਿੱਚ ਵੀ ਸਭ ਅੱਛਾ ਨਜ਼ਰ ਨਹੀਂ ਆ ਰਿਹਾ।
ਕੈਪਟਨ ਵਲੋਂ ਬਿਕਰਮ ਮਜੀਠੀਆ ਉਪਰ ਨਸ਼ਿਆਂ ਦੀ ਤਸਰਕਰੀ ਦੇ ਲਾਏ ਜਾ ਰਹੇ ਕਥਿਤ ਦੋਸ਼ਾਂ ਕਾਰਨ ਵੀ ਅਕਾਲੀ ਭਾਜਪਾਈਆਂ ਨੂੰ ਜੁਆਬ ਦੇਣੇ ਔਖੇ ਹੋ ਗਏ ਹਨ। ਹਾਲ ਹੀ ਵਿੱਚ ਮਜੀਠੀਆ ਵਲੋਂ ਗੁਰੂ ਗੋਬਿੰਦ ਸਿੰਘ ਦੀ ਤੁਕਾਂ ਦੀ ਬੇਅਦਬੀ ਕਰਲ ਦੇ ਮਾਮਲੇ ਨੇ ਵੀ ਜੇਤਲੀ ਦੀ ਮੁਹਿੰਮ ਨੂੰ ਸੱਟ ਮਾਰੀ ਹੈ। ਜੇਤਲੀ ਵਲੋਂ ਪਹਿਲਾਂ ਹੀ ਬਿਆਨ ਦਿੱਤੇ ਜਾ ਰਹੇ ਸਨ ਕਿ ਸਾਰੇ ਲੀਡਰ ਸੋਚ ਸਮਝ ਕੇ ਬਿਆਨ ਦੇਣ ਅਤੇ ਇੱਕ ਵੀ ਗਲਤ ਬਿਆਨ ਪਾਰਟੀ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਕੈਪਟਨ ਵਲੋਂ ਹਰ ਮੁੱਦੇ ਤੇ ਅਕਾਲੀ ਦਲ ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਵਲੋਂ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਣ ਲਈ ਭਾਜਪਾ ਨੇ ਹੁਣ ਸਾਬਕਾ ਫੌਜੀ ਜਨਰਲ ਵੀ.ਕੇ.ਸਿੰਘ ਨੂੰ ਪ੍ਰਚਾਰ ਕਰਨ ਲਈ ਲਿਆਂਦਾ ਗਿਆ ਹੈ।
ਭਾਜਪਾ ਦੇ ਸਾਂਸਦ ਨਵਜੋਤ ਸਿੱਧੂ ਦਾ ਆਪਣੇ ਗੁਰੂ ਦੇ ਪ੍ਰਚਾਰ ਵਿੱਚ ਸ਼ਾਮਿਲ ਨਾ ਹੋਣਾ ਵੀ ਭਾਜਪਾ ਲਈ ਕਿਤੇ ਨਾ ਕਿਤੇ ਘਾਟੇਵੰਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਪਿੱਛੇ ਲੱਗ ਸਿੱਧੂ ਨੂੰ ਆਊਟ ਕਰਨ ਦੀ ਪੀੜਾ ਵੀ ਭਾਜਪਾ ਨੂੰ ਸਿਤਾ ਰਹੀ ਹੈ। ਮਜੀਠੀਆ ਤੇ ਸਿੱਧੂ ਦੀ ਦੀ ਲੜਾਈ ਦਾ ਖਮਿਆਜ਼ਾ ਕਿਧਰੇ ਜੇਤਲੀ ਨੂੰ ਨਾ ਭੁੱਗਤਣਾ ਪੈ ਜਾਏ। ਇਹ ਸੀਟ ਤਿੰਨ ਮੁੱਖ ਸਿਆਸੀ ਆਗੂਆਂ ਕੈਪਟਨ ,ਪ੍ਰਕਾਸ਼ ਸਿੰਘ ਬਾਦਲ ਤੇ ਜੇਤਲੀ ਦੇ ਸਿਆਸੀ ਭਵਿੱਖ ਲਈ ਵੀ ਅਹਿਮ ਮੰਨੀ ਜਾ ਰਹੀ ਹੈ। ਜੇਕਰ ਇਸ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਂਦੇ ਹਨ ਤਾਂ ਉਹਨਾਂ ਦਾ ਸਿਆਸੀ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ ਅਤੇ ਜੇਕਰ ਜੇਤਲੀ ਸੀਟ ਹਾਰ ਜਾਂਦੇ ਹਨ ਤਾਂ ਉਹਨਾਂ ਵਲੋਂ ਲੜੀ ਗਈ ਪਹਿਲੀ ਸਿਆਸੀ ਲੜਾਈ ਵਿੱਚ ਹੋਈ ਹਾਰ ਵੀ ਉਹਨਾਂ ਦੇ ਕੱਦ ਨੂੰ ਵੱਡੀ ਸੱਟ ਮਾਰੇਗੀ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਆਪ ਜਾ ਕੇ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਣ ਤੇ ਜਿਤਾਕੇ ਭੇਜਣ ਦਾ ਦਾਅਵਾ ਕਰਕੇ ਲੈ ਕੇ ਆਏ ਸਨ ਦੇ ਵੀ ਸਿਆਸੀ ਭਵਿੱਖ ਦੇ ਸਵਾਲ ਖੜੇ ਹੋਣਗੇ। ਕਿਉਂਕਿ ਜੇਕਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੇ ਤੇ ਜੇਤਲੀ ਸੀਟ ਹਾਰ ਜਾਂਦੇ ਹਨ ਤਾਂ ਬਾਦਲ ਪਰਿਵਾਰ ਕਿਸ ਮੂੰਹ ਨਾਲ ਹਰਸਿਮਰਤ ਕੌਰ ਬਾਦਲ ਲਈ ਚੰਗੀ ਮਨਿਸਟਰੀ ਮੰਗਣਗੇ। ਇਹ ਸੀਟ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਅਹਿਮ ਮੰਨੀ ਜਾ ਰਹੀ ਹੈ ਕਿਉਂ ਕਿ ਇਸ ਉਪਰ ਪੰਜਾਬ ਤੇ ਦੇਸ਼ ਦੇ ਨੇਤਾਵਾ ਦਾ ਸਿਆਸੀ ਭਵਿੱਖ ਦਾਅ ਤੇ ਲੱਗਾ ਹੋਇਆ ਹੈ।
ਨਾਜ਼ੁਕ ਮੋੜ ਤੇ ਪਹੁੰਚ ਚੁੱਕੇ ਚੋਣ ਪ੍ਰਚਾਰ ਦੌਰਾਨ ਦੋਵੇਂ ਧਿਰਾ ਹੀ ਫੂਕ ਫੂਕ ਕੇ ਕਦਮ ਰੱਖ ਰਹੀਆਂ ਹਨ। ਹਰ ਗੱਲ ਨਾਪ ਤੋਲ ਕੇ ਕੀਤੀ ਜਾ ਰਹੀ ਹੈ। ਅਕਾਲੀ ਦਲ ਵਲੋਂ ਮਜੀਠੀਆ ਵਲੋਂ ਗੁਰਬਾਣੀ ਦੀਆਂ ਤੁਕਾਂ ਦੀ ਕੀਤੀ ਬਿਅਦਬੀ ਦੇ ਮਾਮਲੇ ਨੂੰ ਠੰਡਾ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਚੋਣਾਂ ਦੇ ਐਨ ਆਖਰੀ ਮੋੜ ਤੇ ਮਜੀਠੀਆ ਵਲੋਂ ਪੈਦਾ ਕੀਤੇ ਗਏ ਇਸ ਵਿਵਾਦ ਨੇ ਕਾਂਗਰਸ ਨੂੰ ਹਾਲਦੀ ਘੜੀ ਇੰਕ ਲਵਾਂ ਮੁੱਦਾ ਜਰੂਰ ਦੇ ਦਿੱਤਾ ਹੇ ਅਤੇ ਇਹ ਮਾਮਲੇ ਤੋਂ ਕਾਗਰਸ ਸਿੱਖ ਵੋਟਾਂ ਨੂੰ ਕਿੰਨਾ ਕੁ ਆਪਣੇ ਵੱਲ ਖਿੱਚਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਸ ਹਲਕੇ ਅੰਦਰ 14 ਲੱਖ ਦੇ ਕਰੀਬ ਵੋਟਰ ਹੈ ਅਤੇ ਇਸ ਦਾ ਬਹੁਤਾ ਹਿੱਸਾ ਪੇਂਡੂ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਸ਼ਹਿਰ ਵਿਚੋਂ 48000 ਦੇ ਕਰੀਬ ਲੀਡ ਲੈ ਕੇ ਗਿਆ ਸੀ ਅਤੇ ਇਹ ਲੀਡ ਪੇਂਡੂ ਹਲਕਿਆਂ ਵਿਚੋਂ ਘਟੀ ਸੀ ਜਿਸ ਕਾਰਨ ਭਾਜਪਾ ਦੇ ਸਿੱਧੂ ਨੂੰ ਜਿੱਤ ਪ੍ਰਾਪਤ ਹੋਈ ਸੀ। ਅੰਮ੍ਰਿਤਸਰ ਇੱਕ ਅਜਿਹਾ ਸ਼ਹਿਰ ਹੈ ਜਿਥੋਂ ਪੰਥਕ ਗਤੀਵਿਧੀਆਂ ਸ਼ੁਰੂ ਹੁੰਦੀਆਂ ਹਨ ਅਤੇ ਅਜਿਹੇ ਸਿੱਖ ਰਹਿਨੁਮਾ ਹਲਕੇ ਵਿੱਚ ਭਾਜਪਾ ਵਲੋਂ ਅਜਿਹਾ ਪੱਤਾ ਖੇਡਣਾ ਉਸਨੂੰ ਮਹਿੰਗਾ ਵੀ ਪੈ ਸਕਦਾ ਹੈ। ਅਕਾਲੀ ਦਲ ਤੇ ਭਾਜਪਾ ਦੀ ਹਮੇਸ਼ਾਂ ਹੀ ਪੰਥਕ ਮੁੱਦਿਆਂ ਤੇ ਅਲੱਗ ਅਲੱਗ ਸੁਰ ਰਹੇ ਹਨ। ਕੈਪਟਨ ਅਮਰਿੰਦਰ ਵੀ ਆਪਣੇ ਆਪ ਨੂੰ ਪੰਥਕ ਵਿਚਾਰਧਾਰਾ ਵਾਲਾ ਆਗੂ ਦੱਸਕੇ ਲੋਕਾਂ ਵਿੱਚ ਪਹਿਲਾਂ ਵੀ ਕਈ ਵਾਰ ਗਏ ਹਨ। ਅਕਾਲੀ ਦਲ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਅੰਮ੍ਰਿਤਸਰ ਦੇ ਹਲਕੇ ਵਿੱਚ 65 ਫੀਸਦੀ ਸਿੱਖ ਵੋਟ ਹੈ ਅਤੇ ਕੈਪਟਨ ਇੱਕ ਸਿੱਖ ਹੋਣ ਕਰਕੇ ਵੀ ਇਸਦਾ ਫਾਇਦਾ ਲੈਣਾ ਚਾਹੁੰਦੇ ਹਨ। ਗਰਮਖਿਆਲੀ ਵੀ ਬਾਦਲਾਂ ਨਾਲੋਂ ਕੈਪਟਨ ਨੂੰ ਵਧੇਰੇ ਪਸੰਦ ਕਰਦੇ ਹਨ ਅਤੇ ਇਹ ਵੋਟ ਵੀ ਕੈਪਟਨ ਲਿਜਾਣ ਵਿੱਚ ਸਫਲ ਹੋ ਸਕਦੇ ਹਨ। ਹਾਲਦੀ ਘੜੀ ਕਾਂਗਰਸ ਲਈ ਸਭ ਅੱਛਾ ਨਜ਼ਰ ਆ ਰਿਹਾ ਹੈ। ਭਾਜਪਾ ਉਮੀਦਵਾਰ ਨੂੰ ਲੋਕਾਂ ਦੇ ਸਰਕਾਰ ਪ੍ਰਤੀ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਵੇਗਾ। ਸੰਤ ਸਮਾਜ ਵਲੋਂ ਭਾਜਪਾ ਦੇ ਹੱਕ ਵਿੱਚ ਵੋਟਾਂ ਨਾ ਪਾਉਣ ਦੇ ਕੀਤੇ ਗਏ ਫੈਸਲੇ ਕਾਰਨ ਵੀ ਅਕਾਲੀ ਦਲ ਨੂੰ ਗਰਮ ਖਿਆਲੀ ਵੋਟ ਹਥੋਂ ਨਿਕਲਣ ਦਾ ਡਰ ਹੈ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇਤਲੀ ਦੀ ਬੇੜੀ ਨੂੰ ਚੋਣਾਂ ਦੇ ਸਮੰਦਰੋਂ ਪਾਰ ਲਾਉਣ ਲਈ ਅਕਾਲੀ ਦਲ ਮਲਾਹ ਦਾ ਕੰਮ ਕਰਦਾ ਹੈ ਜਾਂ ਨਹੀਂ।
ਜੇਤਲੀ ਨੂੰ ਸਿੱਖ ਵੋਟ ਸਿਰਫ ਅਕਾਲੀ ਦਲ ਕਰਕੇ ਹੀ ਪੈਣੀ ਹੈ ਕੈਪਟਨ ਤੇ ਜੇਤਲੀ ਵਲੋਂ ਆਰ ਪਾਰ ਦੀ ਲੜਾਈ ਲੜੀ ਜਾ ਰਹੀ ਹੈ।
ਜੇਤਲੀ ਦੇ ਹੱਕ ਵਿੰਚ ਪਿਛਲੇ ਕਈ ਦਿਨਾਂ ਤੋਂ ਦਿਲ ਰਾਤ ਘਰ ਬਾਹਰ ਛੱਡਕੇ ਗਲੀਆਂ,ਮਹੱਲਿਆਂ ਤੇ ਪਿੰਡਾਂ ਦੀ ਧੂੜ ਫੱਕਣੀ ਰਹੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਆਖਰੀ ਹੱਲਾ ਮਾਰਿਆ ਜਾ ਰਿਹਾ ਹੈ।
ਉਧਰ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਦੂਸਰੇ ਦਰਜਨ ਵੁਮੀਦਵਾਰਾਂ ਵਲੋਂ ਵੀ ਅ ਾਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਵਲੋਂ ਵੀ ਅਕਾਲੀ ਭਾਜਪਾ ਤੇ ਕਾਂਗਰਸ ਉਪਰ ਵਾਰ ਕੀਤੇ ਜਾ ਰਹੇ ਹਨ। ਇਸ ਸੀਟ ਤੋਂ ਜਿੱਤ ਹਾਰ ਵਿੱਚ ਆਪ ਦਾ ਰੋਲ ਵੀ ਨਜ਼ਰ ਆ ਰਿਹਾ ਹੈ। ਦੂਸਰੇ ਉਮੀਦਵਾਰਾਂ ਵਲੋਂ ਵੀ ਆਖਰੀ ਹੱਲਾ ਮਾਰਿਆ ਜਾ ਰਿਹਾ ਹੈ।।ਅੱਜ ਸਾਰੇ ਪੰਜਾਬ ਦੀਆਂ ਨਿਗਾਹਾਂ ਇਸ ਸੀਟ ਤੇ ਹਨ। ਹਿਹ ਸੀਟ ਤਿੰਨ ਦਿਗ ਨੇਤਾਵਾਂ ਦਾ ਭਵਿੱਖ ਤੈਅ ਕਰਨ ਜਾ ਰਹੀ ਹੈ।



