May 26, 2026 1:57 am

ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚੱਡਾ ਸ਼ੂਗਰ ਮਿੱਲ ਅੱਗੇ ਧਰਨਾ ਭਲਕੇ

ਹਰਚੋਵਾਲ, 27 ਮਈ (ਪ੍ਰਦੀਪ ਬੇਦੀ)- ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚੱਡਾ ਸ਼ੂਗਰ ਮਿੱਲ ਅੱਗੇ ਧਰਨਾ 29 ਮਈ ਨੂੰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਚੱਡਾ ਸ਼ੂਗਰ ਮਿੱਲ ਦੇ ਯੂਨਿਟ ਹੈੱਡ ਮਨੀਸ਼ ਪਾਲ ਨੂੰ ਮੰਗ ਪੱਤਰ ਦਿੰਦੇ ਹੋਏ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਸਾਡੇ ਸਮੂਹ ਜ਼ਿੰਮੀਦਾਰਾਂ ਦੀ ਜੋ ਬਕਾਇਆ ਰਾਸ਼ੀ ਪਿਛਲੇ 14 ਦਿਨਾਂ ਦੀ ਬਣਦੀ ਸੀ।ਉਹ ਅੱਜ ਲਗਭਗ 140 ਦਿਨ ਬੀਤ ਜਾਣ ਦੇ ਬਾਅਦ ਵੀ ਸਾਨੂੰ ਅਜੇ ਤੱਕ ਨਹੀਂ ਦਿੱਤੀ ਗਈ ਉਨ੍ਹਾਂ ਕਿਹਾ ਕਿ ਪਿਛਲੇ ਧਰਨੇ ਤੇ ਜੋ ਕਿਸਾਨਾਂ ਦੀ ਮਿੱਲ ਵਾਲਿਆਂ ਨਾਲ ਕਮਿਟਮੈਂਟ ਹੋਈ ਸੀ ਕਿ ਰੋਜ਼ ਇੱਕ ਕਰੋੜ ਤੇ ਪਾਵਾਂਗੇ ਪਰ ਅਫ਼ਸੋਸ ਨਾਲ ਉਹ ਸਮਝੌਤਾ ਵੀ ਅੱਜ ਫੇਲ੍ਹ ਹੋ ਗਿਆ ਹੈ ਇਸ ਲਈ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣਾ ਪੈ ਰਿਹਾ ਹੈ ।ਜਿਸ ਵਿੱਚ ਪੂਰਨ ਤੌਰ ਤੇ ਕੰਮਕਾਜ ਬੰਦ ਕਰਨੇ ਪੈਣਗੇ ਅਤੇ ਧਰਨਾ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਸਾਡੀਆਂ ਬਕਾਇਆ ਰਾਸ਼ੀਆਂ ਸਾਡੇ ਖਾਤਿਆਂ ਵਿੱਚ ਨਹੀਂ ਪੈ ਜਾਣਗੀਆਂ ।ਉਨ੍ਹਾਂ ਕਿਹਾ ਕਿ ਇਸ ਧਰਨੇ ਦੀ ਸਾਰੀ ਜ਼ਿੰਮੇਵਾਰੀ ਮਿੱਲ ਪ੍ਰਸ਼ਾਸਨ ਦੀ ਹੋਵੇਗੀ ਜੇਕਰ ਸਾਡੀਆਂ ਮੰਗਾਂ ਨੂੰ ਜਾਂ ਬਕਾਇਆ ਰਾਸ਼ੀਆਂ ਨੂੰ ਜਲਦੀ ਮਿੱਲ ਵਾਲਿਆਂ ਨੇ ਨਾ ਮੋੜਿਆ ਤਾਂ ਅਸੀਂ ਚੱਡਾ ਸ਼ੂਗਰ ਮਿੱਲ ਖ਼ਿਲਾਫ਼ ਤਿੱਖਾ ਸੰਘਰਸ਼ ਕਰਾਂਗੇ ।ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਤੋਂ ਇਲਾਵਾ ਸਾਬਕਾ ਸਰਪੰਚ ਬਲਕਾਰ ਸਿੰਘ, ਸੋਨੂੰ ਚੱਡਾ, ਬਾਬਾ ਕੰਵਲਜੀਤ ਸਿੰਘ ਪੰਡੋਰੀ ਗੋਪੀ ਬੇਰੀ,ਬਖਸੀਸ ਸਿੰਘ ਕੀੜੀ ਅਫਗਾਨਾ, ਬਾਬਾ ਤਰਨਜੀਤ ਸਿੰਘ, ਕਸ਼ਮੀਰ ਸਿੰਘ ਜੋਗਿੰਦਰ ਸਿੰਘ ਗੁਰਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।

Send this to a friend