Skip to content
Independent perspectives. Global stories.
BREAKING

ਸੁਖਬੀਰ ਅਤੇ ਬੀਬਾ ਬਾਦਲ ਦੀ ਜਿੱਤ ‘ਤੇ ਦਿੱਤੀ ਵਧਾਈ : ਜੈਲਦਾਰ, ਕਲਿਆਣ

Share this story

ਬਠਿੰਡਾ, 23 ਮਈ (ਗੁਰਮੀਤ ਸੇਮਾ)- ਲੋਕ ਸਭਾ ਹਲਕਾ ਬਠਿੰਡਾ ਜੋ ਕਿ ਪੰਜਾਬ ਵਿੱਚ ਸਭ ਤੋ ਹੋਟ ਸੀਟ ਅਤੇ ਬਾਦਲ ਦਾ ਗੜ੍ਹ ਮੰਨਿਆ ਜਾਦਾ ਬਠਿੰਡਾ ਅਤੇ ਅਤੇ ਫਿਰੋਜ਼ਪੁਰ ਜਿੱਥੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਸਨ,ਇੰਨਾ ਦੋਨਾ ਸੀਟਾ ਤੇ ਪੰਜਾਬ ਅਤੇ ਵਿਦੇਸ਼ਾ ਦੇ ਲੋਕਾ ਦੀ ਅੱਖ ਸੀ ਅਤੇ ਇੰਨਾ ਦੋਨਾ ਉਮੀਦਵਾਰ ਨੂੰ ਹਰਾਉਣ ਲਈ ਸਾਰੀਆ ਪਾਰਟੀਆ ਦਾ ਜੋਰ ਲੱਗਿਆ ਹੋਇਆ ਸੀ।ਇਹਨਾ ਦੋਨਾ ਸੀਟਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਸੁਖਬੀਰ ਸਿੰਘ ਬਾਦਲ ਦੇ ਵਿਸ਼ਵਾਸ ਪਾਤਰ ਲੱਖੀ ਜੈਲਦਾਰ ਅਤੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਵੱਲੋ ਲੋਕ ਸਭਾ ਹਲਕਾ ਬਠਿੰਡਾ ਅਤੇ ਫਿਰੋਜ਼ਪੁਰ ਤੋ ਅਕਾਲੀ ਵਰਕਰ ਅਤੇ ਸਮੂਹ ਵੋਟਰਾ ਦਾ ਧੰਨਵਾਦ ਕਰਦਿਆ ਜਿੱਤ ਦੀ ਵਧਾਈ ਦਿੰਦਿਆ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੁੰਦਿਆ ਹੋਇਆ ਵੀ ਅਕਾਲੀ ਦੇ ਸਹਿਯੋਗੀ ਭਾਜਪਾ ਨੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆ ਦੋਨੋ ਲੋਕ ਸਭਾ ਸੀਟਾ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੋ ਕਿ ਆਉਣ ਵਾਲੀਆ ਵਿਧਾਨ ਸਭਾ ਵਿੱਚ ਵੀ ਇੰਨਾ ਚੋਣ ਜਿੱਤਾ ਦਾ ਦੂਰਅੰਦੇਸ਼ ਅਸਰ ਪਵੇਗਾ।

WRITTEN BY