Skip to content
Independent perspectives. Global stories.
BREAKING

…ਬਾਜਵਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਨੂੰ ਨਜ਼ਰਅੰਦਾਜ ਕੀਤਾ : ਵਿਨੋਦ ਖੰਨਾ

Share this story

image ਬਟਾਲਾ, 26 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕਸਭਾ ਹਲਕੇ ਦੇ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ ਸ਼ਨੀਵਾਰ ਨੂੰ ਬਟਾਲਾ ਚ ਕੱਢੇ ਗਏ ਇਕ ਵਿਸ਼ਾਲ ਰੋਡ ਸ਼ੋ ਚ ਕਾਂਗ੍ਰੇਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਤੇ ਗੰਭੀਰ ਦੋਸ਼ ਲਾਂਦੇ ਹੋਏ ਕਿਹਾ ਕਿ ਬਾਜਵਾ ਨੇ ਬਟਾਲਾ ਨੂੰ ਪੂਰੀ ਤਰਾਂ ਨਾਲ ਨਜਰ ਅੰਦਾਜ ਕੀਤਾ ਹੈ। ਇਕ ਵਿਸ਼ਾਲ ਕਾਫਿਲੇ ਦੇ ਰੂਪ ਚ ਖੰਨਾ ਦਾ ਰੋਡ ਸ਼ੋ ਅੱਜ ਬਟਾਲਾ ਦੇ ਰੇਲਵੇ ਫਾਟਕ ਤੋ ਗਾਂਧੀ ਚੌਂਕ,ਗਾਂਧੀ ਕੈਂਪਸ ਸਿੰਬਲ ਚੌਕ ਤੋ ਹੁੰਦਾ ਹੋਇਆ  ਸ਼ਹਿਰ ਦੇ ਕਈ ਹਿਸਿੱਆ ਪੁਝਿਆ।  ਖੰਨਾ ਦੇ ਰੋਡ ਸ਼ੋ ਚ ਹਜਾਰਾ ਦੀ ਗਿਣਤੀ ਚ ਭਾਜਪਾ ਵਰਕਰ ਅਤੇ  ਸਮੂਹ ਸ਼ਹਿਰਵਾਸੀ ਮੌਜੂਦ ਸਨ।ਰੋਡ ਸ਼ੋ ਸ਼ਹਿਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਖੰਨਾ ਨੇ ਕਿਹਾ ਕਿ  ਕਾਂਗ੍ਰੇਸ ਦੀ ਯੂਪੀਏ ਸਰਕਾਰ ਦੇ ਕਾਰਜਕਾਲ ਚ ਜਿੰਨੀ

ਮਹਿੰਗਾਈ ਹੋਈ ਅਤੇ ਰੋਜਾਨਾ ਦੀਆਂ ਚੀਜਾਂ ਦੀਆਂ ਕੀਮਤਾ ਵਧੀਆਂ ਹਨ ਇਸਦਾ ਸਿੱਧਾ ਅਸਰ ਔਰਤਾ ਦੀ ਰਸੋਈ ਤੇ ਸਭਤੋ ਵੱਧ ਪਇਆ ਹੈ। ਅੱਜ ਦੇ ਰੋਡ ਸ਼ੋ ਚ ਭਾਰੀ ਗਿਣਤੀ ਮਹਿਲਾਵਾਂ ਖੰਨਾ ਨੂੰ ਸੁਣਨ ਲਈ ਪੁਜਿਆਂ ਹਈਆ ਸੀ। ਵਿਨੋਦ ਖੰਨਾ ਨੇ ਕਿਹਾ ਕਿ ਉਹ ਪੈਸਾ ਅਤੇ ਨਾਂ ਕਮਾਉਣ ਲਈ ਰਾਜਨੀਤੀ ਚ ਨਹੀਂ  ਆਏ ਹਨ। ਇਹ ਦੋਵੇਂ ਚੀਜਾਂ ਉਨਾਂ ਕੋਲ ਬਹੁਤ ਸਾਲਾ ਤੋ ਹਨ। ਉਹ ਰਾਜਨੀਤੀ ਚ ਲੋਕਾਂ ਦੀ ਸੇਵਾ ਲਈ ਆਏ ਹਨ। ਉਨਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋ ਓਸ਼ੋ ਰਜਨੀਸ਼ ਦੇ ਚੇਲੇ ਰਹੇ ਹਨ ਅਤੇ ਕਈ ਸਾਲਾਂ ਤੱਕ ਉਥੇ ਰਹਿ ਕੇ ਲੋਕਾ ਦੀ ਸੇਵਾ ਕੀਤੀ ਹੈ।
ਹਲਕੇ ਦੇ ਵਿਕਾਸ ਬਾਰੇ ਵਿਨੋਦ ਖੰਨਾ ਨੇ ਕਿਹਾ ਕਿ ਉਨਾਂ ਨੇ ਅਪਣੇ ਕਰਜਕਾਰ ਦੌਰਾਨ ਲੋਕਸਭਾ ਖੇਤਰ ਦੇ ਪਿੰਡਾ ਦੇ ਲੋਕਾ ਦੇ ਆਉਣ-ਜਾਣ ਲਈ ਇਕ-ਦੂਜੇ ਨਾਲ ਪੁਲਾਂ ਦੇ ਜਾਲ ਨਾਲ ਜੋੜਿਆ ਹੈ। ਹਲਕੇ ਚ ਬਣੇ ਸਾਰੇ ਪੁਲ ਖੰਨਾ ਦੀ ਦੇਣ ਹਨ। ਵਿਨੋਦ ਖੰਨਾ ਨੇ ਕਿਹਾ ਕਿ ਉਨਾਂ ਦਾ ਸੁਪਣਾ ਹੈ ਕਿ ਹਲਕੇ ਨੂੰ ਟੂਰਿਸਟ ਹੱਬ ਬਣਾਉਣਾ , ਉਦਯੋਗ ਸਥਾਪਿਤ ਕਰਨਾ ਅਤੇ ਸਾਰੇ ਬੇਰੋਜਗਾਰਾਂ ਨੂੰ ਰੋਜਗਾਰ ਦੇਣਾ ਤਾਂ ਜੋ ਉਹ ਖੁਸ਼ਹਾਲ ਜਿੰਦਗੀ ਜੀ ਸਕਣ, ਉਨਾਂ ਦਾ ਸੁਪਣਾ ਹੈ।  ਉਨਾਂ ਨੇ ਕਿਹਾ ਕਿ ਜਿਸ ਤਰਾਂ ਮਾਤਾ-ਪਿਤਾ ਅਪਣੇ ਬੱਚੇ ਲਈ ਚੰਗਾ ਸੋਚਦੇ ਹਨ ਉਸੇ ਤਰਾਂ ਉਹ ਵੀ ਹਲਕੇ ਦੀ ਭਲਾਈ ਬਾਰੇ ਹੀ ਸੋਚਦੇ ਹਨ। ਖੰਨਾ ਨੇ ਕਿਹਾ ਕਿ ਹੁਣ ਉਹ ਇਸ ਗੱਲ ਨੂੰ ਆਸਾਨੀ ਨਾਲ ਪੱਟਕ ਦਿੰਦੇ ਹਨ ਜਦੋ ਕੋਈ ਆਖਦਾ ਹੈ ਕਿ ਉਹ ਬਾਹਰ ਤੋ ਆਏ ਹਨ। ਉਨਾਂ ਨੇ ਕਿਹਾ ਕਿ ਮਾਤਾ-ਪਿਤਾ,  ਮਾਤਾ ਪਿਤਾ ਹੀ ਹੁੰਦੇ ਹਨ ਅਤੇ ਉਨਾਂ ਦਾ ਕੰਮ ਸਿਰਫ ਅਪਣੇ ਬੱਚਿਆ ਬਾਰੇ ਚੰਗਾ ਸੋਚਣਾ ਹੈ। ਇਸਲਈ ਮੇਰਾ ਮਕਸਦ ਵੀ ਅਪਣੇ ਹਲਕੇ ਬਾਰੇ ਚੰਗਾ ਸੋਚਣਾ ਹੈ। ਵਿਨੋਦ ਖੰਨਾ ਅਪਣੀ ਜਿੱਤ ਨੂੰ ਲੈ ਕੇ ਪੁਰੀ ਤਰਾਂ ਆਸ਼ਵਸਤ ਹਨ। ਉਹ ਕਹਿੰਦੇ ਹਨ ਕਿ ਲੋਕ ਉਨਾਂ ਦੇ ਕੀਤੇ ਵਿਕਾਸ ਕੰਮਾ ਲਈ ਉਨਾਂ ਨੂੰ ਵੋਟ ਦੇਣਗੇ। ਲੋਕਾ ਦਾ ਉਨਾਂ ਤੇ ਵਿਸ਼ਵਾਸ ਹੀ ਉਨਾਂ ਦੀ ਸਭਤੋ ਵੱਡੀ ਤਾਕਤ ਹੈ।
ਵਿਨੋਦ ਖੰਨਾ ਨੇ ਕਿਹਾ ਕਿ ਬਾਜਵਾ ਅਪਣੇ ਆਪ ਨੂੰ ਪੰਜਾਬ ਦੇ  ਅਗਲੇ ਮੁੱਖਮੰਤਰੀ ਤੇ ਤੋਰ ਤੇ ਵੇਖ ਰਹੇ ਹਨ। ਹਸੱਦੇ ਹੋਏ ਖੰਨਾ ਨੇ ਕਿਹਾ ਕਿ ਕਾਂਗ੍ਰੇਸ ਪਾਰਟੀ ਦੇ ਅਪਣੇ ਨੇਤਾ ਬਾਜਵਾ ਦਾ ਸਾਥ ਨਹੀਂ ਦੇ ਰਹੇ , ਲੋਕ ਉਨਾਂ ਵੋਟ ਕੀ ਪਾਉਣਗੇ।  ਉਨਾਂ ਨੇ ਕਿਹਾ ਕਿ ਬਾਜਵਾ ਨੇ ਹਲਕੇ ਪੂਰੀ ਤਰਾਂ ਨਜਰਅੰਦਾਜ ਕੀਤਾ ਹੈ। ਸਾਲ 2009 ਚ ਜਦੋ ਬਾਜਵਾ ਸੰਸਦ ਬਣ ਸਨ ਤਾਂ ਉਨਾਂ ਨੇ ਹਲਕੇ ਦੀ ਜਨਤਾ ਨਾਲ ਬੜੇ ਵੱਡੇ-2 ਵਾਇਦੇ ਕੀਤੇ ਸਨ, ਪਰ ਨਿਭਾਇਆ  ਕੋਈ ਵੀ ਨਹੀਂ। ਬਾਜਵਾ ਨੇ ਇਸ ਵਾਰ ਵੀ ਵੋਟ ਲੈ ਕੇ ਭੱਜ ਜਾਣਾ ਹੈ।
ਉਨਾਂ ਕਿਹਾ ਕਿ ਪਿਛਲੀ ਦਿਨੀ ਪੰਜਾਬ ਚ ਇਕ ਉਦਯੋਗਿਕ ਮੀਟ ਹੋਈ ਸੀ ਜਿਸਵਿਚ ਦੇਸ਼-ਵਿਦੇਸ਼ ਤੋ ਮੰਨੇ-ਪਰਮੰਨੇ ਉਦਯੋਗਪਤੀਆਂ ਨੇ ਹਿੱਸਾ ਲਿਆ।ਖੰਨਾ ਨੇ ਕਿਹਾ ਕਿ ਇਨਾਂ ਉਦਯੋਗਪਤੀਆਂ ਨੇ ਪੰਜਾਬ ਦੇ ਵਿਕਾਸ ਲਈ 75 ਹਜਾਰ ਕਰੋੜ ਨਿਵੇਸ਼ ਕਰਨ ਦੀ ਗੱਲ ਕਹੀ। ਉਨੰ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਪੂਰੀ ਤਰਾਂ ਵਿਕਸਿਤ ਕੀਤਾ ਜਾਵੇਗਾ। ਬੇਰੋਜਗਾਰੀ ਨੂੰ ਖੱਤਮ ਕਰਨਾ, ਟੂਰਿਜਮ ਹੱਬ ਨੂੰ ਬਣਾਉਣਾ, ਸਿਖਿਆ ਚ ਸੁਧਾਰ, ਔਰਤਾ ਦੇ ਅਧਿਕਾਰਾ ਦੀ ਸੁਰਖਿਆ, ਹੈਲੱਥ ਸੈਕੱਟਰ ਸਥਾਪਿਤ ਕਰਨਾ ਪ੍ਰਮੁਖ ਹਨ।

WRITTEN BY