Skip to content
Independent perspectives. Global stories.
BREAKING

ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨੂੰ ਉਜਾੜਨ ਵਾਲਾ ਮੋਦੀ ਕਿਹੜੇ ਮੂੰਹ ਨਾਲ ਮੰਗਦੈ ਪੰਜਾਬੀਆ ਤੋਂ ਵੋਟਾਂ : ਸੋਨੀਆ ਗਾਂਧੀ

Share this story

image ਬਰਨਾਲਾ, 26 ਅਪ੍ਰੈਲ (ਕੁਲਦੀਪ ਸੂਦ)-ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨੂੰ ਉਜਾੜਨ ਵਾਲੇ ਭਾਜਪਾ ਦੇ ਨਰਿੰਦਰ ਮੋਦੀ ਪੰਜਾਬ ਵਿੱਚ ਕਿਸ ਮੂੰਹ ਨਾਲ ਕਿਸਾਨ ਦੇ ਹੱਕਾਂ ਤੇ ਉਨ੍ਹਾ ਨੂੰ ਮਾਲਾ ਮਾਲ ਕਰਨ ਦੀ ਗੱਲ ਕਰ ਰਹੇ ਪੰਜਾਬ ਦੇ ਮਿਹਨਤਕਸ਼ ਕਿਸਾਨ ਉਨ੍ਹਾਂ ਦੇ ਮੱਗਰਮੱਛ ਵਾਲੇ ਹੰਝੂਆਂ ਨਾਲ ਪਿਘਲਣ ਵਾਲੇ ਨਹੀਂ ਹਨ ਤੇ ਸੰਗਰੂਰ ਤੋ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਮੈਂਬਰ ਪਾਰਲੀਮੈਟ ਸ੍ਰੀ ਵਿਜੇਇੰਦਰ ਸਿੰਗਲਾ ਦੇ ਕੰਮਾਂ ਦੇ ਅਧਾਰ ’ਤੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾਕੇ ਦੱਸ ਦੇਣਗੇ ਕਿ ਉਨ੍ਹਾਂ ਨੂੰ ਇਨ੍ਹਾਂ ਮੱਗਰਮੱਛ ਵਾਲੇ ਹੰਝੂਆਂ ਦੀ ਨਹੀ ਹਕੀਕਤ ਵਿੱਚ ਵਿਕਾਸ ਦੀ ਜਰੂਰਤ ਹੈ। ਇਹ ਗੱਲ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੇ ਅੱਜ ਇੱਥੇ ਸੰਗਰੂਰ ਤੋਂ ਕਾਂਗਰਸ, ਪੀ.ਪੀ.ਪੀ. ਤੇ ਅਕਾਲੀ ਦਲ (ਲ) ਦੇ ਸਾਝੇ ਉਮੀਦਵਾਰ ਸ੍ਰੀ

ਵਿਜੇਇੰਦਰ ਸਿੰਗਲਾਂ ਦੇ ਹੱਕ ਰੱਖੀ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ, ਉਨ੍ਹਾਂ ਕਿਹਾ ਕਿ ਮੋਦੀ ਜਿਸ ਗੁਜਰਾਤ ਵਿਕਾਸ ਮਾਡਲ ਦੀ ਗੱਲ ਕਰ ਰਹੇ ਹਨ ਉਸਨੂੰ ਸਾਲਾਂ ਤੋਂ ਗੁਜਰਾਤ ਵਿੱਚ ਮਿਹਨਤ ਕਰ ਰਹੇ ਪੰਜਾਬੀ ਕਿਸਾਨ ਬੇਹਤਰ ਜਾਣਦੇ ਹਨ, ਜਿਨ੍ਹਾਂ ਨੂੰ ਮੋਦੀ ਕੁੱਝ ਵਪਾਰਿਕ ਘਰਾਣਿਆਂ ਦੇ ਇਸਾਰੇ ਤੇ ਉਜਾੜਨ ’ਤੇ ਉਤਾਰੂ ਹੋ ਕੇ ਕੋਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਦੇ ਕੇ ਗੁਜਰਾਤ ਨੂੰ ਵਿਕਾਸ ਮਾਡਲ ਦਾ ਨਾਂ ਦੇ ਰਿਹਾ ਹੈ  ਉਨ੍ਹਾਂ ਮੋਦੀ ਨੂੰ ਸਵਾਲ ਕੀਤਾ ਕਿ ਦੂਸਰਿਆਂ ਦਾ ਪੇਟ ਭਰਨ ਵਾਲੇ ਕਿਸਾਨਾਂ ਨੂੰ ਉਜਾੜਨਾਂ ਹੀ ਉਨ੍ਹਾਂ ਦਾਂ ਗੁਜਰਾਤ ਵਿਕਾਸ ਮਾਡਲ ਹੈ ਜਿਸਨੂੰ ਉਹ ਪੂਰੇ ਹਿੰਦੋਸਤਾਨ ਵਿੱਚ ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਬਹਾਦਰ ਤੇ ਮਿਹਨਤਕਸ਼ ਲੋਕ ਇਨ੍ਹਾ ਫਿਰਕਾਪ੍ਰਸਤ ਤਾਕਤਾ ਨੂੰ ਕਰਾਰੀ ਹਾਰ ਦੇਣਗੇ ਤੇ ਇਨ੍ਹਾਂ ਦੇ ਝੂਠੇ ਦਾਅਵਿਆਂ ਦੀ ਹਵਾ ਕੱਢ ਦੇਣਗੇ। ਉਨ੍ਹਾਂ ਫਿਰਕਾਪ੍ਰਸਤ ਤਾਕਤਾਂ ਨੂੰ  ਦਿੱਲੀ ਦੀ ਸੱਤਾ ਤੋ ਦੂਰ ਰੱਖਣ ਲਈ ਵੱਧ ਤੋ ਵੱਧ ਧਰਮ ਨਿਰਪੱਖ ਤੇ ਕਾਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ਼ ਕੀਤੀ ਤਾਂ ਜੋ ਕੈਂਸਰ ਦੀ ਮਾਰ ਹੇਠ ਆਏ ਇਸ ਇਲਾਕੇ ਵਿੱਚ ਵਿਕਾਸ ਕਾਰਜ ਨਿਰਵਿਘਨ ਚੱਲਦੇ ਰਹਿਣ। ਉਹਨਾਂ ਕਿਹਾ ਕਿ ਮੋਦੀ ਦੇ ਨਾਲ ਯਾਰੀਆਂ ਪਾ ਕੇ ਬਾਦਲ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ ਉਹਨਾਂ ਕਿਹਾ ਕਿ ਬਾਦਲ ਪੰਜਾਬ ਵਿੱਚ ਬਿਜਲੀ ਮੁਫਤ ਦੇਣ ਦੀਆਂ ਗੱਲਾਂ ਕਰ ਰਿਹਾ ਹੈ ਪ੍ਰੰਤੂ ਪੰਜਾਬ ਅੰਦਰ ਕਿਸਾਨਾਂ ਨੂੰ ਬਿਜਲੀ ਹੀ ਨਹੀਂ ਮਿਲ ਰਹੀ ਅੱਜ ਕਿਸਾਨ ਆਪਣੀ ਫਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ ਜਦੋ ਕਿ ਯੂ. ਪੀ. ਏ. ਸਰਕਾਰ ਨੇ ਕਿਸਾਨਾਂ ਨੂੰ ਫਸਲ ਦਾ ਸਮੱਰਥਨ ਮੁੱਲ ਵਧਾ ਕੇ ਦਿੱਤਾ ਹੈ ਸ੍ਰੀਮਤੀ ਗਾਧੀ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਦੋ ਵਾਰ ਸਿੱਖ ਨੂੰ ਦੇਸ ਦਾ ਪ੍ਰਧਾਨ ਮੰਤਰੀ ਬਣਾ ਕੇ ਸਿੱਖਾਂ ਨੂੰ ਮਾਣ ਬਖਸਿਆ ਪ੍ਰੰਤੂ ਬੀ ਜੇ ਪੀ ਨੇ ਇੱਕ ਸਿੱਖ ਐਮ.ਪੀ. ਅ੍ਰੰਮਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੀ ਵੀ ਟਿਕਟ ਕੱਟ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਸੁਰਬੀਰਾ ਅਤੇ ਯੋਧਿਆਂ ਦੀ ਧਰਤੀ ਹੈ ਪੰਜਾਬ ਦੇ ਜਵਾਨ ਬਹਾਦਰੀ ਕਰਕੇ ਪੂਰੇ ਦੇਸ਼ ਵਿੱਚ ਜਾਣੇ ਜਾਦੇ ਹਨ ਤੇ ਪੰਜਾਬ ਦੇ ਜਵਾਨਾਂ ਸ਼ਹੀਦੀਆਂ ਪਾ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਮੈਂ ਇਸ ਧਰਤੀ ਨੂੰ ਪ੍ਰਨਾਮ ਕਰਦੀ ਹਾਂ।  ਯੂ.ਪੀ.ਏ. ਸਰਕਾਰ ਨੇ ਸਾਬਕਾ ਸੈਨਿਕਾਂ ਨੂੰ ਇੱਕ ਪੈਨਸ਼ਨ ਅਤੇ ਇੱਕ ਰੈਕ ਨਾਲ ਨਿਵਾਜਿਆ ਹੈ ਪੰਜਾਬ ਵਿੱਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਵਿੱਚ ਵਿਕਾਸ ਕੀਤੇ ਨਹੀਂ ਦਿਸਦਾ ਪੰਜਾਬ ਵਿੱਚ ਤਿੰਨ ਤਿੰਨ ਮਹੀਨੇ ਤੋ ਮੁਲਾਜਮਾਂ ਨੂੰ ਤਨਖਾਹਾਂ ਨਹੀ ਮਿਲ ਰਹੀਆ ਜਦੋ ਕਿ ਯੂ ਪੀ ਏ ਸਰਕਾਰ ਨੇ  ਛੇਵਾਂ ਪੇ ਕਮਿਸਨ ਲਾਗੂ ਕਰਿਆ ਅਤੇ ਸੱਤਵਾ ਕਰਵਾਉਣ ਜਾ ਰਹੀ ਹੈ ਉਹਨਾਂ ਕਿਹਾ ਕਿ ਔਰਤਾ ਤੇ ਹੁੰਦੇ ਅੱਤਿਆਚਾਰ ਲਈ ਯੂ.ਪੀ.ਏ. ਸਰਕਾਰ ਨੇ ਵਿਸੇਸ ਕਾਨੂੰਨ ਬਣਾਇਆ ਜਦੋ ਕਿ ਅਕਾਲੀ ਤੇ ਬੀ ਜੇ ਪੀ ਸਰਕਾਰ ਲੋਕਾ ਦੇ ਹਿੱਤ ਦੀ ਸਰਕਾਰ ਨਹੀ ਹੈ ਗਾਂਧੀ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਲੋਕਾ ਦੀ ਸੁਰੱਖਿਆ ਤਾ ਦੂਰ ਦੀ ਗੱਲ ਇੱਥੇ ਤਾ ਪੰਜਾਬ ਪੁਲਿਸ ਵੀ ਸੁਰੱਖਿਅਤ ਨਹੀ ਹੈ ਕਾਗਰਸ ਸਰਕਾਰ ਵਿੱਚ ਪੰਜਾਬ ਤਰੱਕੀ ਦੇ ਰਾਹ ਤੇ ਪੈਦਾ ਹੈ ਪ੍ਰੰਤੂ ਅਕਾਲੀ ਭਾਜਪਾ ਸਰਕਾਰ ਵਿਕਾਸ ਵਿੱਚ ਅੜਿੱਕਾ ਬਣਦੀ ਹੈ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦਲਿੱਤਾ ਦੇ ਹੱਕ ਵਿੱਚ ਨਹੀ ਹੈ ਅੱਜ ਪੰਜਾਬ ਦੇ ਨੋਜਵਾਨ ਨਸਿਆ ਦੀ ਗ੍ਰਿਫਤ ਵਿੱਚ ਹਨ ਜਿਸ ਪ੍ਰਤੀ ਪੰਜਾਬ ਸਰਕਾਰ ਗੰਭੀਰ ਨਹੀ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਬਾਦਲ ਗਰਜਦਾ ਹੈ ਪਰ ਬਰਸਦਾ ਨਹੀ ਇਸ ਮੋਕੇ ਕਾਗਰਸ ਚੋਣ ਕਮੇਟੀ ਪੰਜਾਬ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੋਰ ਭੱਠਲ ਨੇ ਕਿਹਾ ਕਿ ਬੀ ਜੇ ਪੀ ਨਿਉਕਲੀਅਰ ਪਾਵਰ ਐਫ ਡੀ ਆਈ ਅਤੇ ਧਾਰਾਂ 370 ਦੇ ਖਿਲਾਫ ਹੈ ਜਦੋ ਕਿ ਕਾਗਰਸ ਇਸ ਦੇ ਹੱਕ ਵਿੱਚ ਹੈ ਜਿਸ ਨਾਲ ਦੇਸ ਦੀ ਉ¤ਨਤੀ ਹੋਵੇਗੀ ਅਤੇ ਐਫ ਡੀ ਆਈ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉ¤ਥੇ ਹੀ ਆਮ ਲੋਕਾ ਨੂੰ ਵੀ ਫਾਇਦਾ ਹੋਵੇਗਾ ਅੱਗੇ ਬੋਲਦਿਆ ਉਨ੍ਹਾਂ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਔਰਤਾ ਨੂੰ ਬਰਾਬਰ ਦਾ ਦਰਜਾ ਦਿੱਤਾ ਇਸ ਮੋਕੇ ਸੰਗਰੂਰ ਤੋ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜ ਸਾਲ ਪਹਿਲਾ ਜੋ ਮੈ ਇਲਾਕਾ ਨਿਵਾਸੀਆ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਦੀ ਪੂਰੀ ਕੋਸਿਸ ਕੀਤੀ ਹੈ ਉਹਨਾਂ ਸੋਨੀਆ ਗਾਧੀ ਦਾ ਪੀ ਜੀ ਆਈ ਹਸਪਤਾਲ ਮਨਜੂਰ ਕਰਾ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ 449 ਕਰੋੜ ਰੁਪਇਆ ਪੀ ਜੀ ਆਈ ਹਸਪਤਾਲ ਲਈ ਕੇਦਰ ਸਰਕਾਰ ਨੇ ਦਿੱਤਾ ਜਿਸ ਕਾਰਨ ਕੰਮ ਚਾਲੂ ਹੋਇਆ ਜਿੱਥੇ  ਸਿਹਤ ਪੱਖੋ ਪੂਰੇ ਮਾਲਵੇ ਨੂੰ ਫਾਇਦਾ ਹੋਵੇਗਾ ਉ¤ਥੇ ਬੇਰੋਜਗਾਰਾ ਨੂੰ ਰੋਜਗਾਰ ਵੀ ਮਿਲੇਗਾ ਸਿੰਗਲਾ ਨੇ ਕਿਹਾ ਪੰਜਾਬ ਦੇ ਲੋਕ ਧਰਮ ਵਿੱਚ ਵਿਸਵਾਸ ਰੱਖਦੇ ਹਨ ਜਿਸ ਕਾਰਨ ਉਹਨਾਂ ਹਜੂਰ ਸਾਹਿਬ, ਮਥੂਰਾ, ਵੈਸਨੋ ਦੇਵੀ, ਅਜਮੇਰ ਸਰੀਫ, ਸ੍ਰੀ ਅ੍ਰੰਮਿਤਸਰ, ਸਰਸਾ ਆਦਿ ਜਾਣ ਲਈ ਗੱਡੀਆਂ ਚਲਾਈਆਂ ਇਸ ਮੌਕੇ ਸਕੀਲ ਅਹਿਮਦ ਚੋਣ ਇੰਚਾਰਜ ਪੰਜਾਬ ਕਾਂਗਰਸ, ਵਿਧਾਇਕ ਕੇਵਲ ਸਿੰਘ ਢਿੱਲੋਂ, ਬੀਬੀ ਸੁਰਜੀਤ ਕੌਰ ਬਰਨਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ, ਸਾਬਕਾ ਵਿਧਇਕ ਮੈਡਮ ਰਜੀਆ ਸੁਲਤਾਨਾ, ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ, ਵਿਧਾਇਕ ਮੁਹੰਮਦ ਸਦੀਕ, ਅਮਨ ਅਰੋੜਾ ਹਲਕਾ ਇੰਚਾਰਜ ਸੁਨਾਮ, ਅਜੈਬ ਸਿੰਘ ਰਟੋਲ ਹਲਕਾ ਇੰਚਾਰਜ ਦਿੜਬਾ ਆਦਿ ਹਾਜ਼ਰ ਸਨ।

WRITTEN BY