ਜਲੰਧਰ ਤੋਂ ਪਠਾਨਕੋਟ ਜਾ ਰਹੀ ਡੀਐਮਯੂ ਗੱਡੀ ਦੇ ਇੰਜਣ ਨੂੰ ਲੱਗੀ ਅੱਗ

ਡਰਾਈਵਰ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

ਭੋਗਪੁਰ, 14 ਮਈ (ਹਰਨਾਮ ਦਾਸ ਚੋਪੜਾ)- ਜਲੰਧਰ ਤੋਂ ਪਠਾਨਕੋਟ ਆ ਰਹੀ ਡੀ ਐਮ ਯੂ ਟਰੇਨ ਵਿਚ ਅਜ ਉਸ ਸਮੇਂ ਵਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਜਲੰਧਰ ਤੋਂ ਪਠਾਨਕੋਟ ਲਈ ਜਾਣ ਵਾਲੀ ਡੀਐਮਯੂ ਗੱਡੀ ਦੇ ਇੰਜਣ 11055 ਨੂੰ ਅਗ ਲਗ ਗਈ।ਜਾਣਕਾਰੀ ਦਿੰਦੇ ਹੋਏ ਚੀਫ਼ ਇੰਸਪੈਕਟਰ ਕੁਲਵੀਰ ਸਿੰਘ ਅਤੇ ਗਡੀ ਦੇ ਡਰਾਈਵਰ ਅਸ਼ਵਨੀ ਕੁਮਾਰ ਨੇ ਦਸਿਆ ਕੇ ਜਲੰਧਰ ਤੋਂ ਪਠਾਨਕੋਟ ਰਵਾਨਾ ਹੋਈ ਲੋਕਲ ਰੇਲਗਡੀ ਜਦੋਂ ਕਾਲਾ ਬਕਰਾ ਸਟੇਸ਼ਨ ਲੰਘ ਕੇ ਜਲੋਵਾਲ ਕਾਲੋਨੀ ਨੇੜੇ ਪਹੁੰਚੀ ਤਾਂ ਅਚਾਨਕ ਗਡੀ ਦੇ ਇੰਜਣ ਦੇ ਪਿਛਲੇ ਹਿਸੇ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਧੂੰਆਂ ਹੌਲੀ-ਹੌਲੀ ਅਗ ਵਿਚ ਤਬਦੀਲ ਹੋਣਾ ਸ਼ੁਰੂ ਹੋ
ਗਿਆ। ਅਗ ਦਾ ਪਤਾ ਲਗਣ ‘ਤੇ ਡਰਾਈਵਰ ਨੇ ਦਲੇਰੀ ਤੇ ਰੇਲਵੇ ਮੁਲਾਜ਼ਮਾਂ ਦੀ ਮਦਦ ਨਾਲ ਭੋਗਪੁਰ ਸਟੇਸ਼ਨ ਪਹੁੰਚਣ ‘ਤੇ ਤੁਰੰਤ ਇੰਜਣ ਦੇ ਪਿਛਲੇ ਡਬਿਆਂ ਨੂੰ ਵਖਰੇ ਕਰ ਦਿਤਾ ਤਾਂ ਜੋ ਰੇਲ ਦੇ ਬਾਕੀ ਹਿਸੇ ਨੂੰ ਅਗ ਦੀ ਲਪੇਟ ਤੋਂ ਬਚਾਇਆ ਜਾ ਸਕੇ।ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਜਲੰਧਰ ਤੋ ਫ਼ਾਇਰ ਬ੍ਰਿਗੇਡ ਦੀਆਂ ਗਡੀਆਂ ਨੂੰ ਤੁਰੰਤ ਬੁਲਾਇਆ ਗਿਆ ਅਤੇ ਭੋਗਪੁਰ ਸਟੇਸ਼ਨ ਪਹੁੰਚਣ ‘ਤੇ ਫ਼ਾਇਰ ਬ੍ਰਿਗੇਡ ਦੀਆਂ ਗਡੀਆਂ ਨਾਲ ਬੇਕਾਬੂ ਹੋਈ ਅਗ ਉਪਰ ਕਾਬੂ ਪਾਇਆ ਗਿਆ।ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗ ਲਗਣ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਜਾਂਚ ਕੀਤੀ ਜਾ ਰਹੀ ਹੈ।

Send this to a friend