ਸ਼ਾਹਕੋਟ 5 ਮਈ (ਸੁਰਿੰਦਰ ਸਿੰਘ ਖਾਲਸਾ)- 19 ਮਈ ਨੂੰ ਹੋਣ ਜਾ ਰਹੀਆ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਪਰਮਿੰਦਰ ਸਿੰਘ ਐੱਸ.ਪੀ. ਜਲੰਧਰ, ਡੀ.ਐਸ.ਪੀ. ਸ਼ਾਹਕੋਟ ਲਖਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਐਸ.ਐਚ.ਓ ਸ਼ਾਹਕੋਟ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲੀਸ ਅਤੇ ਪੈਰਾਮਿਲਟਰੀ ਸੀ.ਆਈ.ਐਸ.ਐਫ ਫੋਰਸ ਵੱਲੋਂ ਸ਼ਾਹਕੋਟ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਸ਼ਾਹਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਸ਼ਹਿਰ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੇ ਮਕਸਦ ਨਾਲ ਅੱਜ ਸ਼ਾਹਕੋਟ ਪੁਲੀਸ ਵਲੋਂ ਫਲੈਗ ਮਾਰਚ ਕੀਤਾ ਗਿਆ ਹੈ। ਉਕਤ ਫਲੈਗ ਮਾਰਚ ਸ਼ਾਹਕੋਟ ਮਾਡਲ ਥਾਣਾ ਤੋ ਸ਼ੁਰੂ ਹੋਇਆ ਇਹ ਮਾਰਚ ਮੇਨ ਬਜ਼ਾਰ, ਬਾਗ ਵਾਲਾ ਮੁਹੱਲਾ, ਗਾਂਧੀ ਚੌਕ, ਮੰਗਤ ਮਾਰਗ, ਰਾਮਗੜ੍ਹੀਆ ਚੌਕ, ਢੰਡੋਵਾਲ ਰੋਡ, ਮਲਸੀਆਂ ਰੋਡ ਅਤੇ ਬੱਸ ਸਟੈਂਡ ਤੋਂ ਹੁੰਦਾ ਹੋਇਆ ਅੰਤ ਸ਼ਾਹਕੋਟ ਥਾਣੇ ’ਚ ਆ ਕੇ ਸਮਾਪਤ ਹੋਇਆ। ਐਸ.ਐਚ ਓ ਸ਼ਾਹਕੋਟ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਲੋਕਾਂ ਦੀ ਸੁਰੱਖਿਆ ਲਈ ਹਰ ਵੇਲੇ ਚੌਕਸ ਹੈ। ਕਿਸੇ ਵੀ ਸ਼ਰਾਰਤੀ ਨੂੰ ਇਲਾਕੇ ਦਾ ਮਾਹੌਲ ਖਰਾਬ ਨਹੀਂ ਕਰ ਦਿੱਤਾ ਜਾਵੇਗਾ।