ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੀ ਕੋਠੀ ਘੇਰੀ

ਗੁਰਦਾਸਪੁਰ, 5 ਮਈ (ਪ੍ਰਦੀਪ ਸਿੰਘ)- ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾਈ ਕਮੇਟੀ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰਧਾਨ ਕੁਲਜੀਤ ਕੌਰ ਕਰਵਾਲੀਆਂ ਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਕਾਦੀਆਂ ਤੇ ਬਲਾਕ ਪ੍ਰਧਾਨ ਜਤਿੰਦਰ ਕੌਰ ਕਾਹਨੂੰਵਾਨ ਦੀ ਅਗਵਾਈ ਹੇਠ ਸਮੂਹ ਬਲਾਕਾਂ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਸਭ ਤੋਂ ਪਹਿਲਾਂ ਨਗਰ ਕੌਂਸਲ ਕਾਦੀਆਂ ਦੀ ਗਰਾਊਂਡ ਵਿਚ ਬੈਠ ਕੇ ਸਰਕਾਰ ਪ੍ਰਤੀ ਰੋਸ ਜਤਾਇਆ ਤੇ ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਘਰ ਦਾ ਿਘਰਾਓ ਕਰਕੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ।ਬਲਾਕ ਕਾਦੀਆਂ ਪ੍ਰਧਾਨ ਬਲਵਿੰਦਰ ਕੌਰ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਾੜੀ ਮੁਲਾਜ਼ਮ ਮਾਰੂ ਨੀਤੀ ਵਾਲਾ ਰਵਈਆ ਅਪਣਾਇਆ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਨੇ 7 ਮਹੀਨੇ ਪਹਿਲਾਂ ਕਲਰਕਾਂ ਤੇ ਹੈਲਪਰਾਂ ਦੇ ਮਾਣ ਭਤੇ ਵਿਚ ਕ?ਮਵਾਰ 1500 ਰੁਪਏ ਤੇ 750 ਰੁਪਏ ਦਾ ਵਾਧਾ ਕੀਤਾ ਸੀ। ਉਨ੍ਹਾਂ ਪੈਸਿਆਂ ਵਿਚ ਪੰਜਾਬ ਸਰਕਾਰ ਕੇਂਦਰ ਵਾਲੇ ਹੀ 900 ਤੇ 450 ਰੁਪਏ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਕੈਪਟਨ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਸਮਿਆਂ ਵਿਚ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪੰਜਾਬ ਸਰਕਾਰ ਵਿਰੁਧ ਤਿਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਾਜਵਾ ਦੀ ਕੋਠੀ ਦਾ ਘਰਾਓ ਕਰਦੇ ਹੋਏ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਗੂਆਂ ਨੇ ਕਿਹਾ ਕਿ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾਈ ਕਮੇਟੀ ਵਲੋਂ ਜੋ ਵੀ ਸੰਘਰਸ਼ ਆਉਣ ਵਾਲੇ ਸਮਿਆਂ ਵਿਚ ਉਲੀਕਿਆ ਜਾਵੇਗਾ। ਉਸ ਵਿਚ ਸਮੂਹ ਵਰਕਰ ਤੇ ਹੈਲਪਰ ਵਡੀ ਗਿਣਤੀ ਵਿਚ ਵਧ ਚੜ੍ਹ ਕੇ ਹਿਸਾ ਲੈਣਗੇ ਅਤੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਕੇ ਆਪਣੀਆਂ ਹਕੀ ਮੰਗਾਂ ਨੂੰ ਮਨਵਾਉਣਗੇ।ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਘਰ ਨਾ ਹੋਣ ਕਾਰਨ ਉਨ੍ਹਾਂ ਦੇ ਘਰ ਮੌਜੂਦ ਮੁਲਾਜਮ ਨੂੰ ਮੰਗ ਪਤਰ ਦੇ ਕੇ ਆਪਣਾ ਧਰਨਾ ਚੁਕ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਬਲਵਿੰਦਰ ਕੌਰ ਕਾਦੀਆਂ, ਬਲਾਕ ਪ੍ਰਧਾਨ ਜਤਿੰਦਰ ਕੌਰ ਕਾਹਨੂੰਵਾਨ, ਸਰਕਲ ਪ੍ਰਧਾਨ ਹਰਚੋਵਾਲ ਪਰਮਜੀਤ ਕੌਰ, ਸਰਕਲ ਪ੍ਰਧਾਨ ਪੰਜਗਰਾਈਆਂ ਸੁਖਮਨਦੀਪ ਕੌਰ, ਜੋਤੀ, ਰਾਜਵੰਤ ਕੌਰ, ਬਲਜੀਤ ਕੌਰ, ਰਣਜੀਤ ਕੌਰ, ਬਲਵਿੰਦਰ ਕੌਰ,ਸਮਾਜਸੇਵੀ ਹਰਪਿੰਦਰ ਸਿੰਘ ਠੀਕਰੀਵਾਲ,ਜੋਗਿੰਦਰ ਕੁਮਾਰ ਨੰਦੂ, ਆਦਿ ਹਾਜ਼ਰ ਸਨ।

Send this to a friend