Skip to content
Independent perspectives. Global stories.
BREAKING

ਹਰਿਆਣਾ ਮਾਰਕਾ ਸ਼ਰਾਬ ਦੀਆਂ 23 ਪੇਟੀਆਂ ਫੜੀਆਂ

Share this story

ਸਰਦੂਲਗੜ੍ਹ 4 ਮਈ (ਵਿਪਨ ਗੋਇਲ)- ਥਾਣਾ ਸਰਦੂਲਗੜ੍ਹ ਦੀ ਪੁਲਿਸ ਵੱਲੋਂ ਸ਼ਹਿਰ ਵਿੱਚ ਵਿਕ ਰਹੀ ਨਜਾਇਜ ਸ਼ਰਾਬ ਰੋਕਣ ਲਈ ਛਾਪੇ ਮਾਰੀ ਕੀਤੀ ਜਿਸ ਦੋਰਾਨ ਵਾਰਡ ਨੰਬਰ 7 ਵਿੱਚੋ ਹਰਿਆਣਾ ਮਾਰਕਾ ਸ਼ਰਾਬ ਦੀਆ 23 ਪੇਟੀਆਂ ਫੜਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਸ਼ਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਵਾਰਡ ਨੰਬਰ 7 ਸਰਦੂਲਗੜ੍ਹ ਦੇ ਘਰ ਛਾਪਾ ਮਾਰਕੇ 23 ਪੇਟੀਆ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਦੇ ਵਿੱਰੁਧ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀ ਫਰਾਰ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

WRITTEN BY