ਨਥਾਣਾ, 23 ਅਪ੍ਰੈਲ (ਇੰਦਰਜੀਤ ਨਥਾਣਾ)-ਹਲਕਾ ਭੁੱਚੋ ਮੰਡੀ ਦੇ ਪਿੰਡ ਨਥਾਣਾ ਦੇ ਬੱਸ ਸਟੈਡ ਵਿੱਚ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਬਠਿੰਡਾ ਹਲਕੇ ਦੀ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਸ ਮੌਕੇ ’ਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਭਾਜਪਾ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਤੇ ਹੋਰ ਕਈ ਇਲਾਕੇ ਦੀਆਂ ਉਘੱੀਆ ਸਖ਼ਸੀਅਤਾਂ ਮੌਜੂਦ ਸਨ, ਜਿਸ ਵਿੱਚ ਸੰਬੋਧਨ ਕਰਦੇ ਸ ਬਾਦਲ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਪਰਿਵਾਰ ਨੇ ਪਾਰਟੀ ਨਾਲ ਰਲ ਕੇ ਹਮੇਸਾ ਪੰਜਾਬ ਦਾ ਵਿਕਾਸ ਕੀਤਾ ਹੈ ਜੋ ਸਾਰਿਆਂ ਦੇ ਸਾਹਮਣੇ ਹੈ। ਆਰ.ਓ. ਸਿਸਟਮ , ਵਾਟਰ ਵਰਕਸ , ਸੜਕਾਂ ਤੇ ਹੋਰ ਕਈ ਵਿਕਾਸ ਦੇ ਕਾਰਜ ਕੀਤੇ। ਸਮੇ ਸਿਰ ਗਰਾਂਟਾਂ
ਵੰਡੀਆ ਗਈਆ। ਮੋਟਰਾਂ ਦੇ ਬੰਦ ਪਏ ਕੁਨੈਕਸਨ ਚਾਲੂ ਕੀਤੇ । ਉਹਨਾ ਕਿਹਾ ਜਿਸ ਤਰ੍ਹਾਂ ਇਲਾਕਾ ਵਾਸੀਆਂ ਨੇ ਪਿਛਲੀ ਵਾਰ ਬੀਬਾ ਜੀ ਦਾ ਸਾਥ ਦੇ ਕੇ ਜਿਤਾਇਆ ਸੀ ਤੇ ਬੀਬਾ ਜੀ ਨੇ ਵੀ ਉਨਾ ਦਾ ਵਿਸਵਾਸ ਕਾਇਮ ਕਰਕੇ ਇਲਾਕੇ ਦੇ ਵਿਕਾਸ ਨੂੰ ਅੱਗੇ ਵਧਾਇਆ । ਉਹਨਾ ਕਿਹਾ ਕਿ ਜੋ ਵਿਕਾਸ ਹੋਏ ਹਨ ਉਹ ਕਦੇ ਵੀ ਕਾਂਗਰਸ ਨਹੀ ਕਰ ਸਕੀ । ਕਾਂਗਰਸ ਦੇ ਨਾਲ ਰਲ ਕੋ ਜੋ ਮਨਪ੍ਰੀਤ ਬਾਦਲ ਕਰ ਰਿਹਾ ਹੈ ਲੋਕਾਂ ਨੂੰ ਪਤਾ ਹੈ ਕਿ ਜੋ ਪਾਰਟੀ ਲੋਕਾਂ ਦਾ ਵਿਕਾਸ ਨਹੀ ਕਰ ਸਕਦੀ ਉਹ ਮਨਪ੍ਰੀਤ ਬਾਦਲ ਨਾਲ ਕੀ ਕਰੇਗੀ । ਅੰਤ ਵਿੱਚ ਉਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀ ਪਹਿਲਾ ਪਾਰਟੀ ਨੂੰ ਮਾਣ ਬਖਸਿਆ ਉਸੇ ਤਰ੍ਹਾਂ ਹੁਣ ਵੀ ਪਾਰਟੀ ਦਾ ਸਾਥ ਦੇ ਕੇ ਬੀਬਾ ਜੀ ਨੂੰ ਵੋਟ ਪਾ ਕੇ ਸਾਥ ਦੇਣਾ ਤਾਂ ਜੋ ਵਿਕਾਸ ਨੂੰ ਹੋਰ ਅੱਗੇ ਵਧਾਇਆ ਜਾਵੇ । ਇਸ ਮੌਕੇ ਤੇ ਜਗਸੀਰ ਸਿੰਘ ਕਲਿਆਣ (ਹਲਕਾ ਨਿਗਰਾਨ), ਰੂਪ ਸਿੰਘ, ਗੁਰਲਾਭ ਢੇਲਵਾ, ਗੁਰਭੇਜ ਸਾਬਕਾ ਸਰਪੰਚ, ਰਾਮ ਕੁਮਾਰ ਰਾਮੂ, ਗੁਰਪਿਆਰ ਸਿੰਘ ਤੇ ਹੋਰ ਕਈ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।



