ਪਠਾਨਕੋਟ, 23 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕ ਸਭਾ ਹਲਕਾ ਤੋ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ 1984 ਚ ਦਿੱਲੀਚ ਹੋਏ ਸਿੱਖ ਕਤਲੇਆਮ ਦੇ ਪੀੜੀਤ ਪਰਿਵਰਾਂ ਤੇ ਮਰਹਮ ਲਗਾਉਂਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਮਾਮਲੇ ਦੀ ਜਾਂਚ ਕਰਵਾਏਗੀ ਤੇ ਪੀੜੀਤ ਪਰਿਵਾਰਾਂ ਨੂੰ ਇਨਸਾਫ ਦਿਲਾਏਗੀ। ਉਨਾਂ ਨੇ ਕਿਹਾ ਕਿ ਸਿੱਖਾ ਦਾ ਇਕ ਤਰਫਾਂ ਨਰਸੰਹਾਰ ਦੀ ਘੋਰ ਨਿੰਦਾ ਕਰਦੇ ਹੋਏ ਕਾਂਗ੍ਰੇਸ ਪਾਰਟੀ ਦੇ ਨੇਤਾਵਾਂ ਜਿਵੇਂ ਸਜੱਨ ਕੁਮਾਰ ਟਾਈਟਲਰ, ਭਗਤ ਤੇ ਹੋਰ ਨੂੰ ਸਿੱਧੇ ਤੋਰ ਇਸ ਕਤਲੇਆਮ ਨੂੰ ਅੰਜਾਮ ਦੇਣ ਲਈ ਭਰਤਸਨਾ ਕੀ। ਉਨਾਂ ਨੇ ਕਿਹਾ ਕਿ ਇਸ ਕਤਲੇਆਮ ਦਾ ਉਨਾਂ ਦੇ ਰਾਜੀਵ ਗਾਂਧੀ ਨੇ ਕਿਹਾ, ਜਦੋ ਵੜਾ ਰੁਖ ਡਿਗਦਾ ਹੈ ਤਾਂ ਧਰਤੀ ਹਿਲਦੀ ਹੈ ਅਤੇ 15000
ਹਜਾਰ ਸਿੱਖਾ ਦਾ ਕਤੱਲੇਆਮ ਕਰਵਾਇਆ।
ਵਿਨੋਦ ਖੰਨਾ ਅੱਜ ਸੁਜਾਨਪੁਰ,ਹਰਿਆਲ, ਧਾਰ, ਸ਼ਾਹਪੁਰ ਕੰਡੀ, ਫਿਰੋਜ਼ਪੁਰ ਕਲਾਂ, ਅਜੀਤਪੁਰ ਕਾਦੀਆਂ, ਅਤੇ ਕਾਹਨਗੜ ਚ ਰੈਲੀਆਂ ਅਤੇ ਰੋਡ ਸ਼ੋ ਕਢੇ ਅਤੇ ਸਿਖ ਜਨਤਾ ਤੋ ਖੁਲਾਸਾ ਕੀਤਾ ਕਿ ਪਿਛਲੇ 5 ਸਾਲਾਂ ਤੋ ਜਦੋ-2 ਅਕਾਲੀ ਦਲ ਤੇ ਭਾਜਪਾ ਸੰਸਦਾ ਨੇ ਲੋਕ ਸਭਾ ਚ 1984 ਦੇ ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਆਵਾਜ ਉਠਾਈ ਬਾਜਵਾ ਤੇ ਉ੍ਵਨਾਂ ਦੇ ਸਾਥੀਆ ਰਵਨੀਤ ਬਿੱਟੂ ਲੋਕਸਭਾ ਚ ਅਕਾਲੀ ਮੈਂਬਰਾ ਨੂੰ 1984 ਸਿੱਖ ਕਤਲੇਆਮ ਤੇ ਬੋਲਣ ਲਈ ਰੋਕਦੇ ਹੋਏ ਟੀਵੀ ਚ ਅਖਬਾਰਾਂ ਚ ਬਾਜਵਾ ਨੂੰ ਸਫਾਈ ਦੇਣੀ ਚਾਹੀਦੀ ਆਖਿਰ ਬਾਜਵਾ ਤੇ ਉਨਾਂ ਦੀ ਪਾਰਟੀ ਕਿਉ ਨਹੀਂ ਚਾਹੁੰਦੀ ਸਿਖ ਦੰਗਿਆ ਦੇ ਦੋਸ਼ੀਆਂ ਨੂੰ ਸਜਾ ਮਿਲੇ। ਇਸ ਦੰਗੇ ਦਾ ਸਮਾਂਤਰ ਪੂਰੇ ਵਿਸ਼ਵ ਇਤਿਹਾਸ ਚ ਨਹੀਂ ਮਿਲਦਾ ਜਦਕਿ ਸੱਤਾਧਾਰੀ ਪੱਖ ਨੇ ਕ ਸੋਚੀ ਸਮਝੀ ਸਜਿਸ਼ ਦੇ ਤਹਿਤ ਨਾ ਕੇਵਲ ਇਸ ਨਰ ਸੰਹਾਰ ਨੂੰ ਅੰਜਾਮ ਦਿੱਤਾ ਪਰ ਇਸਤੋ ਬਾਅਦ 30 ਸਾਲਾਂ ਤਕ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਬਚਾਇਆ। 10 ਕਮਿਸ਼ਨਾਂ ਬੈਠੀਆਂ ਪਰ ਇਕ ਵੀ ਬੰਦੇ ਨੂੰ ਸਜਾ ਨਹੀਂ ਮਿਲੀ। ਜਿਨਾਂ ਅਫਸਰਾ ਤੇ ਨੇਤਾਵਾਂ ਨੇ ਇਹ ਦੰਗੇ ਕਰਵਾਏ ਜਿਵੇਂ ਸਜੱਨ ਕੁਮਾਰ, ਟਾਈਟਲਰ ਭਗਤ ਉਨਾਂ ਨੂੰ ਵੱਡੇ-2 ਓਹਦੇ ਦਿੱਤੇ ਗਏ। 15000 ਕਤੱਲਾ ਲਈ ਇਕ ਐਫਆਈਆਰ ਨਹੀਂ ਕਰਨ ਦਿੱਤੀ। ਟਾਈਟਲਰ ਜਿਸਨੂੰ ਸਰੇਆਮ ਲੋਕਾਂ ਨੇ ਕਤੱਲ ਕਰਨੇ ਲਈ ਭੀੜ ਦੀ ਪ੍ਰਧਾਨਗੀ ਕਰਦੇ ਹੋਏ ਵੇਖਿਆ ਉਨਾਂ ਨੂੰ ਅਮਰਿੰਦਰ ਤੇ ਬਾਜਵਾ ਕਲੀਨ ਚਿੱਟ ਦੇ ਰਹੇ ਹਨ।
ਕਾਂਗਰਸ ਸਰਕਾਰ ਦੀ ਨਾਕਾਮਿਆਂ ਤੇ ਬੋਲਦੇ ਹੋਏ ਵਿਨੋਦ ਖਨੱਨਾ ਨੇਕਿਹਾ ਕਿ ਦੇਸ਼ ਦੇ ਨਵ ਨਿਰਮਾਣ ਦੀ ਖੋਖਲਿਆਂ ਗੱਲਾ ਕਰਨ ਵਾਲੀ ਕਾਂਗ੍ਰੇਸ ਸਰਕਾਰ 1984 ਦੇ ਦਿੱਲੀ ਦੰਗੇਆਂ ਦੇ ਕਸੂਰਵਾਰ ਟਾਈਟਲਰ ਤੇ ਸਜੱਨ ਕੁਮਾਰ ਦੇ ਖਿਲਾਫ ਕਾਈ ਕਾਈ ਕਾਰਵਾਈ ਨਾ ਕਰਕੇ ਪੀੜੀਤ ਸਿੱਖਾ ਦੇ ਪਰਿਵਾਰਾਂ ਨੂੰ ਇੰਸਾਫ ਦਿਵਾਉਣ ਚ ਪੂਰੀ ਤਰਾਂ ਨਾਕਾਮ ਰਹੀ ਹੈ। ਉਨਾਂ ਨੇ ਕਿਹਾ ਕਿ ਸਰਕਾਰ ਨੇ ਅੱਜ ਤੱਕ ਉਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਨਾਂ ਨੇ ਦੰਗਾਕਾਰਿਆਂ ਨੂੰ ਸਿੱਖਾ ਦੇ ਕਤਲੇਆਮ ਕਰਨ ਤੋ ਨਹੀਂ ਰੋਕਿਆ
ਵਿਨੋਦ ਖੰਨਾ ਨੇ ਦੰਗਾ ਪੀੜੀਤ ਪਰਿਵਾਰਾਂ ਨਾਲ ਵਾਇਦਾ ਕੀਤਾ ਹੈ ਕਿ ਦੇਸ਼ ਚ ਮੋਦੀ ਸਰਕਾਰ ਬਣਨ ਤੋ ਬਾਅਦ 1984 ਦੇ ਦਿੱਲੀ ਦੰਗਿਆ ਦੀ ਜਾਂਚ ਵਾਸਤੇ ਇਕ ਸੁਪਰੀਮ ਕੋਰਟ ਮਾਨੀਟਰਿੰਗ ਸੱਪੈਸ਼ਲ ਇਨਵੈਸਟੀਗੇਸ਼ਨ ਟੀਮ (ਐ¤ਸ. ਆਈ. ਟੀ) ਬਨਾਈ ਜਾਵੇਗੀ ਜੋ ਇਨਾਂ ਦੰਗਿਆ ਦੀ ਇਕ ਨਿਖਪੱਖ ਰਿਪੋਰਟ ਇਕ ਸਾਲ ’ਚ ਤਿਆਰ ਕਰੇਗੀ। ਖੰਨਾ ਨੇ ਕਿਹਾ ਕਿ ਉਨਾਂ ਦਾ ਮੋਦੀ ਸਰਕਾਰ ਵਲੋ ਜਨਤਾ ਨੂੰ ਵਾਇਦਾ ਹੈ ਕਿ ਜਲੱਦ ਤੋ ਜਲੱਦ ਇਸ ਕਤਲੇਆਮ ਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਜਾ ਦਿਵਾਈ ਜਾਵੇਗੀ।
ਵਿਨੋਦ ਖੰਨਾ ਨੇ ਕਾਂਗ੍ਰੇਸੀ ਸੰਸਦ ਪ੍ਰਤਾਪ ਸਿੰਘ ਬਾਜਵਾ ਤੇ ਹਮਲਾ ਬੋਲਦਿਆ ਹੋਇਆ ਕਿਹਾ ਕਿ ਗੁਰਦਾਸਪੁਰ ਲੋਕਸਭਾ ਹਲਕੇ ਚ ਬਹੁਤ ਸਾਰੇ ਦਿੱਲੀ ਦੰਗਾ ਪੀੜੀਤ ਪਰਿਵਾਰ ਅੱਜ ਵੀ ਨਿੱਆਂ ਲਈ, ਮੁਆਵਜੇ ਅਤੇ ਲਾਲ ਕਾਰਡ ਲਈ ਲੜਾਈ ਲੜ ਰਹੇ ਹਨ। ਉਨਾਂ ਨੇ ਬਾਜਵਾ ਤੋ ਸਵਾਲ ਕੀਤਾ ਕਿ ਕੀ ਉਨਾਂ ਕਦੀ ਅਪਣੇ ਹਲਕੇ ਦੇ ਪੀੜੀਤ ਪਰਿਵਾਰਾਂ ਦੀ ਭਲਾਈ ਲਈ ਸੰਸਦ ਚ ਆਵਾਜ ਚੁੱਕੀ ਹੈ। ਬਾਜਵਾ ਨੇ ਉਨ ਸਾਰੀਆਂ ਆਵਾਜਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿਨਾਂ ਨੇ ਦੰਗਾ ਪੀੜੀਤਾ ਨੂੰ ਇਨਸਾਫ ਦਿਵਾਉਣ ਲਈ ਆਵਾਜ ਚੁੱਕੀ ਸੀ। ਕੀ ਬਾਜਵਾ ਨੇ ਕਦੀ ਇਨਾਂ ਪਰਿਵਾਰਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਤਰਾ ਅਪਣੀ ਜਿੰਦਗੀ ਜੀ ਰਹੇ ਹੈ।



