ਜਲੰਧਰ ਦਿਹਾਤੀ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ

ਜਲੰਧਰ, 30 ਅਪ੍ਰੈਲ (ਹਰਪਾਲ ਸਿੰਘ ਬਜਾਵਾ)- ਮਾਣਯੋਗ ਠਮੁੱਖ ਇਲੈਕਸ਼ਨ ਕਮਿਸ਼ਨੂ ਭਾਰਤ ਸਰਕਾਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ, ਲੋਕ ਸਭਾ ਚੋਣਾ 2019 ਨੂੰ ਮੱਦੇ ਨਜ਼ਰ ਰੱਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਰੰਭੇ ਗਏ। ਯਤਨਾਂ ਤਹਿਤ ਨਜਾਇਜ ਸ਼ਰਾਬ ਤਸਕਰਾਂ/ਸਮੱਗਲਰਾਂ ਤੇ ਸ਼ਿਕੰਜ਼ਾ ਕੱਸਦੇ ਹੋਏ, ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਅਤੇ ਲਾਹਣ ਬ੍ਰਾਮਦ ਕਰਨ ਵਿੱਚ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ। ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਾਜਵੀਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਦਵਿੰਦਰ ਕੁਮਾਰ ਅੱਤਰੀ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਜੀ ਦੀ ਅਗਵਾਹੀ ਹੇਠ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 30-04-2019 ਨੂੰ ਇੰਸਪੈਕਟਰ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਨੇ ਵੱਡੀ ਮਾਤਰਾ ਵਿੱਚ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਅਤੇ ਲਾਹਣ ਮੌਕਾ ਪਰ ਨਸ਼ਟ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਵਿੰਦਰ ਕੁਮਾਰ ਅੱਤਰੀ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੋਰ ਨੇ ਦੱਸਿਆ ਕਿ ਮਿਤੀ 30-04-19 ਨੂੰ ਇੰਸਪੈਕਟਰ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਪਵਨ ਕੁਮਾਰ ਨੇ ਸਮੇਤ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਅਤੇ ਐਕਸਾਈਜ ਵਿਭਾਗ ਦੇ ਕ੍ਰਮਚਾਰੀਆ ਦੇ ਆਲੋਵਾਲ ਦਰਿਆ ਮੰਡ ਏਰੀਆ ਵਿੱਚ ਰੇਡ ਕਰਕੇ ਮੌਕਾ ਤੋਂ 03 ਟਿਊਬਾ ਵਿੱਚੋਂ 600 ਲੀਟਰ ਸ਼ਰਾਬ ਨਜਾਇਜ, 34 ਤਰਪਾਲਾ ਜਿਹਨਾਂ ਵਿੱਚ ਲਗਭਗ 6800 ਕਿੱਲੋਗ੍ਰਾਮ ਲਾਹਣ (ਮੌਕਾ ਪਰ ਹੀ ਨਸ਼ਟ ਕੀਤਾ), 04 ਡਰੰਮ ਲੋਹਾ ਖਾਲੀ, 01 ਪਤੀਲਾ ਸਿਲਵਰ, 02 ਪਲਾਸਟਿਕ ਪਾਈਪ, 02 ਪਲਾਸਟਿਕ ਕੇਨ ਖਾਲੀ ਬਰਾਮਦ ਕਰਕੇ ਨਾ ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 153 ਮਿਤੀ 30.04.2019 ਜੁਰਮ 61-ਐਕਸਾਈਜ ਐਕਟ ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਅਤੇ ਫਿਲੋਰ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਸਰਚ ਆਪ੍ਰੇਸ਼ਨ ਕਰਕੇ ਕਾਫੀ ਮਾਤਰਾ ਵਿੱਚ ਨਜਾਇਜ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ ਜਿਸ ਨਾਲ ਇਲਾਕੇ ਵਿੱਚ ਨਜਾਇਜ ਸ਼ਰਾਬ ਦੇ ਧੰਦੇ ਦੇ ਸਰਕਲ ਨੂੰ ਤੋੜਨ ਵਿੱਚ ਕਾਮਯਾਬ ਹੋਈ ਹੈ।

Send this to a friend