Skip to content
Independent perspectives. Global stories.
BREAKING

ਪੰਜਾਬ ’ਚ 4,68,059 ਨਵੇਂ ਵੋਟਰ ਬਣੇ : ਸੀ.ਈ.ਓ ਡਾ. ਰਾਜੂ

Share this story

ਚੰਡੀਗੜ੍ਹ, 29 ਅਪ੍ਰੈਲ (ਪੀ.ਟੀ.) ਪੰਜਾਬ ਰਾਜ ਵਿਚ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤਕ 4,68,059 ਨਵੇਂ ਨਾਂ ਵੋਟਰ ਸੂਚੀ ਵਿਚ ਦਰਜ ਹੋਏ ਹਨ।ਇਹ ਜਾਣਕਾਰੀ ਅਜ ਇਥੇ ਮੁਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਦਿਤੀ। ਉਨ੍ਹਾਂ ਦਸਿਆ ਕਿ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤਕ 1128 ਐਨ.ਆਰ.ਆਈ. ਵੋਟਰਾਂ ਨੇ ਆਪਣੇ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਏ ਹਨ। ਜਿਨ੍ਹਾਂ ਵਿਚੋਂ 895 ਪੁਰਸ਼ ਅਤੇ 233 ਮਹਿਲਾਵਾਂ ਹਨ।ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਪੰਜਾਬ ਰਾਜ ਵਿਚ 2,20,886 ਪੁਰਸ਼ ਅਤੇ 2,45,898 ਮਹਿਲਾਵਾਂ ਅਤੇ 147 ਥਰਡ ਜੈਂਡਰ ਦੇ ਨਵੇਂ ਵੋਟਰਾਂ ਨੇ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ਼ ਕਰਵਾਇਆ ਹੈ। ਹੁਣ ਪੰਜਾਬ ਰਾਜ ਵਿਚ ਕੁਲ 2,07,81,211 ਵੋਟਰ ਹੋ ਗਏ ਹਨ।

WRITTEN BY