ਮੂਨਕ, 27 ਅਪ੍ਰੈਲ (ਕੁਲਵੰਤ ਸਿੰਘ ਦੇਹਲਾ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਨੇ ਬੀਤੇ ਦਿਨੀਂ ਮੂਨਕ ਖੇਤਰ ਅਧੀਨ ਆਉਂਦੇ ਭੁਟਾਲ ਖੁਰਦ, ਢੀਂਡਸਾ, ਮਕੋਰੜ ਸਾਹਿਬ ਬਾਦਲਗੜ, ਅਤੇ ਮੂਨਕ ਸਮੇਤ ਵਖ-ਵਖ ਪਿੰਡਾਂ ਦਾ ਦੌਰਾ ਕਰਦਿਆਂ ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ, ਉਥੇ ਹੀ ਹਲਕੇ ਦੇ ਸਰਵਪਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਥ ਮਜਬੂਤ ਕਰਨ ਦੀ ਅਪੀਲ ਕੀਤੀ ਗਈ। ਵਰਨਣਯੋਗ ਹੈ ਕਿ ਕਣਕਾਂ ਦੀਆਂ ਵਾਢੀ ਦਾ ਸਮਾਂ ਹੋਣ ਦੇ ਬਾਵਜੂਦ ਨੁਕੜ ਮੀਟਿੰਗਾਂ ਦੌਰਾਨ ਸ. ਢੀਂਡਸਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ। ਵਖ-ਵਖ ਥਾਈਂ ਹੋਏ ਲੋਕਾਂ ਦੇ ਇਕਠ ਨੂੰ ਸੰਬੋਧਨ ਕਰਦਿਆਂ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਿਕਾਸ ਅਤੇ ਲੋਕ ਭਲਾਈ ਕੰਮਾਂ ਨੂੰ ਪਹਿਲ ਦਿਤੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਸਾਰੇ ਵਰਗਾਂ ਦਾ ਖਿਆਲ ਰਖਿਆ ਗਿਆ ਇਸ ਮੌਕੇ ਸੁਖਵੰਤ ਸਿੰਘ ਸਰਾਓ,ਰਾਮਪਾਲ ਸਿੰਘ ਬਹਿਣੀਵਾਲ, ਨਿਰੰਜਣ ਸਿੰਘ ਭੁਟਾਲ , ਜਸਪਾਲ ਸਿੰਘ ਦੇਹਲਾ ਚੇਅਰਮੈਨ, ਰਾਮਪਾਲ ਸਿੰਘ ਸੂਰਜਨਭੈਣੀ ਸਰਕਲ ਪ੍ਰਧਾਨ, ਭੀਮ ਸੈਨ ਗਰਗ, ਚਮਕੌਰ ਸਿੰਘ ਬਾਦਲਗੜ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਸਰਪੰਚ ਸ਼ੇਰਗੜ੍ਹ, ਗੁਰਵਿੰਦਰ ਸਿੰਘ ਸ਼ੇਰਗੜ੍ਹ,ਹਰਦੀਪ ਸਿੰਘ ਮਕੋਰੜ ਸਾਹਿਬ, ਡਾ ਸੁਖਚੈਨ ਸਿੰਘ, ਰਣਵੀਰ ਸਿੰਘ ਦੇਹਲਾ, ਰਾਜ ਸ਼ਰਮਾ ਸਰਪੰਚ, ਜਰਨੈਲ ਸਿੰਘ ਪ੍ਰੇਮੀ, ਗੁਰਪ੍ਰੀਤ ਸਿੰਘ ਪ੍ਰਧਾਨ, ਲਾਲਦੀਪ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ, ਜੋਤ ਸਿੰਘ, ਸੰਦੀਪ ਸ਼ਰਮਾ, ਮਿਠੂ ਸਿੰਘ ਸਾਬਕਾ ਸਰਪੰਚ, ਗਗਨ ਸਾਬਕਾ ਸਰਪੰਚ, ਤਰਸੇਮ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਸਾਬਕਾ ਸਰਪੰਚ, ਪਰਮਿੰਦਰ ਸਿੰਘ ਅੜਕਵਾਸ ਸਾਬਕਾ ਸਰਪੰਚ, ਬਿਲੂ ਖੰਡੇਬਾਦ ਸਮੇਤ ਵਡੀ ਗਿਣਤੀ ਵਿਚ ਹੋਰ ਆਗੂ ਅਤੇ ਵਰਕਰ ਮੌਜੂਦ ਸਨ।