48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਮੋਟਰਸਾਈਕਲ ਚਾਲਕ ਕਾਬੂ

ਬਠਿੰਡਾ, 21 ਅਪ੍ਰੈਲ (ਸੁਖਵਿੰਦਰ ਸਰਾਂ)- ਸੀ.ਆਈ.ਏ ਸਟਾਫ -2 ਟੀਮ ਨੇ ਅਵੈਧ ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਮੋਟਰ ਸਾਇਕਲ ਸਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ ਟੀਮ ਨੇ ਗੁਰਦੀਪ ਸਿੰਘ ਉਰਫ ਗੁਰਦੀਪਾ ਪੁਤਰ ਨਛਤਰ ਸਿੰਘ ਵਾਸੀ ਕੋਟਭਾਰਾ ਨੂੰ ਅਵੈਧ ਸ਼ਰਾਬ ਹਰਿਆਣਾ ਮਾਰਕਾ ਦੀਆਂ 48 ਬੋਤਲਾਂ ਸਮੇਤ ਮੌਕੇ ਤੇ ਗਿਰਫ਼ਤਾਰ ਕਰ ਲਿਆ ਹੈ।ਦੂਜੇ ਪਾਸੇ ਪੁਲਿਸ ਨੇ ਆਰੋਪੀ ਤੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ।

Send this to a friend