ਅਮੇਠੀ, 21 ਅਪ੍ਰੈਲ (ਪੀ.ਟੀ.)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਕੁਮਾਰ ਵਿਸ਼ਵਾਸ ਤੇ 10 ਹੋਰਨਾਂ ਵਿਰੁੱਧ ਚੋਣ ਜਾਬਤੇ ਤੇ ਮਨਾਹੀ ਦੇ ਹੁਕਮਾਂ ਦੀ ਕਥਿੱਤ ਉਲੰਘਣਾ ਕਰਨ ਕਾਰਨ ਐਫ.ਆਈ.ਆਰ ਦਰਜ ਕੀਤੀ ਹੈ। ਸਰਕਲ ਅਧਿਕਾਰੀ ਨਵੀਨ ਕੁਮਾਰ ਸਿੰਘ ਨੇ ਦਸਿਆ ਕਿ ਵਿਸ਼ਵਾਸ ਦੀ ਚੋਣ ਮੁਹਿੰਮ ਦੀ ਵੀਡੀਓ ਦੀ ਛਾਣਬੀਣ ਕਰਨ ਤੋਂ ਬਾਅਦ ਗੌਰੀਗੰਜ ਪੁਲਿਸ ਥਾਣੇ ’ਚ ਐਫ.ਆਈ.ਆਰ ਦਰਜ ਕਰਵਾਈ ਗਈ ਹੈ।



