ਵਾਹਨ ਚੋਰ ਗਿਰੋਹ ਦੇ 5 ਮੈਂਬਰ ਕਾਬੂ-9 ਵਾਹਨ ਬਰਾਮਦ

ਲੁਧਿਆਣਾ, 17 ਅਪ੍ਰੈਲ (ਜਸਪਾਲ ਅਰੋੜਾ)- ਥਾਣਾ 8 ਦੀ ਪੁਲਸ ਪਾਰਟੀ ਨੇ 2 ਵਖ ਵਖ ਮਾਮਲਿਆਂ ਨਾਕੇਬੰਦੀ ਦੌਰਾਨ ਚੋਰ ਗਿਰੋਹ ਦੇ 5 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਚੋਰੀ ਦੇ 9 ਵਾਹਨ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਏ ਸੀ ਪੀ ਸਿਵਲ ਲਾਇਨ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਚ ਉਹਨਾ ਦੇ ਥਾਣਾ 8 ਦੇ ਮੁਖੀ ਅਮਿਤ ਠਾਕੁਰ ਦੀ ਅਗਵਾਈ ਵਾਲੀ ਟੀਮ ਦੇ ਚੌਕੀਂ ਮੁਖੀ ਜਸਕਰਨ ਸਿੰਘ ਨੇ ਨਾਕੇਬੰਦੀ ਦੌਰਾਨ ਚੋਰ ਗਿਰੋਹ ਦੇ 4 ਮੈਂਬਰਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦੇ 8 ਵਾਹਨ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਦੋਸ਼ੀਆਂ ਜਿਨ੍ਹਾਂ ਵਿਚ ਮੋਟਰਸਾਈਕਲ ਅਪਾਚੀ ਮਾਰਕਾ ,ਸਪਲੈਂਡਰ ,ਪਲਸਰ ,ਅਤੇ ਐਕਟਿਵਾ ਸਕੂਟਰੀ ਆਦਿ ਮੌਜੂਦ ਹਨ ਪੁਲਿਸ ਅਨੁਸਾਰ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪਿੰਡ ਬਾਰਣਹਾੜਾ ਨਿਵਾਸੀ ਸੰਦੀਪ ਉਰਫ ਮਨੀ, ਪਿੰਡ ਤਲਵਾੜਾ ਨਿਵਾਸੀ ਸਤਨਾਮ, ਸੰਦੀਪ ਉਰਫ ਬਾਜ਼ੀ, ਪਿੰਡ ਫੁਲਾਂਵਾਲ ਨਿਵਾਸੀ ਕੁਲਦੀਪ ਉਰਫ ਕੀਪਾ , ਵਜੋਂ ਹੋਈ ਦੂਜੇ ਮਾਮਲੇ ਚ ਓਹਨਾ ਦੇ ਏ ਐਸ ਆਈ ਸ਼ੀਸ਼ਪਾਲ ਨੇ ਨਾਕੇਬੰਦੀ ਦੌਰਾਨ ਚੋਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਚੋਰੀ ਦੀ ਐਕਟਿਵਾ ਸਕੂਟਰੀ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਦੋਸ਼ੀ ਦੀ ਪਹਿਚਾਣ ਨਿਊ ਟੈਗੋਰ ਨਗਰ ਨਿਵਾਸੀ ਹਿੰਮਤ ਵਰਮਾਂ ਵਜੋਂ ਹੋਈ।

Send this to a friend