Skip to content
Independent perspectives. Global stories.
BREAKING

ਲੋਕ ਸਭਾ ਚੋਣਾਂ ਦੇ ਨਤੀਜੇ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦੇਣਗੇ : ਬਾਜਵਾ

Share this story

image ਗੁਰਦਾਸਪੁਰ, 19 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਤੇ ਚੋਣਾਂ ਦਾ ਰਣਨੀਤੀਕਾਰ ਹੋਣ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ 16 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਵੱਡਾ ਝਟਕਾ ਲੱਗੇਗਾ, ਜਦੋਂ ਕਾਂਗਰਸ ਸੂਬੇ ’ਚ ਸੱਤਾਧਾਰੀ ਗਠਜੋੜ ਦਾ ਸਫਾਇਆ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸੁਖਬੀਰ ਵਿਸ਼ਵਾਸ ਨਾਲ ਇਹ ਨਹੀਂ ਕਹਿ ਸਕਣਗੇ ਕਿ ਅਕਾਲੀ ਭਾਜਪਾ ਗਠਜੋੜ ਕਿਹੜੀ ਸੀਟ ਜਿੱਤੇਗਾ। ਜਿਸ ’ਚ ਬਠਿੰਡਾ ਦੀ ਸੀਟ ਵੀ ਸ਼ਾਮਿਲ ਹੈ, ਜਿਥੇ ਇਨ੍ਹਾ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕਾਂਗਰਸ-ਪੀ.ਪੀ.ਪੀ-ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੁਖਬੀਰ ਆਪਣੀ ਪਤਨੀ ਦੀ ਸੀਟ ਬਚਾਉਣ ਲਈ ਛੋਟੀ ਸਿਆਸਤ ਖੇਡ ਰਹੇ ਹਨ। ਬਾਜਵਾ ਨੇ ਉਨ੍ਹਾਂ ’ਤੇ ਪੰਜਾਬ ਲਈ ਆਉਣ ਵਾਲੇ ਸੈਂਟਰਲ ਪ੍ਰੋਜੈਕਟਾਂ ਨੂੰ ਰੋਕਣ ਦਾ ਦੋਸ਼ ਲਗਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੱਚਾਈ ਇਸ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਹ ਇੰਨੇ ਤਾਕਤਵਰ ਹਨ, ਤਾਂ ਬਾਦਲ ਨੂੰ ਕੁਰਸੀ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਗਠਜੋੜ ਦੀ ਸਥਿਤੀ ਇੰਨੀ ਮਾੜੀ ਹੈ ਕਿ ਇਨ੍ਹਾਂ ਦੇ ਗੁਰਦਾਸਪੁਰ ਤੋਂ ਉਮੀਦਵਾਰ ਵਿਨੋਦ ਖੰਨਾ ਵੋਟਰਾਂ ਦਾ ਸਾਹਮਣਾ ਕਰਨੋਂ ਡਰ ਰਹੇ ਹਨ ਤੇ ਚੋਣ ਖਰਚਿਆਂ ਦੀ ਜਾਂਚ ਦਾ ਬਹਾਨਾ ਬਣਾ ਕੇ ਬਾਦਲ ਦੀਆਂ ਚੋਣ ਰੈਲੀਆਂ ’ਚ ਸ਼ਾਮਿਲ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਅਸਲਿਅਤ ’ਚ ਇਨ੍ਹਾਂ ਨੇ ਪਹਿਲਾਂ ਹੀ ਹਾਰ ਮੰਨ ਲਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ਾਖੋਰੀ ਦਾ ਵਿਰੋਧ ਕਰ ਰਹੇ ਹਨ, ਜਿਸਦੀ ਤਸਕਰੀ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ੈਅ ’ਤੇ ਹੋ ਰਹੀ ਹੈ ਅਤੇ ਇਨ੍ਹਾਂ ਆਗੂਆਂ ਨੇ ਰੇਤ ਤੇ ਬਜ਼ਰੀ ’ਤੇ ਕਬਜ਼ਾ ਕਰਕੇ ਆਮ ਆਦਮੀ ਦੀ ਜਿੰਦਗੀ ਨੂੰ ਮੁਸ਼ਕਿਲ ਬਣਾ ਦਿੱਤਾ ਹੈ। ਨਸ਼ਾਖੋਰੀ ਦੇ ਫੈਲ੍ਹ ਚੁੱਕੇ ਡਰ ਦਾ ਇਸੇ ਤੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪ੍ਰਚਾਰ ਦੌਰਾਨ ਲੋਕ ਰਾਜਸਥਾਨ ਦੀ ਤਰਜ਼ ’ਤੇ ਇਥੇ ਵੀ ਚੂਰਾ ਪੋਸਤ ਦੀ ਵਿਕ੍ਰੀ ਦੇ ਲਾਇਸੈਂਸ ਦੇਣ ਦੀ ਮੰਗ ਕਰਦਿਆਂ ਬਾਦਲ ਕੋਲ ਪਹੁੰਚ ਗਏ। ਇਥੋਂ ਤੱਕ ਕਿ ਔਰਤਾਂ ਹਰਸਿਮਰਤ ਕੌਰ ਬਾਦਲ ਨੂੰ ਇਹੋ ਮੰਗ ਲੈ ਕੇ ਮਿਲੀਆਂ। ਹੁਣ ਅਕਾਲੀ ਦਲ ਦੀ ਫਰੀਦਕੋਟ ਤੋਂ ਉਮੀਦਵਾਰ ਬੀਬੀ ਕਰਮਜੀਤ ਕੌਰ ਗੁਲਸ਼ਨ ਨੇ ਨਸ਼ੇੜੀਆਂ ਨੂੰ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਕੋਲ ਰੱਖਣ ਦਾ ਭਰੋਸਾ ਦਿੱਤਾ ਹੈ। ਅਫਸੋਸਜਨਕ ਹੈ ਕਿ ਉ¤ਚੀ ਪ੍ਰਤੀ ਵਿਅਕਤੀ ਆਮਦਨ ਨਾਲ ਪੰਜਾਬ ਕਦੇ ਦੇਸ਼ ਦਾ ਸੱਭ ਤੋਂ ਆਧੁਨਿਕ ਸੂਬਾ ਹੁੰਦਾ ਸੀ। ਇਹ ਆਧੁਨਿਕ ਸੂਬਾ ਅੱਜ ਡਿਪਟੀ ਮੁੱਖ ਮੰਤਰੀ ਤੇ ਇਨ੍ਹਾਂ ਦੇ ਤਾਤਕਵਰ ਸਾਲਾ ਸਾਹਿਬ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਸੋਚ ਸਦਕਾ ਤਸਕਰਾਂ ਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਬਾਜਵਾ ਨੇ ਕਿਹਾ ਕਿ ਖੰਨਾ ਨੇ ਇਨ੍ਹਾਂ ਗੰਭੀਰ ਮੁੱਦਿਆਂ ’ਤੇ ਚੁੱਪੀ ਰੱਖੀ ਹੈ ਤੇ ਗੁਰਦਾਸਪੁਰ ਨੂੰ ਸੈਰਸਪਾਟੇ ਦਾ ਕੇਂਦਰ ਬਣਾਉਣ ਦੀ ਗੱਲ ਕਰ ਰਹੇ ਹਨ। ਪਰ ਇਨ੍ਹਾਂ ਨੂੰ ਇਹ ਸੱਚਾਈ ਨਹੀਂ ਪਤਾ ਕਿ ਸਰਕਾਰ ਨੇ ਅੰਤਰਰਾਸ਼ਟਰੀ ਟੂਰਿਸਟਾਂ ਨੂੰ ਕੀ ਆਫਰ ਕੀਤਾ ਹੈ, ਪੰਜਾਬ ਇਕ ਨਸ਼ਿਆਂ ਦਾ ਸਵਰਗ। ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂਆਂ, ਵਿਦਵਾਨਾਂ ਦੀ ਇਸ ਧਰਤੀ ਨੇ ਕਦੇ ਵੀ ਅਜਿਹੇ ਗੰਭੀਰ ਹਾਲਾਤਾਂ ਦਾ ਸਾਹਮਣਾ ਨਹੀਂ ਕੀਤਾ ਸੀ, ਜਿਹੜੇ ਅੱਜ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਬਣਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੇ ਮੈਨਿਫੈਸਟੋ ਤੇ ਇਸ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਪੀੜਤਾਂ ਲਈ ਨਸ਼ਾ ਛੁਡਾਊ ਕੇਂਦਰ ਖੋਲਣ ਦਾ ਵਾਅਦਾ ਕੀਤਾ ਗਿਆ ਸੀ। ਪਰ ਹੋਇਆ ਇਸਦੇ ਉਲਟ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਇਥੇ ਗੁਜਰਾਤ ਮਾਡਲ ਲਾਗੂ ਕਰਨ ਦੀ ਗੱਲ ਕਰਦੇ ਹਨ, ਜਦਕਿ ਤਾਮਿਲਨਾਡੂ ਵਰਗੇ ਸੂਬਿਆਂ ਨੇ ਜ਼ਿਆਦਾ ਤਰੱਕੀ ਕੀਤੀ ਹੈ। ਸਮਾਜਿਕ ਵਿਗਿਆਨੀ ਉਸ ਮਾਡਲ ’ਚ ਛੇਦ ਦੱਸ ਰਹੇ ਹਨ, ਜਿਸਦਾ ਸੁਖਬੀਰ ਸਮਰਥਨ ਕਰਦੇ ਹਨ। ਉਨ੍ਹਾਂ ਨੇ ਇਸ ਸੱਚਾਈ ਨੂੰ ਨਜ਼ਰਅੰਦਾਜ ਕਰ ਦਿੱਤਾ ਹੈ ਕਿ ਪੰਜਾਬ ਦੀ ਸਥਿਤੀ ਗੁਜਰਾਤ ਤੋਂ ਵੱਖ ਹੈ, ਜਿਸਦੇ ਨਾਲ ਸਮੁੰਦਰ ਲੱਗਦਾ ਹੈ।
ਉਨ੍ਹਾਂ ਨੇ ਕਿਹਾ ਕਿ ਬਾਰਡਰ ਸੂਬੇ ਦੇ ਲੋਕ ਫ੍ਰੀ ਟਰੇਡ ਲਈ ਗੁਆਂਢੀਆਂ ਨਾਲ ਬਾਰਡਰ ਖੋਲ੍ਹਣ ਦੀ ਮੰਗ ਕਰਦੇ ਹਨ।

WRITTEN BY