ਜਲ੍ਹਿਆਂਵਾਲਾ ਬਾਗ ਦੇ ਸਾਕੇ ਸਬੰਧੀ ਮੁੱਖ ਸ਼ਤਾਬਦੀ ਸਮਾਗਮ ਅੱਜ

ਅੰਮ੍ਰਿਤਸਰ, 12 ਅਪ੍ਰੈਲ- ਭਲਕੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਦੀ ਬਰਸੀ ਦਾ ਸ਼ਤਾਬਦੀ ਵਰ੍ਹਾ ਹੈ। ਭਲਕੇ ਹੋ ਰਹੇ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦੀ ਸਮਾਰੋਹ ਮੌਕੇ ਅਹਿਮ ਸ਼ਖ਼ਸੀਅਤਾਂ ਵੀ ਪੁਜ ਰਹੀਆਂ ਹਨ। ਇਸੇ ਲਈ ਅਜ ਜਲ੍ਹਿਆਂਵਾਲਾ ਬਾਗ਼ ਵਿਚ ਖ਼ਾਸ ਤੌਰ ਉਤੇ ਸੁਰਖਿਆ ਦਸਤੇ ਬਹੁਤ ਸਰਗਰਮ ਵਿਖਾਈ ਦਿਤੇ। ਇਸ ਤੋਂ ਪਹਿਲਾਂ ਅੱਜ ਸ਼ਾਮੀ ਸ਼ਹੀਦਾਂ ਨੂੰ ਯਾਦ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਹੋਰ ਨੇਤਾ ਹਾਜ਼ਰ ਸਨ।ਸ਼ਨਿੱਚਰਵਾਰ ਦੇ ਮੁੱਖ ਸਮਾਗਮ ਵਿੱਚ ਵੀ ਮੁੱਖ ਮੰਤਰੀ ਸਮੇਤ ਪ੍ਰਮੁੱਖ ਨੇਤਾਵਾਂ ਦੇ ਪਹੁੰਚਣ ਦੀ ਉਮੀਦ ਹੈ।

Send this to a friend