ਮੌੜ ਮੰਡੀ, 19 ਅਪ੍ਰੈਲ (ਹਰਦੀਪ ਭਾਈਬਖਤੌਰ)-ਪੀ.ਪੀ.ਪੀ. ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਸ. ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਉਨ੍ਹਾਂ ਦੀ ਪਤਨੀ ਬੀਨੂੰ ਬਾਦਲ ਅਤੇ ਜਗਜੀਤ ਸਿੰਘ ਜੋਗਾ ਕਾਮਰੇਡ ਵੱਲੋਂ ਪਿੰਡ ਭਾਈਬਖਤੌਰ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਤੇ ਬੀਨੂੰ ਬਾਦਲ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਇਸ ਜ਼ਾਲਿਮ ਸਰਕਾਰ ਦਾ ਅੰਤ ਕਰਨਾ ਜ਼ਰੂਰੀ ਹੈ ਨਹੀਂ ਤਾਂ ਇਹ ਜ਼ਾਲਿਮ ਸਰਕਾਰ ਹਰ ਵਰਗ ਨੂੰ ਖਤਮ ਕਰ ਦੇਵੇਗੀ ਇਸ ਜਾਲਮ ਸਰਕਾਰ ਨੇ ਪਹਿਲਾ ਹੀ ਕੇਵਲ, ਟਰਾਸਪੋਰਟ, ਰੇਤਾ ਆਦਿ ਤੇ ਆਪਣਾ ਕਬਜ਼ਾ ਕਰ ਰੱਖਿਆ ਹੈ। ਜੇਕਰ ਤੁਹਾਡੇ ਵੱਲੋਂ ਇਸ ਵਾਰ ਵੀ ਇਸ ਜ਼ਾਲਿਮ ਸਰਕਾਰ ਦਾ ਖਾਤਮਾ ਨਾ ਕੀਤਾ ਤਾਂ ਆਉਣ ਵਾਲੇ ਸਮੇਂਵਿੱਚ ਪ੍ਰਾਪਰਟੀ ਟੈਕਸ ਦੇ ਨਾਲ ਨਾਲ ਤੁਹਾਡੇ ਸਾਹ ਲੈਣ ’ਤੇ ਵੀ ਇਹ ਜ਼ਾਲਿਮ ਸਰਕਾਰ ਟੈਕਸ ਲਗਾ ਦੇਵੇਗੀ। ਇਸ ਜ਼ਾਲਿਮ ਸਰਕਾਰ ਦਾ ਅੰਤ ਕਰਨ ਲਈ ਸ. ਮਨਪ੍ਰੀਤ ਸਿੰਘ ਬਾਦਲ ਨੂੰ ਆਉਣ ਵਾਲੀ 30 ਅਪ੍ਰੈਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਅਤੇ ਪੰਜਾਬ ਨੂੰ ਬਚਾਓ। ਉਧਰ ਸ. ਜਗਜੀਤ ਸਿੰਘ ਜੋਗਾ ਕਾਮਰੇਡ ਵੱਲੋਂ ਵੀ ਸ. ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਪਿੰਡ ਵਾਸੀਆਂ ਵੱਲੋਂ ਬੀਨੂੰ ਬਾਦਲ ਅਤੇ ਕਾਮਰੇਡ ਸਾਹਿਬ ਦੇ ਬਿਆਨਾਂ ਤੋਂ ਪ੍ਰਭਾਵਿਤ ਹੋ ਕੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਾਉਣ ਦਾ ਯਕੀਨ ਦਿਵਾਇਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਲੱਡੂ ਵੰਡ ਕੇ ਸ. ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇਣ ਦੀ ਸਹੁੰ ਖਾਧੀ ਅਤੇ ਸ. ਮਨਪ੍ਰੀਤ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲਗਾਏ।
ਪੀ.ਪੀ.ਪੀ. ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੇ ਹੱਕ ’ਚ ਬੀਨੂੰ ਬਾਦਲ ਨੇ ਪਿੰਡ-ਪਿੰਡ ਜਾ ਕੇ ਮੰਗੀਆਂ ਵੋਟਾਂ



