ਕੋਟਕਪੂਰਾ 9 ਅਪ੍ਰੈਲ (ਚਰਨਦਾਸ ਗਰਗ, ਹਰਜੀਤ ਬਰਾੜ)- ਬੀਤੀ ਸ਼ਾਮ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟਕਰ ਮਾਰ ਦਿਤੀ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਰੋਡ ‘ਤੇ ਪੈਟਰੋਲ ਪੰਪ ਦੇ ਨਜ਼ਦੀਕ ਇਕ ਵਿਅਕਤੀ ਪੈਦਲ ਜਾ ਰਿਹਾ ਸੀ ਅਣਪਛਾਤੇ ਵਾਹਨ ਨੇ ਟਕਰ ਮਾਰ ਦਿਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਕਿਸੇ ਵਿਅਕਤੀ ਨੇ ਨੌਜਵਾਨ ਵੈਲਫੇਅਰ ਸੁਸਾਇਟੀ ਕਲਬ ਜੈਤੋ ਨੂੰ ਸੂਚਨਾ ਦਿਤੀ। ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਕਲਬ ਦੇ ਡਰਾਈਵਰ ਮੀਤ ਸਿੰਘ (ਮੀਤਾ) ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਖ਼ਮੀ ਵਿਆਕਤੀ ਨੂੰ ਸਰਕਾਰੀ ਹਸਪਤਾਲ ਜੈਤੋ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਜਖ਼ਮੀ ਵਿਆਕਤੀ ਦੀ ਹਾਲਤ ਨੂੰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿਤਾ ਗਿਆ। ਜ਼ਖਮੀ ਵਿਆਕਤੀ ਦੀ ਪਹਿਚਾਣ ਸੀਤਾ ਰਾਮ ਪੁਤਰ ਕਾਨਚਨ ਰਾਮ ਵਾਸੀ ਬਠਿੰਡਾ ਰੋਡ ਜੈਤੋ ਵਜੋਂ ਹੋਈ ਹੈ।