ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ’ਚ ਵਿਦੇਸ਼ਾਂ ਵਰਗੀ ਪੜ੍ਹਾਈ

ਬੱਚਿਆਂ ਨੂੰ ਵਿਦੇਸ਼ੀ ਸਕੂਲਾਂ ਨੇ ਦਿੱਤੀ ਸਕਾਲਰਸ਼ਿਪ
ਪੱਖੋ ਕਲਾਂ/ਬਰਨਾਲਾ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੇਂਡੂ ਖੇਤਰ ਨੂੰ ਵਿੱਦਿਆ ਦਾ ਚਾਨਣ ਵੰਡਣ ਵਾਲੇ ਮਹਾਨ ਸਮਾਜਸੇਵੀ ਸੱਚਖੰਡ ਵਾਸੀ ਜੱਥੇਦਾਰ ਅਜੀਤ ਸਿੰਘ ਪੱਖੋ ਦੇ ਸਪੁੱਤਰ ਸ. ਰਵਿੰਦਰਜੀਤ ਸਿੰਘ ਬਿੰਦੀ ਦੇ ਯਤਨਾਂ ਨਾਲ ਪੱਖੋ ਕਲਾਂ ਵਿਖੇ ਕਾਇਮ ਕੀਤਾ ਗਿਆ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਥੋੜੇ ਸਮੇਂ ਵਿੱਚ ਤਰੱਕੀ ਦੀਆਂ ਵੱਡੀਆਂ ਮੰਜ਼ਿਲਾਂ ਵੱਲ ਵਧ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਨੂੰ ਵਿਦੇਸ਼ਾਂ ਦੀ ਤਰਜ਼ ’ਤੇ ਸਿੱਖਿਆ ਦਿੱਤੀ ਜਾ ਰਹੀ ਹੈ। ਵੱਡੇ ਸ਼ਹਿਰਾਂ ਵਰਗੀਆਂ ਸਾਰੀਆਂ ਉਚ ਅਤੇ ਆਧੁਨਿਕ ਸਹੂਲਤਾਂ ਉਪਲੱਬਧ ਕਰਾਉਣ ਵਾਲੇ ਇਸ ਸਕੂਲ ਵਿੱਚ ਦਾਖ਼ਲੇ ਲਈ ਦਰਜਨਾਂ ਪਿੰਡਾਂ ਦੇ ਬੱਚਿਆਂ ਦੀ ਭੀੜ ਲੱਗੀ ਹੋਈ ਹੈ। ਸਕੂਲ ਦੇ ਚੇਅਰਮੈਨ ਸ. ਰਵਿੰਦਰਜੀਤ ਸਿੰਘ ਬਿੰਦੀ ਆਧੁਨਿਕ ਵਿਚਾਰਾਂ ਵਾਲੇ ਅਗਾਂਹਵਧੂ ਨੌਜਵਾਨ ਹਨ। ਉਨ੍ਹਾਂ ਨੇ ਪਿੰਡਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਰਗੀ ਆਧੁਨਿਕ ਸਿੱਖਿਆ ਲਾਗਤ ਮੁੱਲ ’ਤੇ ਦੇਣ ਲਈ ਇਸ ਸਕੂਲ ਦੀ ਸ਼ੁਰੂਆਤ ਕੀਤੀ। ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਸਥਿਤ ਇਸ ਸਕੂਲ ਦਾ ਸ਼ਾਨਦਾਰ ਕੈਂਪਸ ਦੂਰੋਂ ਹੀ ਖਿੱਚ ਪਾਉਂਦਾ ਹੈ। ਸ. ਬਿੰਦੀ ਨੇ ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਪਿਤਾ ਦੇ ਮਾਰਗ ਦਰਸ਼ਨ ’ਤੇ ਚੱਲਦਿਆਂ ਖੇਤਰ ’ਚ ਵਿਦੇਸ਼ ਵਰਗੀ ਪੜ੍ਹਾਈ ਦੇਣ ਲਈ ਵਚਨਬੱਧ ਹਨ। ਸਕੂਲ ਵਿੱਚ ਬਹੁਤ ਹੀ ਉਚ ਸਿੱਖਿਅਤ ਸਟਾਫ਼ ਬੱਚਿਆਂ ਨੂੰ ਪੜ੍ਹਾਉਂਦਾ ਹੈ। ਸਕੂਲ ਵਿੱਚ ਬੱਚਿਆਂ ਨੂੰ ਛੋਟੀਆਂ ਕਲਾਸਾਂ ਤੋਂ ਹੀ ਸੰਸਾਰ ਪੱਧਰ ਦੀਆਂ ਖੇਡਾਂ ਕਰਵਾਉਣ ਦੀ ਪਹਿਲ ਦਿੱਤੀ ਜਾਂਦੀ ਹੈ। ਪੜ੍ਹਾਈ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਕੂਲ ਦੀ ਵੱਡ-ਅਕਾਰੀ ਇਮਾਰਤ ਤੇ ਕੇਰਲਾ ਤੋਂ ਉਚ ਵਿੱਦਿਆ ਹਾਸਲ ਮਿਹਨਤੀ ਸਟਾਫ਼ ਹਰ ਰੰਗ ਦੀਆਂ ਗਤੀਵਿਧੀਆਂ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਵੀ ਸਵੀਮਿੰਗ ਪੂਲ ’ਚ ਤੈਰਨਾ ਸਿਖਾ ਰਿਹਾ ਹੈ। ਸਕੂਲ ਦੇ ਨਤੀਜੇ ਬਹੁਤ ਹੀ ਬਿਹਤਰ ਆ ਰਹੇ ਹਨ। ਸੰਸਾਰ ਦੇ 25 ਦੇਸ਼ਾਂ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਇਸ ਸਕੂਲ ਦਾ ਤਾਲਮੇਲ ਹੈ। ਇਸ ਸਕੂਲ ਦੇ ਕਈ ਨੰਨ੍ਹੇ ਵਿਦਿਆਰਥੀਆਂ ਨੂੰ ਵਿਦੇਸ਼ ਦੇ ਸਕੂਲਾਂ ਅਤੇ ਸੰਸਥਾਵਾਂ ਵੱਲੋਂ ਸਕਾਲਰਸ਼ਿਪ ਦਿੱਤੀ ਗਈ ਹੈ। ਵਿਦਿਆਰਥੀਆਂ ਲਈ ਨਵੀਆਂ ਏ.ਸੀ. ਬੱਸਾਂ ਦੀ ਟਰਾਂਸਪੋਰਟ ਤੋਂ ਇਲਾਵਾ ਸਕੂਲ ਦਾ ਸਾਰਾ ਕੈਂਪਸ ਏ.ਸੀ. ਹੈ। ਇਸ ਸਮੇਂ ਦੂਰੋਂ ਨੇੜਿਓਂ ਪਿੰਡਾਂ ਦੇ 1200 ਤੋਂ ਵੱਧ ਵਿਦਿਆਰਥੀ ਇਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਵਿਦੇਸ਼ਾਂ ਤੋਂ ਨਾਮੀ ਵਿੱਦਿਅਕ ਮਾਹਰ ਅਤੇ ਸ਼ਖ਼ਸੀਅਤਾਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕਰਦੀਆਂ ਰਹਿੰਦੀਆਂ ਹਨ। ਇਸ ਸਕੂਲ ਦੀ ਕਾਰਗੁਜ਼ਾਰੀ ਤੋਂ ਵਿੱਦਿਅਕ ਮਾਹਰ ਕਾਫੀ ਪ੍ਰਭਾਵਿਤ ਹਨ। ਸਕੂਲ ਦੇ ਐਮ.ਡੀ. ਸਾਗਰਜੀਤ ਸਿੰਘ ਖੀਪਲ ਤੇ ਡਾਇਰੈਕਟਰ ਸੁਰਭੀ ਅਰੋੜਾ ਦੀ ਟੀਮ ਸਕੂਲ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

Send this to a friend