ਸੰਗਰੂਰ, 8 ਅਪ੍ਰੈਲ (ਪਰਮਜੀਤ ਸਿੰਘ ਲਡਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਤੋਂ ਚੋਣ ਲੜ ਰਹੇ ਪਰਮਿੰਦਰ ਸਿੰਘ ਢੀਂਡਸਾ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਅਜ ਪਹਿਲੀ ਵਾਰ ਸੰਗਰੂਰ ਪਹੁੰਚੇ ਜਿਥੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਪਰਮਿੰਦਰ ਸਿੰਘ ਢੀਂਡਸਾ ਦਾ ਭਰਭੂਰ ਸਵਾਗਤ ਕੀਤਾ ਗਿਆ ਤੇ ਸਮਰਥਕਾਂ ਵਲੋਂ ਇਕ ਰੋਡ ਸ਼ੋਅ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਗਿਆ ਜਿਸ ਤੋਂ ਬਾਅਦ ਪਰਮਿੰਦਰ ਢੀਂਡਸਾ ਮਸਤੂਆਣਾ ਸਾਹਿਬ ਵਿਖਾਈ ਨਤਮਸਤਕ ਹੋਏ । ਪਰਮਿੰਦਰ ਸਿੰਘ ਢੀਂਡਸਾ ਨੇ ਇਸ ਮੌਕੇ ਕਿਹਾ ਕਿ ਹਰ ਲੀਡਰ ਉਸ ਦੀ ਪਾਰਟੀ ਉਸ ਲਈ ਸਰਵਉਚ ਹੁੰਦੀ ਹੈ ਤੇ ਲੋਕ ਸਭਾ ਚੋਣ ਲੜਨ ਸਬੰਧੀ ਪਾਰਟੀ ਵਲੋਂ ਦਿਤੇ ਗਏ ਹੁਕਮਾਂ ਦੀ ਉਹ ਪਾਲਣਾ ਕਰ ਰਹੇ ਹਨ ।ਉਹਨਾਂ ਵਿਸ਼ਵਾਸ ਦਿਵਾਇਆ ਕਿ ਜੇਕਰ ਸੰਗਰੂਰ ਦੇ ਲੋਕ ਸੇਵਾ ਦਾ ਮੌਕਾ ਬਖਸਦੇ ਹਨ ਤਾਂ ਉਹਨਾਂ ਵਲੋਂ ਗਰੀਬ ਮਜ਼ਦੂਰਾਂ, ਕਿਸਾਨਾਂ ,ਵਪਾਰੀਆਂ ਤੇ ਇਲਾਕੇ ਦੇ ਵਿਕਾਸ ਕਾਰਜ਼ਾਂ ਦਾ ਮੁਦਾ ਉਨਾਂ ਵਲੋਂ ਪੂਰੇ ਜ਼ੋਰ-ਸ਼ੋਰ ਨਾਲ ਸੰਸਦ ਵਿਚ ਚੁਕਿਆ ਜਾਵੇਗਾ। ਕਾਂਗਰਸ ਦੀ ਕਾਰਗੁਜਾਰੀ ਤੇ ਸਵਾਲ ਕਰਦਿਆਂ ਢੀਂਡਸਾ ਨੇ ਕਿਹਾ ਕਿ ਭਾਵੇਂ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਬਣੇ ਨੂੰ ਸਵਾ ਦੋ ਸਾਲ ਦਾ ਸਮਾਂ ਹੋ ਚੁਕਾ ਹੈ ਪਰ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਰਕਾਰ ਹੁਣ ਤਕ ਕਾਬੂ ਨਹੀਂ ਕਰ ਸਕੀ ਹੈ। ਪਰਮਿੰਦਰ ਸਿੰਘ ਢੀਂਡਸਾ ਦੇ ਸਵਾਗਤ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕਤਰ, ਅਮਨਵੀਰ ਸਿੰਘ ਚੈਰੀ, ਹਰਪਾਲ ਸਿੰਘ ਖਡਿਆਲ ,ਸਤਿਗੁਰ ਸਿੰਘ ਨਮੋਲ, ਪਿਰਤਪਾਲ ਸਿੰਘ ਹਾਂਡਾ ,ਅਮਰਜੀਤ ਸਿੰਘ ਬਡਰੁਖਾਂ , ਨਵਇੰਦਰ ਸਿੰਘ ਲੌਂਗੋਵਾਲ, ਜਸਵਿੰਦਰ ਸਿੰਘ ਪਰਿੰਸ, ਧਰਮਜੀਤ ਸਿੰਘ ਰੂਪਾਹੇੜੀ ,ਚਮਨਦੀਪ ਸਿੰਘ ਮਿਲਖੀ, ਨਰਿੰਦਰ ਚਹਿਲ ,ਰਜਿੰਦਰ ਦੀਪਾ ਸੁਨਾਮ ,ਜੈਪਾਲ ਸਿੰਘ ਮੰਡੀਆਂ, ਗਗਨਦੀਪ ਸਿੰਘ ਬਰਨਾਲਾ ,ਹਰੀ ਸਿੰਘ ਨਾਭਾ , ਰਜਿੰਦਰ ਸਿੰਘ ਕਾਂਝਲਾ , ਗੁਰਬਚਨ ਸਿੰਘ ਬਚੀ ,ਭੁਪਿੰਦਰ ਸਿੰਘ ਭਲਵਾਨ ,ਤੇਜਾ ਸਿੰਘ ਕਮਾਲਪੁਰ ,ਵਰਿੰਦਰ ਪਾਲ ਸਿੰਘ ਟੀਟੂ, ਕਰਨ ਘੁਮਾਣ ਕਨੇਡਾ ,ਬਲਦੇਵ ਮਾਨ ,ਹਰਪ੍ਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਜੌਹਲ , ਗੁਰਵਿੰਦਰ ਸਿੰਘ ਗਿਲ ,ਰੁਪਿੰਦਰ ਸਿੰਘ ਰੰਧਾਵਾ ਵਿਕਰਮ ਪਾਲੀ ਸੈਣੀ , ਮਿੰਟਾ ਰੂਪਾਹੇੜੀ ,ਰਣਦੀਪ ਦਿਓਲ ,ਜਤਿੰਦਰ ਸਿੰਘ ਮੰਡੇਰ ,ਪਰਕਾਸ਼ ਚੰਦ ਕਾਲਾ ਆਦਿ ਹਾਜ਼ਰ ਸਨ।