ਨੂਰਪੁਰ ਬੇਦੀ, 3 ਅਪ੍ਰੈਲ (ਸ਼ਰਮਾ)- ਯੂਥ ਅਕਾਲੀ ਦਲ ਲੋਕ ਸਭਾ ਚੌਣਾਂ ‘ਚ ਅਹਿਮ ਭੂਮਿਕਾ ਨਿਭਾਏਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਸੂਬਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਸਮੇਂ ਕੀਤਾ। ਮਜੀਠੀਆ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਕਾਂਗਰਸ ਦੀ ਠਬੀੂ ਟੀਮ ਹੈ ਜਦਕਿ ਆਮ ਆਮ ਆਦਮੀ ਪਾਰਟੀ ਦਾ ਸੂਬੇ ਅੰਦਰ ਹੁਣ ਕੋਈ ਅਧਾਰ ਨਹੀਂ ਰਿਹਾ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਆਪਣੇ ਕਾਟੋ-ਕਲੇਸ਼ ਕਾਰਨ ਸੂਬੇ ਦਾ ਵਿਕਾਸ ਅਸੰਭਵ ਹੈ ਜਦਕਿ ਹਰ ਵਰਗ ਕਾਂਗਰਸ ਸਰਕਾਰ ਤੋਂ ਨਾਖੁਸ਼ ਹੈ। ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਅਸਮਾਨਪੁਰ ਤੇ ਰਵਿੰਦਰ ਸਿੰਘ ਖੇੜਾ ਮਿਹਨਤੀ ਤੇ ਵਫਾਦਾਰ ਸਿਪਾਹੀ ਹਨ ਜਿਹਨਾਂ ਦਾ ਪਾਰਟੀ ਨੂੰ ਵੱਡਾ ਸਾਥ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਗੁੰਮਰਾਹ ਕੀਤਾ ਸੀ ਪ੍ਰੰਤੂ ਹੁਣ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਮਜੀਠੀਆ ਨੇ ਕਿਹਾ ਕਿ ਟਕਸਾਲੀ ਅਕਾਲੀ ਕਹਾਉਣ ਵਾਲੇ ਜਦੋਂ ਆਪਣੀ ਮਾਂ-ਪਾਰਟੀ ਨੂੰ ਹੀ ਛੱਡ ਗਏ ਫਿਰ ਉਹ ਕਿੱਥੋਂ ਦੇ ਟਕਸਾਲੀ ਰਹਿ ਗਏ। ਮਜੀਠੀਆ ਨੇ ਕਿਹਾ ਕਿ ਹਲਕਾ ਸ਼੍ਰੀ ਅਨੰਦਪਰ ਸਾਹਿਬ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੌਣ ਮੈਦਾਨ ‘ਚ ਉਤਾਰਿਆ ਗਿਆ ਹੈ ਜੋ ਕਿ ਇੱਕ ਦਿੱਗਜ ਤੇ ਨਿਡਰ ਨੇਤਾ ਹਨ। ਮਜੀਠੀਆ ਨੇ ਸਮੂਹ ਨੌਜਵਾਨਾਂ ਨੂੰ ਬੇਨਤੀ ਹੈ ਕਿ ਯੂਥ ਅਕਾਲੀ ਦਲ ਨਾਲ ਜੁੜ ਕੇ ਕੰਮ ਕਰਨ ਤਾਂ ਜੋ ਕਾਂਗਰਸ ਪਾਰਟੀ ਦਾ ਅਸਲ ਚਹਿਰਾ ਨੰਗਾ ਕੀਤਾ ਜਾ ਸਕੇ।”