ਭਾਰਤ ਨਾਲ ਮੁੜ ਗੱਲਬਾਤ ਸ਼ੁਰੂ ਕਰਵਾਈ ਜਾਏ-ਪਾਕਿ ਵੱਲੋਂ ਅਮਰੀਕਾ ਨੂੰ ਅਪੀਲ

ਇਸਲਾਮਾਬਾਦ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੁਲਵਾਮਾ ਅਤਵਾਦੀ ਹਮਲੇ ਅਤੇ ਬਾਲਾਕੋਟ ’ਚ ਜੈਸ਼ ਏ ਮੁਹੰਮਦ ਦੇ ਅਤਵਾਦੀ ਟ੍ਰੇਨਿੰਗ ਕੈਂਪਾਂ ’ਤੇ ਭਾਰਤੀ ਹਵਾਈ ਫੌਜ ਦੇ ਹਵਾਈ ਹਮਲੇ ਬਾਅਦ ਭਾਰਤ ਨਾਲ ਵਧੇ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਲੰਬਿਤ ਮਾਮਲਿਆਂ ਦੇ ਹਲ ਲਈ ਇੰਡੋ–ਪਾਕਿ ਗਲਬਾਤ ਫਿਰ ਤੋਂ ਸ਼ੁਰੂ ਕਰਾਉਣ ਵਿਚ ਆਪਣੀ ਭੂਮਿਕਾ ਨਿਭਾਏ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੌਂਪੀਓ ਨੇ ਫੋਨ ਉਤੇ ਗਲਬਾਤ ਕੀਤੀ ਅਤੇ ਖੇਤਰ ਵਿਚ ਮੌਜੂਦਾ ਹਾਲਾਤ ਉਤੇ ਚਰਚਾ ਕੀਤੀ।

Send this to a friend