ਕੱਥੂਨੰਗਲ, 18 ਅਪ੍ਰੈਲ (ਪੀ.ਟੀ.)-ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਪਿੰਡ ਅਲਕੜੇ ਤੋਂ ਸਿਰਕੱਢ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ। ਇਸ ਮੌਕੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਉੱਸਾਰੂ ਰਾਜਨੀਤੀ ਚਾਹੁੰਦੇ ਹਨ ਨਾ ਕਿ ਫਜ਼ੂਲ ਦੇ ਦਬਕਿਆਂ ਦੀ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਇਹ ਸਵਾਲ ਜ਼ਰੂਰ ਕਰਨ ਕਿ ਉਸਨੇ ਪੰਜਾਬ ਲਈ ਕੀ ਕੀਤਾ ਹੈ? ਅਤੇ ਲੋਕ ਉਸਨੂੰ ਕਿਸ ਗੱਲ ਲਈ ਵੋਟ ਦੇਣ। ਉਨ੍ਹਾਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ
ਲਈ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਜਿਤਾਉਣ ਦੀ ਅਪੀਲ ਕੀਤੀ। ਅੱਜ ਪਿੰਡ ਅਲਕੜੇ ਤੋਂ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਵਰਨ ਸਿੰਘ ਸਾਬਕਾ ਸਰਪੰਚ, ਪੱਪੂ ਪੰਚਾਇਤ ਮੈਂਬਰ, ਦਵਿੰਦਰ ਕੌਰ, ਪ੍ਰਗਟ ਸਿੰਘ ਨਿਹੰਗ, ਜੋਗਿੰਦਰ ਸਿੰਘ, ਸੰਤੋਖ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਸੱਜਣ ਸਿੰਘ , ਸਤਨਾਮ ਸਿੰਘ, ਠਾਕੁਰ ਸਿੰਘ, ਪ੍ਰੀਤਮ ਸਿੰਘ ਬਾਬਾ ਆਦਿ ਸ਼ਾਮਿਲ ਸਨ।
ਇਸ ਮੌਕੇ ਗੁਰਵੇਲ ਸਿੰਘ ਚੇਅਰਮੈਨ, ਗਿਆਨੀ ਅਵਤਾਰ ਸਿੰਘ, ਪ੍ਰੇਮ ਸਿੰਘ ਸਰਪੰਚ ਜਗਦੀਸ਼ ਸਿੰਘ, ਰਤਨ ਸਿੰਘ, ਜੋਰਾਵਰ ਸਿੰਘ, ਕੁਲਵੰਤ ਸਿੰਘ, ਦਵਿੰਦਰ ਕੌਰ ਆਦਿ ਮੌਜੂਦ ਸਨ।



