Skip to content
Independent perspectives. Global stories.
BREAKING

ਐਲ.ਬੀ.ਸੀ.ਟੀ. ਕੋਲ ਹੈ ਡਾ. ਅੰਬੇਡਕਰ ਪਾਰਕ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਦਾ ਜ਼ਿੰਮਾ : ਢੋਸੀਵਾਲ

Share this story

image ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਸੋਨੂੰ ਖੇੜਾ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਬਣੇ ਸਮੁੱਚੇ ਸਮਾਜ ਦੇ ਮਸੀਹਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਪਾਰਕ ਦਾ ਉਦਘਾਟਨ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਨੌ ਸਾਲ ਪਹਿਲਾਂ 13 ਜਨਵਰੀ 2005 ਨੂੰ ਕੀਤਾ ਸੀ। ਇਸ ਪਾਰਕ ਨੂੰ ਬਨਾਉਣ ਅਤੇ ਇਸ ਵਿਚ ਡਾ. ਅੰਬੇਡਕਰ ਦਾ ਬੁੱਤ ਸਥਾਪਿਤ ਕਰਨ ਲਈ ਸਮਾਜ ਦੇ ਸਮੂਹ ਵਰਗਾਂ ਵੱਲੋਂ 8 ਲੱਖ 57 ਹਜ਼ਾਰ 200 ਰੁਪਏ ਦੀ ਸਹਿਯੋਗ ਰਾਸ਼ੀ ਦਿੱਤੀ ਗਈ। ਵਰਨਣਯੋਗ ਹੈ ਕਿ ਇਸ ਰਾਸ਼ੀ ਵਿਚੋਂ ਕੇਵਲ 30 ਹਜ਼ਾਰ ਰੁਪਏ ਦੇ ਕਰੀਬ ਹੀ ਐਲ.ਬੀ.ਸੀ.ਟੀ. ਸਮੇਤ ਹੋਰਨਾਂ ਦਲਿਤ ਵਿਅਕਤੀਆਂ ਵੱਲੋਂ ਦਿੱਤੇ ਗਏ ਅਤੇ ਬਾਕੀ ਸਾਰੀ ਰਾਸ਼ੀ ਬੇਹੱਦ ਸਦਭਾਵਨਾ ਅਤੇ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਜਨਰਲ

ਵਰਗ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੇ ਦਿੱਤੇ। ਤ੍ਰਾਸਦੀ ਇਹ ਵੀ ਹੈ ਕਿ ਨਾ ਤਾਂ ਕਿਸੇ ਦਲਿਤ ਜਥੇਬੰਦੀ ਨੇ ਹੀ ਇਸ ਪਾਰਕ ਜਾਂ ਬੁੱਤ ਬਨਵਾਉਣ ਵਿਚ ਕੋਈ ਆਰਥਿਕ ਸਹਿਯੋਗ ਦਿੱਤਾ ਅਤੇ ਨਾ ਹੀ ਉਸ ਵੇਲੇ ਦੀ ਸਥਾਨਕ ਨਗਰ ਕੌਂਸਲ ਜਿਸ ਉਪਰ ਕਾਂਗਰਸ ਪਾਰਟੀ ਕਾਬਜ਼ ਸੀ ਨੇ ਵੀ ਇਸ ਪਾਰਕ ਲਈ ਕੋਈ ਧੇਲਾ ਦਿੱਤਾ ਜਦੋਂ ਕਿ ਮਲੋਟ ਅਤੇ ਗਿੱਦੜਬਾਹਾ ਦੀਆਂ ਨਗਰ ਕੌਂਸਲਾਂ ਨੇ ਇਸ ਲਈ ਸਹਿਯੋਗ ਦਿੱਤਾ। ਆਪਣੀ ਸਥਾਪਤੀ ਤੋਂ ਬਾਅਦ ਇਸ ਪਾਰਕ ਦੀ ਦੇਖ-ਰੇਖ ਲਈ ਨਾ ਤਾਂ ਕੋਈ ਜਥੇਬੰਦੀ ਅੱਗੇ ਆਈ ਅਤੇ ਨਾ ਹੀ ਸਰਕਾਰ ਜਾਂ ਪ੍ਰਸ਼ਾਸਨ ਨੇ ਇਸ ਦਾ ਧਿਆਨ ਰੱਖਿਆ। ਲਗਭਗ ਇਕ ਸਾਲ ਤੱਕ ਇਸ ਪਾਰਕ ਦਾ ਕੋਈ ਵਾਲੀ ਵਾਰਸ ਨਾ ਰਿਹਾ ਅਤੇ ਇਸ ਦੀ ਹਾਲਤ ਮਿੰਨੀ ਜੰਗਲ ਵਰਗੀ ਬਣ ਗਈ। ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਇਲਾਕੇ ਦੀ ਸਿਰ ਮੌਰ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਪਾਰਕ ਦੀ ਸਥਿਤੀ ਸੰਬੰਧੀ ਬੇਹੱਦ ਗੰਭੀਰ ਹੁੰਦੇ ਹੋਏ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨਾਲ ਪਾਰਕ ਦੀ ਦੁਰਦਸ਼ਾ ਸੁਧਾਰਨ ਸੰਬੰਧੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਜਿਸ ਦੇ ਸਿੱਟੇ ਵਜੋਂ ਡਿਪਟੀ ਕਮਿਸ਼ਨਰ ਨੇ ਆਪਣੇ ਪੱਤਰ ਨੰਬਰ 1704/ਫਸ ਮਿਤੀ 21 ਫਰਵਰੀ 2006 ਨੂੰ ਪਾਰਕ ਦੀ ਦੇਖ-ਰੇਖ ਅਤੇ ਸਾਂਭ ਸੰਭਾਲ ਦੀ ਪ੍ਰਵਾਨਗੀ ਉਨ੍ਹਾਂ ਦੀ ਸੰਸਥਾ ਨੂੰ ਦੇ ਦਿੱਤੀ। ਐਲ.ਬੀ.ਸੀ.ਟੀ. ਨੇ ਸਮਾਜ ਦੇ ਸਮੂਹ ਵਰਗਾਂ ਦੇ ਸਹਿਯੋਗ ਨਾਲ ਇਸ ਪਾਰਕ ਦੀ ਦਿੱਖ ਨੂੰ ਸੰਵਾਰਨ ਲਈ ਜ਼ੋਰਦਾਰ ਹੰਭਲਾ ਮਾਰਿਆ ਅਤੇ ਇਸ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ। ਸੰਸਥਾ ਦੇ ਇਸ ਉਪਰਾਲੇ ਨੂੰ ‘ਨਾ ਕੁਛ ਕਰਨਾ, ਨਾ ਕੁਛ ਧਰਨਾ, ਬੱਸ ਸੜਨਾ ਹੀ ਸੜਨਾ’ ਦੀ ਧਾਰਨਾ ਦੇ ਮਾਲਕ ਕੁਝ ਵਿਅਕਤੀਆਂ ਵੱਲੋਂ ਆਪਣੀ ਚੌਧਰ ਲਈ ਖਤਰਾ ਮਹਿਸੂਸ ਕਰਦੇ ਹੋਏ ਇਸ ਉਪਰਾਲੇ ਵਿਚ ਬੇਲੋੜੇ ਅੜਿੱਕੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਸੰਸਥਾ ਨੂੰ ਮਜ਼ਬੂਰੀ ਵੱਸ ਇਹ ਕਾਰਜ ਰੋਕਣੇ ਪਏ। ਲਗਭਗ ਸੱਤ ਸਾਲ ਤੱਕ ਨਾ ਤਾਂ ਕਿਸੇ ਅਖੌਤੀ ਦਲਿਤ ਆਗੂ ਨੇ ਹੀ ਇਸ ਪਾਰਕ ਦੀ ਸਾਰ ਲਈ ਅਤੇ ਨਾ ਹੀ ਕਿਸੇ ਹੋਰ ਸੰਸਥਾ ਨੇ ਇਸ ਵੱਲ ਸਵੱਲੀ ਨਜ਼ਰ ਮਾਰੀ। ਉਕਤ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਆਪਣੇ ਸਹਿਯੋਗੀਆਂ ਨਾਲ ਨਵੇਂ ਸਿਰੇ ਤੋਂ ਪਾਰਕ ਦੀ ਦੇਖ-ਰੇਖ ਦਾ ਕੰਮ ਸੰਭਾਲਿਆ। ਲੋਕਾਂ ਦੇ ਸਹਿਯੋਗ ਨਾਲ ਕਰੀਬ ਡੇਢ ਲੱਖ ਰੁਪਏ ਖਰਚ ਕਰਕੇ ਡਾ. ਅੰਬੇਡਕਰ ਦੇ ਬੁੱਤ ਹੇਠਲੇ ਚਬੂਤਰੇ ਦਾ ਸਾਰੇ ਟੁੱਟੇ ਫਰਸ਼ ਨੂੰ ਸੁੰਦਰ ਅਤੇ ਮਜ਼ਬੂਤ ਟਾਇਲਾਂ ਲਗਵਾਈਆਂ। ਇਸ ਤੋਂ ਇਲਾਵਾ ਪਾਰਕ ਵਿਚ ਘਾਹ ਲਗਵਾਇਆ ਗਿਆ, ਅਨੇਕਾਂ ਸੁੰਦਰ ਅਤੇ ਫੁੱਲਦਾਰ ਪੌਦੇ ਲਗਵਾਏ ਗਏ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ। ਸੰਸਥਾ ਨੇ ਆਪਣੇ ਖਰਚੇ ’ਤੇ ਪਾਰਕ ਦੀ ਦੇਖ-ਰੇਖ ਲਈ ਪੱਕੇ ਤੌਰ ’ਤੇ ਮਾਲੀ ਰੱਖਿਆ ਹੋਇਆ ਹੈ। ਢੋਸੀਵਾਲ ਨੇ ਇਹ ਵੀ ਦੱਸਿਆ ਕਿ ਇਹ ਪਾਰਕ ਕਿਸੇ ਵਿਅਕਤੀ ਜਾਂ ਸੰਸਥਾ ਦੀ ਨਿੱਜੀ ਜਾਇਦਾਦ ਨਹੀਂ ਬਲਕਿ ਇਹ ਸਮੁੱਚੇ ਸਮਾਜ ਦੀ ਸਾਂਝੀ ਥਾਂ ਹੈ ਅਤੇ ਉਨ੍ਹਾਂ ਦੀ ਸੰਸਥਾ ਤਾਂ ਕੇਵਲ ਇਸ ਦੀ ਦੇਖ-ਰੇਖ ਅਤੇ ਸਾਂਭ ਸੰਭਾਲ ਹੀ ਕਰਦੀ ਹੈ। ਢੋਸੀਵਾਲ ਨੇ ਇਸ ਕਾਰਜ ਵਿਚ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਸਮਾਜ ਦੇ ਸਹਿਯੋਗ ਨਾਲ ਇਸ ਪਾਰਕ ਨੂੰ ਹੋਰ ਸੁੰਦਰ ਬਣਾ ਕੇ ਇਸ ਨੂੰ ਅਦੁੱਤੀ ਰੂਪ ਦਿੱਤਾ ਜਾਵੇਗਾ। ਢੋਸੀਵਾਲ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਸ਼ਹਿਰ ਦੀਆਂ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸੂਝਵਾਨ ਵਿਅਕਤੀਆਂ ਦੀ ਮੀਟਿੰਗ ਬੁਲਾ ਕੇ ਸਥਾਨਕ ਮੁਕਤ-ਏ-ਮੀਨਾਰ ਦੀ ਦੇਖ-ਰੇਖ ਅਤੇ ਸੇਵਾ ਸੰਭਾਲ ਸੰਬੰਧੀ ਵਿਚਾਰ ਵਟਾਂਦਰਾ ਕਰਨਗੇ ਤਾਂ ਜੋ ਇਸ ਇਤਿਹਾਸਕ ਯਾਦਗਾਰ ਨੂੰ ਖੰਡਰ ਹੋਣ ਤੋਂ ਬਚਾਇਆ ਜਾ ਸਕੇ।

WRITTEN BY