ਭਾਈ ਲੌਂਗੋਵਾਲ ਨੇ ਲਿਆ ਸਖ਼ਤ ਨੋਟਿਸ ਝ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਕੀਤਾ ਮੁਅਤਲ
ਪੱਟੀ/ਤਰਨ ਤਾਰਨ, 31 ਮਾਰਚ- ਕੱਲ ਰਾਤ ਤਰਨ ਤਾਰਨ ਸਾਹਿਬ ਵਿਖੇ ਸ਼ੁਸੋਬਿਤ ਸ੍ਰੀ ਦਰਬਾਰ ਸਾਹਿਬ ਜੀ ਦੇ ਚੜਦੇ ਪਾਸੇ ਜੋ ਦਰਸ਼ਨੀ ਡਿਉੜੀ ਸਿੱਖ ਕੌਮ ਦੀ ਵਿਰਾਸਤ ਨੂੰ ਰਾਤ ਕਾਰ ਸੇਵਾ ਵਾਲਿਆ ਵੱਲੋ ਹਥੌੜਿਆ ਨਾਲ ਢਹਿਆ ਗਿਆ। ਇਹ ਦਰਸ਼ਨੀ ਡਿਉੜੀ ਜੱਸਾ ਸਿੰਘ ਅਹਲੂਵਾਲੀਆ ਵੱਲੋ ਤਿਆਰ ਕੀਤੀ ਗਈ ਜਿਹੜੀ ਕਰੀਬ 300 ਸਾਲ ਪੁਰਾਣੀ ਹੈ। ਇਸ ਦਰਸ਼ਨੀ ਡਿਉੜੀ ਅੱਜ ਤੋ 8-9 ਮਹੀਨੇ ਪਹਿਲਾ ਵੀ ਕਾਰ ਸੇਵਾ ਵਾਲਿਆ ਵੱਲੋ ਦਰਸ਼ਨੀ ਡਿਉੜੀ ਦੀ ਖਸਤਾ ਹਾਲਤ ਦਾ ਵਾਸਤਾ ਦੇ ਕੇ ਢਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸੰਗਤ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਾਰ ਸੇਵਾ ਵਾਲਿਆ ਨੇ ਮੰਨਿਆ ਕਿ ਦਰਸ਼ਨੀ ਡਿਉੜੀ ਢਾਹੀ ਨਹੀ ਜਾਵੇਗੀ ਬਲਕਿ ਇਸਦੀ ਮੁਰੰਮਤ ਕੀਤੀ ਜਾਵੇਗੀ ਪਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਚੁੱਪ-ਚੁਪੀਤੇ ਰਾਤ ਦੇ 12 ਵਜੇ ਦੇ ਕਰੀਬ ਕਾਰ ਸੇਵਾ ਵਾਲੇ ਸੇਵਾਦਾਰ ਜਗਤਾਰ ਸਿੰਘ ਤੇ ਗੁਰਬਚਨ ਸਿੰਘ ਕਰਮੂਵਾਲਾ ਆਦਿ ਵੱਲੋ ਤਿੰਨ ਚਾਰ ਸੌ ਆਦਮੀਆ ਨੂੰ ਨਾਲ ਲੈ ਕੇ ਭਾਰੀ ਪੁਲਿਸ ਕਰਮਚਾਰੀਆ ਦਾ ਲਾਮ ਲਸ਼ਕਰ ਮਦਦ ਨਾਲ ਚੋਰਾ ਦੀ ਤਰ੍ਹਾਂ ਜਿਸਦੇ ਵਿਚ ਡੀ.ਐਸ.ਪੀ ਰਂੈਕ ਤੱਕ ਦੇ ਅਧਿਕਾਰੀ ਵੀ ਸ਼ਾਮਲ ਹਨ ਦੀ ਮਦਦ ਨਾਲ ਇਹਨਾ ਅਖੌਤੀ ਕਾਰ ਸੇਵਾ ਵਾਲਿਆ ਸਾਧਾ ਵੱਲੋ ਦਰਸ਼ਨੀ ਡਿਉੜੀ ਦੇ ਉਪਰਲੇ ਹਿੱਸੇ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਨ੍ਹਾਂ ਸੰਗਤਾ ਵੱਲੋ ਮੌਕੇ ਤੇ ਡਿਉੜੀ ਢਾਹੁਣ ਦਾ ਵਿਰੋਧ ਕੀਤਾ ਗਿਆ ਤਾ ਵਿਰੋਧ ਕਰਨ ਵਾਲੀ ਸਿੱਖ ਸੰਗਤ ਦੀ ਇਹਨਾ ਕਾਰ ਸੇਵਾ ਵਾਲੇ ਗੁੰਡਿਆ ਵੱਲੋ ਕੁੱਟ ਮਾਰ ਕੀਤੀ ਗਈ।ਜਿਸ ਕਾਰਨ ਕਾਰਨ ਕਈ ਨੌਜਵਾਨਾਂ ਨੂੰ ਜਖਮੀ ਹੋਏ ਜਿਹੜੇ ਹਸਪਤਾਲ ਵਿਚ ਜੇਰੇ ਇਲਾਜ ਵੀ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਤ ਦੇ ਹਨੇਰੇ ਵਿਚ ਸਿਰਫ ਚੋਰ ਤੇ ਡਾਕੂ ਲੁਟੇਰੇ ਕੰਮ ਕਰਦੇ ਹਨ ਨਾ ਕਿ ਸੇਵਾਦਾਰ ਜੇਕਰ ਕਾਰ ਸੇਵਾ ਵਾਲਿਆ ਨੇ ਦਰਸ਼ਨੀ ਡਿਉਟੀ ਦੀ ਮੁਰੰਮਤ ਕਰਨੀ ਜਾ ਢਾਉਣੀ ਸੀ ਦਿਨ ਵੇਲੇ ਕੰਮ ਸ਼ੁਰੂ ਕਿਉ ਨਹੀ ਕੀਤਾ ਗਿਆ। ਇਸ ਤੋ ਸਾਫ ਜਾਹਰ ਹੁੰਦਾ ਹੈ ਕਿ ਸ਼ਰੇਆਮ ਸਿੱਖਾਂ ਦੀਆ ਭਾਵਨਾਵਾ ਨਾਲ ਖਿਲਵਾੜ ਕਰਨ ਤੇ ਕੌਮੀ ਵਿਰਾਸਤਾ ਨੂੰ ਮਿਟਾਉਣ ਦੇ ਮਕਸਦ ਨਾਲ ਇਹਨਾ ਕਾਰ ਸੇਵਾ ਵਾਲਿਆ ਵੱਲੋ ਕੌਮੀ ਵਿਰਾਸਤ ਨੂੰ ਢਹਿ ਢੇਰੀ ਕਰਕੇ ਇਤਿਹਾਸ ਨੂੰ ਮਿਟਾਇਆ ਜਾ ਰਿਹਾ ਹੈ। ਜਿਹੜਾ ਸਿੱਖ ਸੰਗਤਾ ਵੱਲੋ ਕਦੇ ਵੀ ਬਰਦਾਸਤ ਨਹੀ ਕੀਤਾ ਜਾਵੇਗਾ।ਕਿਉਕਿ ਇਹ ਕੋਈ ਪਹਿਲਾ ਮਾਮਲਾ ਨਹੀ ਹੈ ਕਾਰ ਸੇਵਾ ਦੇ ਨਾਂ ਤੇ ਪਹਿਲਾ ਵੀ ਬਹੁਤ ਸਾਰੀਆ ਵਿਰਾਸਤਾ ਨੂੰ ਢਹਿ-ਢੇਰੀ ਕਰਕੇ ਮਿੱਟੀ ‘ਚ ਮਿਲਾ ਕੇ ਇਤਿਹਾਸ ਨਾਮੋ-ਨਿਸ਼ਾਨ ਮਿਟਾਇਆ ਗਿਆ ਹੈ।ਇਥੇ ਇਹ ਦੱਸਣਾ ਬਣਦਾ ਹੈ ਸ੍ਰੋਮਣੀ ਗੁਰਦੁਆਰਾ ਕਮੇਟੀ ਕੋਲੋ ਕਾਰ ਸੇਵਾ ਵਾਲਿਆ ਨੂੰ ਸੇਵਾ ਦਿਵਾਉਣ ਲਈ ਦਲਾਲਾ ਨੂੰ ਮੋਟਾ ਕਮਿਸ਼ਨ ਮਿਲਦਾ ਹੈ ਜਿਹੜਾ ਰਲ ਮਿਲ ਕੇ ਛਕਿਆ ਜਾਦਾ ਹੈ ਤੇ ਇਹਨਾ ਕਾਰ ਸੇਵਾ ਵਾਲਿਆ ਵੱਲੋ ਦੇਸ਼ ਵਿਦੇਸ਼ ਦੀ ਸੰਗਤ ਤੋ ਮੋਟੀਆ ਰਕਮਾ ਸੇਵਾ ਦੇ ਨਾਂ ਤੇ ਲੈ ਕੇ ਆਪਣੀਆ ਤਿਜੋਰੀਆ ਭਰੀਆ ਜਾ ਰਹੀਆ ਹਨ ਜਿਹੜਾ ਸਿੱਖ ਕੌਮ ਵਾਸਤੇ ਘਾਤਕ ਸਿੱਧ ਹੋ ਰਿਹਾ ਹੈ।ਸ੍ਰੋਮਣੀ ਕਮੇਟੀ ਦਾ ਅਰਬਾ ਰੁਪਿਆ ਦਾ ਬਜਟ ਸੰਗਤ ਤੇ ਲੋੜਵੰਦ ਦੇ ਕਿਸੇ ਕੰਮ ਨਹੀ ਬਲਕਿ ਕਮੇਟੀ ਅਹੁਦੇਦਾਰਾ ਵੱਲੋ ਰਲ ਮਿਲ ਕੇ ਛਕਿਆ ਜਾ ਰਿਹਾ ਹੈ।ਡਿਉੜੀ ਦੇ ਘਟਨਾਕ੍ਰਮ ‘ਚ ਸਿੱਖ ਸੰਗਤਾਂ ‘ਚ ਇਸ ਪ੍ਰਤੀ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ ਸਿੱਖ ਸੰਗਤਾਂ ਵੱਲੋ ਸਾਰੇ ਘਟਨਾਕਰਮ ਨੂੰ ਕਾਰ ਸੇਵਾ ਵਾਲਿਆ ਤੇ ਆਰ.ਐਸ.ਐਸ ਨਾਲ ਮਿਲੀਭੁਗਤ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ ਤੇ ਦੁਸਰੇ ਪਾਸੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕਾਰ ਸੇਵਾ ਵਾਲਿਆ ਵੱਲੋ ਕਾਰ ਸੇਵਾ ਦੇ ਨਾਂ ਤੇ ਦੇਸ਼ ਵਿਦੇਸ਼ ਦੀਆ ਸਿੱਖ ਸੰਗਤਾ ਕੋਲੋ ਮੋਟੀਆ ਰਕਮਾ ਸੇਵਾ ਦੇ ਰੂਪ ਵਿਚ ਲੈ ਕੇ ਆਪਣੀਆ ਜੇਬਾ ਭਰਨ ਦੇ ਮਕਸਦ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ।ਸੰਨ 1984 ਵੇਲੇ ਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਵੱਲੋ ਇੰਦਰਾ ਗਾਂਧੀ ਵੱਲੋ ਪੰਜਾਬ ਦੇ ਸਿਆਸੀ ਆਗੂਆ ਦੇ ਕਹਿਣ ਤੇ ਦਿਨ ਵੇਲੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾ ਤੇ ਫੌਜਾ ਚੜਾ ਕੇ ਹਮਲਾ ਕੀਤਾ ਸੀ ਕਾਰ ਸੇਵਾ ਵਾਲੇ ਸਾਧਾ ਨੇ ਦਰਸ਼ਨੀ ਡਿਉੜੀ ਨੂੰ ਰਾਤ ਵੇਲੇ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ ਕੰਮ ਦੋਵਾਂ ਦਾ ਇੱਕ ਹੈ ਫਰਕ ਸਿਰਫ ਦਿਨ ਤੇ ਰਾਤ ਦਾ ਹੈ। ਜਦੋ ਇਸ ਮਾਮਲੇ ਸਬੰਧੀ ਕਾਰ ਸੇਵਾ ਵਾਲੇ ਸੇਵਾਦਾਰ ਜਗਤਾਰ ਸਿੰਘ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾ ਪਹਿਲਾ ਉਹਨਾ ਦਾ ਫੋਨ ਬਿਜੀ ਆਇਆ ਫਿਰ ਵਾਰ-ਵਾਰ ਫੋਨ ਮਿਲਾਉਣ ਤੇ ਉਹਨਾ ਦਾ ਫੋਨ ਬੰਦ ਪਾਇਆ ਗਿਆ।ਜਦੋ ਇਸ ਮਾਮਲੇ ਸਬੰਧੀ ਐਸ.ਜੀ.ਪੀ.ਸੀ ਕਮੇਟੀ ਦੇ ਐਗਜੈਕਟਿਵ ਮੈਬਰ ਖੁਸ਼ਵਿੰਦਰ ਸਿੰਘ ਭਾਟੀਆ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾ ਉਹਨਾ ਕਿਹਾ ਕਿ ਉਹ ਮਾਮਲੇ ਸਬੰਧੀ ਕਿਸੇ ਤੇ ਕੋਈ ਟਿੱਪਣੀ ਨਹੀ ਕਰਨੀ ਚਾਹੁੰਦੇ ਅਤੇ ਉਹਨਾ ਕਿਹਾ ਕਿਹਾ ਕਿ ਸਾਨੂੰ ਸਿੱਖ ਸੰਗਤ ਦੀਆ ਭਾਵਨਾਵਾ ਦਾ ਖਾਸ਼ ਧਿਆਨ ਰੱਖਣਾ ਚਾਹੀਦਾ ਹੈ ਤੇ ਜਿਵੇ ਸੰਗਤ ਚਾਹੇ ਉਸੇ ਤਰ੍ਹਾਂ ਹੀ ਗੁਰੂੁ ਘਰ ਦੀ ਸੇਵਾ ਦੇ ਕਾਰਜ ਹੋਣੇ ਚਾਹੀਦੇ ਹਨ ਉਹਨਾ ਕਿਹਾ ਕਿ ਗੁਰੁੂ ਸਾਨੂੰ ਚਾਨਣ ਰੌਸ਼ਨੀ ਦਿੰਦਾ ਹੈ ਤੇ ਸਾਨੂੰ ਗੁਰੁ ਘਰ ਕਾਰਜ ਵੀ ਦਿਨ ਵੇਲੇ ਹੀ ਸ਼ੁਰੂ ਕਰਨੇ ਚਾਹੀਦੇ ਸਨ ਅਤੇ ਉਹਨਾ ਕਿਹਾ ਕਿ ਕੌਮੀ ਇਮਾਰਤਾ ਨੂੰ ਢਾਹੁਣ ਕੰਮ ਬਹੁਤ ਮੰਦਭਾਗਾ ਦੱਸਿਆ।