ਗ੍ਰੇਟਰ ਨੋਇਡਾ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਗ੍ਰੇਟਰ ਨੋਇਡਾ ’ਚ ਯਮੁਨਾ ਐਕਸਪ੍ਰੈਸ–ਵੇ ’ਤੇ ਸ਼ੁਕਰਵਾਰ ਤੜਕੇ 5 ਵਜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਆਗਰਾ ਵਲ ਜਾ ਰਹੀ ਡਬਲ ਡੈਕਰ ਬਸ ਇਕ ਖੜ੍ਹੇ ਟਰਕ ’ਚ ਜਾ ਵਜੀ, ਜਿਸ ਕਾਰਨ ਘਟੋ ਘਟ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ 1 ਬਚੇ ਸਮੇਤ 2 ਮਹਿਲਾਵਾਂ ਸ਼ਾਮਿਲ ਹਨ। ਦਸਿਆ ਜਾ ਰਿਹਾ ਹੈ ਕਿ ਪਿੰਡ ਕਰੋਲੀ ਕੋਲ ਇਹ ਹਾਦਸਾ ਵਾਪਰਿਆ ਹੈ। ਰਬੂਪੁਰਾ ਥਾਣਾ ਦੀ ਪੁਲਿਸ ਨੇ ਮੌਕੇ ਤੇ ਪੁਜ ਕੇ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ।