ਭਲਕੇ ਕਰਵਾਈ ਜਾਵੇਗੀ ਮੈਰਾਥਨ ਦੌੜ-ਨਸ਼ਿਆਂ ਖ਼ਿਲਾਫ਼ ਤੇ ਵੋਟ ਦੀ ਵਰਤੋਂ ਸਬੰਧੀ ਕਰੇਗੀ ਲੋਕਾਂ ਨੂੰ ਜਾਗਰੂਕ

ਸ਼ਾਦੇ ਹਾਸ਼ਮ 29 ਮਾਰਚ (ਸੁਖਵਿੰਦਰ ਸਿੰਘ ਸੁਖ): ਨਸ਼ਿਆਂ ਖ਼ਿਲਾਫ਼ ਅਤੇ ਵੋਟ ਦੀ ਵਰਤੋਂ ਸਬੰਧੀ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵਲੋਂ 31 ਮਾਰਚ 2019 ਨੂੰ ਫਿਰੋਜ਼ਪੁਰ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ. ਅਮਿਤ ਗੁਪਤਾ ਨੇ ਦਸਿਆ ਕਿ ਇਹ ਮੈਰਾਥਨ ਦੌੜ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਰੇਲਵੇ ਪੁਲ ਦੇ ਉਪਰ ਦੀ ਹੁੰਦੀ ਹੋਈ ਸਾਰਾਗੜ੍ਹੀ ਚੌਂਕ ਪਾਰ ਕਰਦੇ ਹੋਏ ਮਾਲ ਰੋਡ ਵਿਖੇ ਸਥਿਤ ਗੋਲਫ ਕੋਰਸ ਤੋਂ ਵਾਪਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦਸਿਆ ਕਿ ਇਹ ਦੌੜ 5 ਅਤੇ 10 ਕਿਲੋਮੀਟਰ ਦੋ ਕੈਟਾਗਰੀਆਂ ਵਿਚ ਹੋਵੇਗੀ। ਇਸ ਮੈਰਾਥਨ ਵਿਚ ਹਿਸਾ ਲੈਣ ਵਾਲੇ ਸਾਰੇ ਅਥਲੀਟਾਂ ਨੂੰ ਟੀ.ਸ਼ਰਟਾਂ ਅਤੇ ਰਿਫਰੈਸ਼ਮੈਂਟ ਦਿਤੀ ਜਾਵੇਗੀ ਅਤੇ ਇਸ ਦੌੜ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸ੍ਰ. ਨੇਕ ਸਿੰਘ, ਡੀ.ਐਸ.ਪੀ. ਸੁਰਿੰਦਰ ਬਾਂਸਲ, ਸਹਾਇਕ ਸਿਵਲ ਸਰਜਨ ਸ੍ਰੀ. ਸੰਜੀਵ ਗੁਪਤਾ, ਸੀ.ਈ.ਓ. ਡੀ.ਸੀ.ਐਮ. ਸਕੂਲ ਅਨਿਰੁਧ ਗੁਪਤਾ, ਸਕਤਰ ਰੈਡ ਕਰਾਸ ਸ੍ਰੀ. ਅਸ਼ੋਕ ਬਹਿਲ, ਦੀਪਕ ਸ਼ਰਮਾ, ਇੰਦਰਪਾਲ ਸਿੰਘ, ਰਾਜੇਸ਼ ਮਹਿਤਾ, ਗਗਨ ਮਾਂਟਾ, ਸ੍ਰੀ. ਰਾਮ ਬਾਗ਼ ਸੋਸਾਇਟੀ ਅਤੇ ਲਾਈਫ਼ ਸੇਵਰ ਸੁਸਾਇਟੀ ਆਦਿ ਹਾਜ਼ਰ ਸਨ।

Send this to a friend