ਐਸ.ਏ.ਐਸ ਨਗਰ, 29 ਮਾਰਚ (ਗੁਰਵਿੰਦਰ ਸਿੰਘ ਰਾਣਾ)- ਮੋਹਾਲੀ ਜ਼ਿਲੇ ਵਿਚ ਰੇਤੇ, ਬਜਰੀ, ਸਟੋਨ ਕਰਸ਼ਰਾਂ ਅਤੇ ਗ਼ੈਰਕਾਨੂੰਨੀ ਮਾਈਨਿੰਗ ਦੀ ਚੈਕਿੰਗ ਕਰਨ ਲਈ ਸਥਾਪਿਤ ਕੀਤੇ ਨਾਕਿਆਂ ਤੇ ਅਪ੍ਰੈਲ ਮਹੀਨੇ ਦੌਰਾਨ ਵਖ-ਵਖ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਿਹੜੇ ਕਿ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰ ਕੇ ਆਪਣੀ ਰਿਪੋਰਟ ਭੇਜਣਗੇ ਤਾਂ ਜੋ ਗੈਰਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵਖਰੇ ਤੌਰ ਤੇ ਸਮੇਤ ਫੋਟੋਗਰਾਫ ਦੀ ਹਾਰਡਕਾਪੀ ਦੇ ਰੂਪ ਵਿਚ ਦਫ਼ਤਰ ਦੀ ਈ-ਮੇਲ ਆਈ.ਡੀ. ਤੇ ਭੇਜਣ ਨੂੰ ਵੀ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ ਆਪੋ ਆਪਣੀ ਸਬ ਡਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏ.ਈ.ਟੀ.ਸੀ. ਅਤੇ ਕਾਰਜਕਾਰੀ ਇੰਜਨੀਅਰ ਉਨ੍ਹਾਂ ਦੇ ਵਿਭਾਗ ਦੇ ਲਗਾਏ ਗਏ ਸਟਾਫ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ
ਹੋਣਗੇ। ਉਨ੍ਹਾਂ ਦਸਿਆ ਕਿ ਸਬੰਧਿਤ ਡੀ.ਐਸ.ਪੀ. ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਦੇ ਨਾਲ ਨਾਲ ਐਸ. ਡੀ. ਐਮ. ਨਾਲ ਲਗਾਤਾਰ ਤਾਲਮੇਲ ਰਖਣਗੇ। ਉਨ੍ਹਾਂ ਦਸਿਆ ਕਿ ਸਬ ਡਵੀਜ਼ਨ ਖਰੜ ਵਿਚ ਟੀ-ਪੁਆਇੰਟ ਮਾਜਰੀ ਵਿਖੇ ਸ੍ਰੀ ਹੀਰਾ ਸਿੰਘ ਜੂਨੀ. ਵਾਟਰ ਇਨਫਰਮੇਸ਼ਨ ਅਤੇ ਪਬਲੀਸਿਟੀ ਇੰਜੀਨੀਅਰ, ਸ੍ਰੀ ਅਸੀਮ ਅਰੋੜਾ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਸੰਦੀਪ ਕੁਮਾਰ, ਸਹਾਇਕ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਏ. ਐਸ. ਆਈ. ਜਗਜੀਤ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਅਮਰ ਸਿੰਘ ਅਤੇ ਇਸੇ ਥਾਂ ਤੇ ਕ੍ਰਮਵਾਰ ਸ੍ਰੀ ਸੰਦੀਪ ਕੁਮਾਰ ਏ.ਡੀ.ਈ., ਡਾਇਰੈਕਟਰ ਜਲ ਸਾਧਨ ਅਤੇ ਵਾਤਾਵਰਨ ਡਾਇਰੈਕਟੋਰੇਟ, ਸ੍ਰੀ ਅਸੀਮ ਅਰੋੜਾ ਆਬਕਾਰੀ ਤੇ ਕਾਰ ਨਿਰੀਖਕ, ਸ੍ਰੀ ਸੰਦੀਪ ਕੁਮਾਰ, ਸਹਾਇਕ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਏ.ਐਸ.ਆਈ. ਇਕਬਾਲ ਮੁਹੰਮਦ, ਹੌਲਦਾਰ ਜਸਵਿੰਦਰ ਸਿੰਘ ਅਤੇ ਕੁਲਦੀਪ ਸਿੰਘ, ਸਿਪਾਹੀ ਸਤਨਾਮ ਸਿੰਘ ਡਿਊਟੀ ਨਿਭਾਉਣਗੇ।