Skip to content
Independent perspectives. Global stories.
BREAKING

ਲਾਪਤਾ ਬੱਚਿਆਂ ਨੂੰ ਪੁਲਿਸ ਨੇ ਕੀਤਾ ਵਾਰਿਸਾਂ ਹਵਾਲੇ

Share this story

ਸੰਗਰੂਰ-ਧੂਰੀ ,17 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ) – ਥਾਣਾ ਸਦਰ ਦੇ ਮੁੱਖੀ ਦੀਪਇੰਦਰ ਸਿੰਘ ਦੀ ਅਗਵਾਈ ਹੇਠ ਘਰੋਂ ਲਾਪਤਾ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਏ.ਐਸ.ਆਈ ਗੁਰਨਾਮ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ 8ਵੀਂ ਜਮਾਤ ਤੇ ਹਰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ 7 ਵੀਂ ਦੋਨੋਂ ਵਾਸੀ ਬੇਨੜਾ ਬੀਤੀ 15 ਅਪ੍ਰੈਲ ਨੂੰ ਆਪਣੇ ਘਰ ਤੋਂ ਆਪਣੇ ਪਿੰਡ ਦੇ ਹੀ ਸਕੁਲ ਪੱੜਣ ਜਾਣ ਲਈ ਗਏ ਪ੍ਰੰਤੂ ਇਹਨਾਂ ਨੇ ਆਪਣੀ ਮੌਜ ਮਸਤੀ ਵਿੱਚ ਸਕੂਲ ਜਾਣ ਦੀ ਵਜਾਏ ਘੁੰਮਨ ਦਾ ਪ੍ਰੋਗ੍ਰਾਮ ਬਣਾ ਲਿਆ,ਜੋ ਕਿ ਅਮ੍ਰਿਤਸਰ ਚੱਲੇ ਗਏ। ਜਿਨ੍ਹਾਂ ਸੰਬੰਧੀ ਮਾਪਿਆਂ ਨੇ ਪੁਲਿਸ ਥਾਣਾ ਸਦਰ ਵਿਖੇ 16 ਅਪ੍ਰੈਲ ਨੂੰ ਇਤਲਾਹ ਕੀਤੀ imageਤਾਂ ਪੁਲਿਸ ਨੇ ਆਪਣੀ ਮੂਸ਼ਤੈਦੀ ਨਾਲ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਬੀਤੀ ਸ਼ਾਮ ਨੂੰ ਅਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ

ਪ੍ਰਾਪਤ ਕੀਤਾ ਗਿਆ ਤੇ ਥਾਣਾ ਸਦਰ ਧੂਰੀ ਲਿਆਂਦਾ ਗਿਆ। ਜਿਨ੍ਹਾਂ ਨੂੰ ਅੱਜ ਪੁਲਿਸ ਪਾਰਟੀ ਵੱਲੋਂ ਥਾਣਾ ਸਦਰ ਵਿਖੇ ਮਾਪਿਆਂ ਦੇ ਹਵਾਲੇ ਕੀਤਾ।

WRITTEN BY