ਚੰਡੀਗੜ, 27 ਮਾਰਚ (ਪੀ.ਟੀ.)- ਮੁਖ ਚੋਣ ਅਫ਼ਸਰ, ਪੰਜਾਬ ਨੇ ਪੰਜਾਬ ਸਰਕਾਰ ਤੋਂ ਲੋਕ ਸਭਾ ਚੋਣਾਂ ਦੇ ਮਦੇਨਜਰ ਵਖ-ਵਖ ਅਧਿਕਾਰੀਆਂ ਦੀ ਸੂਚੀ ਮੰਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਦਫ਼ਤਰ ਮੁਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦਸਿਆ ਕਿ ਮੁਖ ਚੋਣ ਅਫ਼ਸਰ, ਪੰਜਾਬ ਵਲੋਂ ਪੰਜਾਬ ਸਰਕਾਰ ਦੇ ਮੁਖ ਸਕਤਰ ਨੂੰ ਭੇਜੇ ਗਏ ਪਤਰ ਵਿਚ ਕਿਹਾ ਹੈ ਕਿ ਅਜਿਹੇ ਅਧਿਕਾਰੀਆਂ ਦੇ ਨਾਮ ਭੇਜੇ ਜਾਣ ਜਿਹਨਾਂ ਨੂੰ ਲੋੜ ਪੈਣ ਤੇ ਆਹੁਦੇ ਅਨੁਸਾਰ ਤਾਇਨਾਤ ਕੀਤਾ ਜਾ ਸਕੇ।ਬੁਲਾਰੇ ਨੇ ਦਸਿਆ ਕਿ ਜਿਹਨਾਂ ਅਹੁਦਿਆਂ ਲਈ ਅਧਿਕਾਰੀਆਂ ਦੀ ਸੂਚੀ ਮੰਗੀ ਗਈ ਹੈ। ਉਹਨਾਂ ਵਿਚ ਡਿਵੀਜ਼ਨਲ ਕਮਿਸ਼ਨਰ ਵਜੋਂ ਤਾਇਨਾਤ ਕਰਨ ਲਈ 3 ਅਧਿਕਾਰੀਆਂ ਨਾਮ, ਡਿਪਟੀ ਕਮਿਸ਼ਨਰ/ਜ਼ਿਲਾ ਚੋਣ ਅਫ਼ਸਰ ਲਈ 5 ਨਾਮ, ਐਸ.ਡੀ.ਐਮ./ਏ.ਆਰ.ਓ. ਲਈ 5 ਨਾਮ ਇਸ ਤੋਂ ਇਲਾਵਾ ਇੰਸਪੈਕਟਰ ਜਨਰਲ ਆਫ਼ ਪੁਲਿਸ/ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਲਈ 3 ਨਾਮ, ਸੀਨੀਅਰ ਸੁਪਰੀਡੈਂਟ ਲਈ 5 ਨਾਮ ਅਤੇ ਡਿਪਟੀ ਸੁਪਰੀਡੈਂਟ ਲਈ 5 ਨਾਮ ਦੀ ਮੰਗ ਕੀਤੀ ਗਈ ਹੈ।”