ਦੀਵੇ ਥੱਲੇ ਹਨੇਰਾ: ਬੇਭਰੋਸਗੀ ਦੇ ਦੌਰ ’ਚੋਂ ਲੰਘ ਰਹੇ ਦੇਸ਼ ਦੇ ਪੱਤਰਕਾਰ ਭਾਈਚਾਰੇ ਨੂੰ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰਨ ਦੀ ਲੋੜ

ਪਤਰਕਾਰ ਆਪਣੇ ਸ਼ਹਿਰ, ਦੇ ਸੂਬੇ ਦੇ, ਜਾਂ ਦੇਸ਼ ਦੇ ਜਿੰਮੇਵਾਰ ਨੁੰਮਾਇਦੇ ਹੁੰਦੇ ਹਨ,ਉਹਨਾਂ ਦੀ ਨੈਤਿਕ ਤੇ ਮੌਲਿਕ ਡਿਊਟੀ ਏ ਕਿ ਉਹਨਾਂ ਦੇ ਸ਼ਹਿਰ,ਸੂਬੇ ਜਾਂ ਦੇਸ਼ ਅੰਦਰ ਜੋ ਵੀ ਗਲਤ ਹੋ ਰਿਹਾ ਜਾਂ ਫਿਰ ਇਸ ਗਲਤ ਨੂੰ ਗਲਤ ਕਰਨ ਵਾਲੇ ਕੌਣ ਹਨ ਬਾਰੇ ਆਪਣੀ ਕਲਮ ਜਰੀਏ ਲੋਕਾਂ ਸਾਹਮਣੇ ਜਾਂ ਦੇਸ਼ ਦੇ ਕਨੂੰਨ ਸਾਹਮਣੇ ਲਿਆਉਣ,ਜਿਵੇਂ ਪੁਲਿਸ ਦੀ ਡਿਊਟੀ ਮੁਲਜਮ ਨੂੰ ਫੜ ਕੇ ਕਨੂੰਨ ਹਵਾਲੇ ਕਰਨ ਦੀ ਹੈ ਨਾ ਕਿ ਉਹਨੂੰ ਸਜਾ ਦੇਣ ਦੀ,ਸਜਾ ਸੁਣਾਉਣ ਦਾ ਕੰਮ ਅਦਾਲਤਾਂ ਦਾ ਹੈ । ਠੀਕ ਉਸੇ ਤਰ੍ਹਾਂ ਪਤਰਕਾਰ ਦਾ ਕੰਮ ਤਥਾਂ ਦੇ ਅਧਾਰਤ ਖੋਜ ਰਿਪੋਰਟਾਂ ਛਾਪਣੀਆ ਹੁੰਦਾ ਨਾ ਕਿ ਕਿਸੇ ਨੂੰ ਵੀ ਆਪਣੀ ਲਿਖਤ ਵਿਚ ਦੋਸ਼ੀ ਕਰਾਰ ਦੇਣਾਂ,ਪਤਰਕਾਰਾਂ ਕੋਲ ਭੇਸ ਬਦਲ ਕੇ ਸਚ ਤਕ ਪਹੁੰਚਣ ਦਾ ਅਧਿਕਾਰ ਤਾਂ ਹੈ ਪਰ ਜਜ ਬਣ ਕੇ ਕਿਸੇ ਨੂੰ ਦੋਸ਼ੀ ਸਾਬਤ ਕਰਨ ਦਾ ਨਹੀਂ! ਪਰ ਅਜ ਪੂਰੇ ਦੇਸ਼ ਦੇ ਮੀਡੀਏ ਤੋਂ ਲੋਕਾਂ ਦੀ ਭਰੋਸੇਯੋਗਤਾ ਉਠ ਰਹੀ ਹੈ,ਲੋਕ ਪਤਰਕਾਰਾਂ ਨੂੰਠ ਵਿਕਾਊ ਹੈ ਠ ਕਹਿਣ ਲਗੇ ਬਿੰਦ ਨਹੀਂ ਲਾਉਂਦੇ ? ਜੇ ਗਲ ਸਿਰਫ ਪੰਜਾਬ ਦੀ ਕਰੀਏ ਤਾਂ ਮੈਨੂੰ ਆਪਣੇ ਪੇਸ਼ੇ ਬਾਰੇ ਇਹ ਸਚ ਲਿਖਣ ਵਿਚ ਕੋਈ ਸ਼ਰਮ ਨਹੀ ਕਿ ਪਤਰਕਾਰਤਾ ਅਜ ਧੰਦਾ ਬਣਦੀ ਜਾ ਰਹੀ ਹੈ,ਪੰਜਾਬ ਦੇ ਲਗਭਗ ਸਾਰੇ ਛੋਟੇ ਵਡੇ ਸ਼ਹਿਰਾਂ ਜਾਂ ਕਸਬਿਆਂ ਜਾਂ ਵਡੇ ਪਿੰਡਾਂ ਵਿਚ ਹਰ ਅਖਬਾਰ ਦੇ ਦੋ ਤੋਂ ਪੰਜ ਪਤਰਕਾਰ ਆਮ ਹਨ ਤੇ ਜ 10 ਅਖਬਾਰਾਂ ਨੇ ਤਾਂ 20 ਤੋਂ 40 ਪਤਰਕਾਰ ਇਕ ਸ਼ਟੇਸ਼ਨ ਤੇ ਬਣਦੇ ਹਨ ਜੋ ਕਿ ਪਤਰਕਾਰਤਾ ਦੇ ਮਿਆਰ ਨੂੰ ਮਿਟੀ ਵਿਚ ਮਿਲਾ ਰਹੇ ਹਨ ਕਿਉਂਕਿ ਇਹਨਾਂ ਵਿਚੋਂ ਖੁਦ ਲਿਖਣ ਵਾਲੇ ਜਾਂ ਪਤਰਕਾਰਤਾ ਦੀ ਜਾਣਕਾਰੀ ਰਖਣ ਵਾਲੇ 4 ਜਾਂ ਪੰਜ ਹੀ ਹੁੰਦੇ ਹਨ ਬਾਕੀਆਂ ਨੇ ਸਿਰਫ ਪ੍ਰੈਸ ਦਾ ਕਾਰਡ ਲੈਣ ਲਈ ਜੁਗਾੜ ਲਾਇਆ ਹੋਇਆ,ਇਹਨਾਂ ਲੋਕਾਂ ਦੇ ਆਪਣੇ ਧੰਦੇ ਨੇ ਜਿਨ੍ਹਾਂ ਨੂੰ ਚਲਦੇ ਰਖਣ ਲਈ ਇਹ ਪ੍ਰੈਸ ਦਾ ਸਹਾਰਾ ਲੈਂਦੇ ਹਨ ਤੇ ਖਬਰਾਂ ਦੂਜੇ ਪਤਰਕਾਰਾਂ ਤੋਂ ਲੈ ਕੇ ਕਿਤੇ ਕਿਤੇ ਹੂ ਬ ਹੂ ਕਾਪੀ ਮਾਰ ਦਿੰਦੇ ਹਨ ਤੇ ਅਖਬਾਰਾਂ ਨੂੰ ਸਪਲੀਮੈਂਟ ਚਾਹੀਦਾ ਤੇ ਧੰਦੇ ਵਾਲੇ ਬੰਦੇ ਨੂੰ ਸਪਲੀਮੈਂਟ ਕਢਣਾਂ ਕੋਈ ਔਖਾ ਨਹੀਂ ? ਅਜਕਲ੍ਹ ਬਹੁਤੇ ਨਜਾਇਜ਼ ਧੰਦੇ ਲੀਡਰਾਂ ਤੇ ਪਤਰਕਾਰਾਂ ਦੇ ਹਨ ਜਿਵੇਂ ਨਜਾਇਜ਼ ਮਾਈਨਿੰਗ ਵਿਚ ਹਿਸਾਪਤੀ ,ਸ਼ਹਿਰ ਦੇ ਵਿਚ ਸਾਈਕਲ ਸਟੈਂਡ ਜਾਂ ਨਗਰ ਕੌਂਸਲ ਨਾਲ ਸੰਬੰਧਤ ਵਖ ਵਖ ਠੇਕੇ ਤੇ ਜਾਂ ਫਿਰ ਮਿਲਾਵਟੀ ਹੋਰ ਦੋ ਨੰਬਰ ਦਾ ਬਿਜਨਸ ਜਿਥੇ ਇਨਕਮ ਟੈਕਸ ਵਿਭਾਗ ਜਾਂ ਸੈਂਪਲ ਭਰਨ ਵਾਲੇ ਵਿਭਾਗ ਤੋਂ ਪਤਰਕਾਰੀ ਦੀ ਆੜ ਵਿਚ ਬਚਿਆ ਜਾ ਸਕੇ ।ਬਹੁਤੇ ਕੁਰਪਟ ਪਤਰਕਾਰ ਤਾਂ ਪੁਲਿਸ ਤੋਂ ਵੀ ਹਿਸਾ ਲੈ ਲੈਂਦੇ ਹਨ ਬਾਕੀ ਐਫ ਸੀ ਆਈ,ਫੂਡ ਸਪਲਾਈ ਜਾਂ ਗੈਸ ਏਜੰਸੀਆਂ ਤਾਂ ਹਨ ਈ ਮਹੀਨਾ ਲੈਣ ਲਈ। ਜਿਹੜਾ ਪਤਰਕਾਰ ਖੁਦ ਆਪਣੇ ਸ਼ਹਿਰ ਜਾਂ ਸੂਬੇ ਦੇ ਨਜਾਇਜ਼ ਧੰਦਿਆਂ ਵਿਚ ਹਿਸੇਦਾਰ ਹੈ ਉਸ ਤੋਂ ਆਪਣੇ ਸ਼ਹਿਰ ਜਾਂ ਇਲਾਕੇ ਦੀਆਂ ਸਮਸਿਆਵਾਂ ਉਭਾਰਨ ਦੀ ਉਮੀਦ ਕਿਵੇਂ ਰਖੀ ਜਾ ਸਕਦੀ ਹੈ ! ਆਪਣੇ ਧੰਦੇ ਵਿਚ ਬਿਜੀ ਜਿਹੜੇ ਅਖੌਤੀ ਪਤਰਕਾਰਾਂ ਨੂੰ ਇਹ ਨਹੀਂ ਪਤਾ ਕਿ ਉਹਦੇ ਨਾਂ ਹੇਠ ਅਜ ਅਖਬਾਰ ਵਿਚ ਕਿਹੜੀ ਖਬਰ ਛਪੀ ਏ ਉਹ ਕਿਹੜਾ ਕਿਲਾ ਢਾਹ ਦਊ ਪਤਰਕਾਰੀ ਦਾ !ਪੰਜਾਬ ਦੇ ਬਹੁਤੇ ਸ਼ਹਿਰਾਂ ਵਿਚ ਆਪਣਾਂ ਗਲਬਾ ਕਾਇਮ ਰਖਣ ਲਈ ਕਈ ਜੁਗਾੜੂ ਪਤਰਕਾਰਾਂ ਨੇ ਸ਼ਹਿਰ ਵਿਚ ਆਉਦੇ ਹੋਰ ਬਹੁਤ ਸਾਰੇ ਛੋਟੇ ਅਖਬਾਰਾਂ ਦੇ ਪਤਰਕਾਰ ਆਪਣੇ ਸਾਥੀ ਲਾਏ ਹੋਏ ਹਨ ਤਾਂ ਜੋ ਕੋਈ ਸਚ ਲਿਖਣ ਵਾਲਾ ਨਾਂ ਜੰਮ ਪਵੇ। ਪੱਤਰਕਾਰਤਾ ਕੋਈ ਗੁਡੇ ਗੁਡੀਆਂ ਦਾ ਖੇਲ ਨਹੀਂ ਇਹ ਬੇਹਦ ਸੰਜੀਦਾ ਤੇ ਦੇਸ਼ ਦੁਨੀਆਂ ਦੀ ਜਾਣਕਾਰੀ ਰਖ ਕੇ ਕਰਨ ਵਾਲਾ ਪਵਿਤਰ ਪੇਸ਼ਾ ਹੈ , ਤੇ ਨਾਂ ਹੀ ਪਤਰਕਾਰਤਾ ਕੋਈ ਪਾਰਟ ਟਾਈਮ ਕੰਮ ਹੈ ਇਹ 24 ਘੰਟੇ ਦੀ ਜੌਬ ਹੈ ਉਹ ਵੀ ਸੰਜੀਦਗੀ ਨਾਲ ਕਰਨ ਦੀ ਪਰ ਬਹੁਤੇ ਅਖਬਾਰਾਂ ਨੇ ਮੋਟੇ ਸਪਲੀਮੈਂਟ ਕਢਣ ਲਈ ਹਰ ਅਣਸਿਖਿਅਤ ਜੁਗਾੜੂ ਲੋਕਾਂ ਨੂੰ ਪ੍ਰੈਸ ਦੇ ਆਈ ਕਾਰਡ ਵੰਡ ਕੇ ਪਤਰਕਾਰਤਾ ਦਾ ਜਲੂਸ ਕਢ ਕੇ ਰਖ ਦਿਤਾ । ਹਾਂ ਸਪਲੀਮੈਂਟ ਲੈਣਾ ਪਤਰਕਾਰ ਦਾ ਹਕ ਏ ਪਰ ਕਿਸੇ ਨੂੰ ਬਲੈਕਮੇਲ ਕਰਕੇ ਜਾਂ ਖਬਰ ਰੋਕਣ ਦੇ ਨਾਂ ਤੇ ਲੁਟਣਾਂ ਧੰਦਾ ਹੈ ਤੇ ਉਹ ਵੀ ਬੇਹਦ ਸ਼ਰਮਨਾਕ ! ਅਜ ਪੁਲਿਸ ਵਾਂਗ ਸਮਾਜ ਵਿਰੋਧੀ ਅਨਸਰਾਂ ਤੋਂ ਮਹੀਨੇ ਲੈਣ ਦੇ ਦੋਸ਼ ਲਗਦੇ ਹਨ ਪਤਰਕਾਰਾਂ ਤੇ ਜਿਨ੍ਹਾਂ ਵਿਚ ਕਿੰਨੀ ਕੁ ਸਚਾਈ ਹੈ ਇਹ ਤਾਂ ਉਹੀ ਜਾਣਦੇ ਹਨ ਪਰ ਸਰਕਾਰੀ ਅਫਸਰਾਂ ਜਾਂ ਰਾਜਨੀਤਕ ਲੀਡਰਾਂ ਵਾਂਗ ਪਤਰਕਾਰਾਂ ਦੀ ਜਾਇਦਾਦ ਦੀ ਜਾਂਚ ਵੀ ਹੁਣ ਸਮੇਂ ਦੀ ਲੋੜ ਹੈ ਕਿ ਇਹਨਾਂ ਨੇ ਵਡੇ ਵਡੇ ਬਿਜਨਸ ਅੰਪਾਇਰ ਕਿਵੇਂ ਖੜੇ ਕਰ ਲਏ ਹਨ !ਪਤਰਕਾਰ ਸਾਂਝਾ ਬੰਦਾ ਹੁੰਦਾ ਪਰ ਹੁਣ ਸ਼ਹਿਰਾਂ ਦੇ ਲੀਡਰਾਂ ਜਾਂ ਵਡੇ ਬੰਦਿਆਂ ਨੇ ਆਪਣੇ ਕੁਕਰਮਾਂ ਨੂੰ ਲੁਕਾਉਣ ਲਈ ਆਪਣੇ ਆਪਣੇ ਪਤਰਕਾਰ ਰਖੇ ਹੋਏ ਹਨ ਤਾਂ ਜੋ ਲੋਕਾਂ ਦੇ ਅਖੀਂ ਘਟਾ ਪੈਂਦਾ ਰਹੇ ਤੇ ਇਹ ਲੋਕ ਮਨਮਰਜੀਆ ਕਰਦੇ ਰਹਿਣ !ਪਹਿਲਾਂ ਲੀਡਰ ਆਪਣਾਂ ਜੀ ਹਜੂਰੀਆ ਅਫਸਰ ਸ਼ਹਿਰ ਵਿਚ ਸਿਫਾਰਸ਼ ਨਾਲ ਲਿਆਉਂਦੇ ਸਨ ਹੁਣ ਲੀਡਰ ਪਤਰਕਾਰ ਆਪਣੀ ਮਰਜੀ ਦਾ ਲਗਵਾਉਦੇ ਹਨ !ਸਾਰੇ ਪਤਰਕਾਰਾਂ ਨੂੰ ਇਕੋ ਰਸੇ ਵੀ ਨਹੀਂ ਨੂੜਿਆ ਜਾ ਸਕਦਾ,ਖਾਲਸ ਪਤਰਕਾਰ ਵੀ ਹਨ ਪਰ ਉਹਨਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ ਤੇ ਉਹਨਾਂ ਨੂੰ ਇਹ ਕੁਰਪਟ ਸਿਸਟਮ ਪਤਰਕਾਰ ਮੰਨਦਾ ਈ ਨਹੀਂ ? ਕਿਸੇ ਡਿਫਾਲਟਰ ਦੀ ਗਲ ਕਰਨ ਤੋਂ ਪਹਿਲਾਂ ਸਾਨੂੰ ਖੁਦ ਠਖਾਲਸ ਠਹੋਣਾ ਪਏਗਾ ਜਿਵੇਂ ਸਿਆਣੇ ਕਹਿੰਦੇ ਹਨ ਕਿ ਜੇ ਕਿਸੇ ਨੂੰ ਗੁੜ ਖਾਣ ਤੋਂ ਰੋਕਣਾਂ ਤਾਂ ਪਹਿਲਾਂ ਖੁਦ ਗੁੜ ਖਾਣਾਂ ਛਡਣਾਂ ਪਏਗਾ ! ਵੈਸੇ ਫੀਲਡ ਪਤਰਕਾਰਾਂ ਦੀਆਂ ਆਪਣੀਆਂ ਵੀ ਵਡੀਆਂ ਸਮਸਿਆਵਾਂ ਹਨ ।ਇਹ ਉਹਨਾਂ ਦੀ ਆਰਥਿਕਤਾ ਨਾਲ ਸੰਬੰਧਤ ਵੀ ਹੋ ਸਕਦੀਆਂ ਕਿਉਂਕਿ ਬਹੁਤੇ ਅਖਬਾਰ ਪਤਰਕਾਰਾਂ ਨੂੰ ਤਨਖਾਹ ਦੇ ਰੂਪ ਵਿਚ ਵਿਚ ਫੁਟੀ ਕੌਡੀ ਵੀ ਨਹੀਂ ਦਿੰਦੇ ਤੇ ਸਪਲੀਮੈਂਟ ਲਈ ਪ੍ਰੈਸ਼ਰ ਸਦਾ ਰਹਿੰਦਾ ਜਿਸ ਕਾਰਨ ਉਹ ਬਲੈਕਮੇਲ ਕਰਕੇ ਰੁਪਈਏ ਇਕਠਾ ਕਰਨ ਤੇ ਗਲਤ ਰਾਹ ਚੁਣ ਲੈਂਦੇ ਹਨ ਵੈਸੇ ਸਹੀ ਪਤਰਕਾਰੀ ਕਰਨ ਵਾਲੇ ਨੂੰ ਸਪਲੀਮੈਂਟ ਲਈ ਸਹਿਯੋਗ ਮਿਲਦਾ ਹੈ । ਜੁਗਾੜੂ ਪਤਰਕਾਰਾਂ ਤੋਂ ਦੁਖੀ ਇਸ਼ਤਿਹਾਰ -ਦਾਤਿਆਂ ਤੇ ਸਰਕਾਰੀ ਅਫਸਰਾਂ ਦੀ ਵੀ ਇਹ ਮੰਗ ਹੈ ਕਿ ਅਖਬਾਰਾਂ ਆਪਣੇ ਪਤਰਕਾਰਾਂ ਦੀ ਸਕਰੀਨਿੰਗ ਕਰਕੇ ਤੇ ਅਸਲੀ/ਨਕਲੀ ਦੀ ਪਹਿਚਾਣ ਕਰਨ । ਪ੍ਰੈਸ ਦੇ ਆਈ ਕਾਰਡ ਦਾ ਨਜਾਇਜ਼ ਫਾਇਦਾ ਲੈ ਕੇ ਲੋਕਾਂ ਨੂੰ ਬਲੈਕਮੇਲ ਤੇ ਗੁੰਮਰਾਹ ਕਰਨ ਵਾਲਿਆਂ ਨਾਲ ਸਖਤੀ ਵਰਤੀ ਜਾਵੇ । ਸ਼ਹਿਰਾਂ ਵਿਚ ਪ੍ਰੈਸ ਦੇ ਸਟਿਕਰ ਲਾਈ ਫਿਰਦੀਆਂ ਗਡੀਆਂ ਜਾਂ ਮੋਟਰਸਾਈਕਲ ਕਿਹੜੀ ਅਖਬਾਰ ਦੇ ਪਤਰਕਾਰ ਹਨ ਇਸ ਦੀ ਜਾਂਚ ਹੋਣੀ ਬੇਹਦ ਜਰੂਰੀ ਹੈ ਤਾਂ ਹੀ ਅਖੌਤੀ ਪਤਰਕਾਰੀ ਨੂੰ ਠਲ ਪਾਈ ਜਾ ਸਕਦੀ ਹੈ।

Send this to a friend