Skip to content
Independent perspectives. Global stories.
BREAKING

ਅਲਕਾਇਦਾ ਨੇ ਦਿੱਤੀ ਅਮਰੀਕਾ ’ਤੇ ਹਮਲੇ ਦੀ ਧਮਕੀ

Share this story

ਦੁਬਈ, 17 ਅਪ੍ਰੈਲ (ਪੀ.ਟੀ.)-ਅੱਤਵਾਦੀ ਸੰਗਠਨ ਅਲਕਾਇਦਾ ਦੀ ਯਮਨ ਸਥਿਤ ਬ੍ਰਾਂਚ ਨੇ ਇਕ ਵੀਡੀਓ ਜਾਰੀ ਕਰਕੇ ਅਮਰੀਕਾ ਤੇ ਹਮਲੇ ਦੀ ਧਮਕੀ ਦਿੱਤੀ ਹੈ। 15 ਮਿੰਟ ਦੀ ਇਹ ਵੀਡੀਓ ਇਸ ਸਾਲ ਮਾਰਚ ਵਿਚ ਬਣਾਈ ਗਈ ਹੈ ਅਤੇ ਇਸ ਨੂੰ ਇਕ ਇਸਲਾਮਿਕ ਵੈਬਸਾਈਟ ਉਤੇ ਜਾਰੀ ਕੀਤਾ ਗਿਆ ਹੈ। ਵੀਡੀਓ ਵਿਚ ਇਕ ਵਿਅਕਤੀ ਜਿਸ ਨੂੰ ਅਲਕਾਇਦਾ ਸਰਗਣਾ ਨਾਸਿਰ ਅਲ ਵੁਹੈਸ਼ੀ ਦੱਸਿਆ ਗਿਆ ਹੈ, ਉਹ ਉਥੇ ਮੌਜੂਦ ਲੋਕਾਂ ਨੂੰ ਕਹਿ ਰਿਹਾ ਹੈ ਕਿ ਕਰਾਸ ਧਾਰਨ ਕਰਨ ਵਾਲਿਆਂ ਮਤਲਬ ਅਮਰੀਕਾ ਨੂੰ ਅਸੀਂ ਮਿਟਾਉਣਾ ਹੈ।

WRITTEN BY