ਪੱਟੀ, 26 ਮਾਰਚ (ਰਾਜਦੀਪ ਦਾਸੂਵਾਲ)- ਇੰਸਪੈਕਟਰ ਬਲਕਾਰ ਸਿੰਘ ਪੱਟੀ ਨੇ ਪੱਤਰਕਾਰਾਂ ਨੇ ਦੱਸਿਆ ਕਿ ਪੁਿਲਸ ਨੂੰ ਦਿੱਤੀ ਦਰਖਾਸਤ ਵਿੱਚ ਏਐਸਆਈ ਰਸਾਲ ਸਿੰਘ, ਐਚ.ਸੀ ਗੁਰਦਿਆਲ ਸਿੰਘ ਅਤੇ ਐਫ.ਸੀ ਦਲਬੀਰ ਸਿੰਘ ਨੇ ਥਾਣੇ ’ਚ ਇੱਕ ਲਿਖਤੀ ਦਰਖਾਸਤ ਦਿੱਤੀ ਹੈ ਕਿ ਉਨ੍ਹਾਂ ਦੀ ਇਲੈਕਸ਼ਨ ਸਬੰਧੀ ਡਿਊਟੀ ਲਗੀ ਹੈ ਅਤੇ ਸ਼੍ਰੀ ਐਮ. ਆਰ. ਫਰੂਕੀ ਜੀ.ਐਮ ਪੰਜਾਬ ਰੋਡਵੇਜ ਪੱਟੀ ਲੱਗੀ ਹੈ ਅਤੇ 23 ਮਾਰਚ ਨੂੰ ਉਹ ਆਪਣੀ ਡਿਊਟੀ ਤੇ ਆਸਲ ਰੋਡ ਪੱਟੀ ਮੋਜੂਦ ਸੀ ਕਿ ਨਵਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਜੋ ਕਿ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਸਨ ਉਨ੍ਹਾਂ ਕੋਲ ਆਏ ਅਤੇ ਸਾਡੀ ਵੀਡੀਉ ਬਣਾਉਣ ਲੱਗ ਪਏ ਅਤੇ ਇਹ ਦੋਸ਼ ਲਗਾਉਣ ਲੱਗ ਪਏ ਕਿ ਤੁਸ਼ੀ ਸ਼ਰਾਬ ਪੀ ਰਹੇ ਹੋ ਅਤੇ ਹਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਉਕਤ ਦੋਸੀਆਂ ਨੇ ਬਜ਼ਰੀਆਂ ਮੋਬਾਈਲ ਫੋਨ ਰਾਹੀ ਉਥੋ ਹੀ ਐਸਡੀਐਮ ਸਾਹਿਬ ਪੱਟੀ ਨੂੰ ਝੂਠੀ ਸਾਡੀ ਸ਼ਿਕਾਇਤ ਕਰ ਦਿੱਤੀ ਕਿ ਇਨ੍ਹਾਂ ਨੇ ਸ਼ਰਾਬ ਪੀਤੀ ਹੈ ਅਤੇ ਇਹ ਡਿਊਟੀ ਤੇ ਹਾਜ਼ਰ ਸਨ। ਥਾਣਾ ਮੁੱਖੀ ਪੱਟੀ ਨੇ ਦੱਸਿਆ ਕਿ ਏਐਸਆਈ ਬਲਦੇਵ ਸਿੰਘ ਵੱਲੋਂ ਸਾਰੇ ਮੁਲਾਜ਼ਮਾ ਜਿਨ੍ਹਾਂ ਵਿੱਚ ਰਸਾਲ ਸਿੰਘ, ਗੁਰਦਿਆਲ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ ਡਰਾਈਵਰ ਡਲਾਈਗ ਟੀਮ ਅਤੇ ਗੁਰਸੇਵਕ ਸਿੰਘ ਕੈਮਰਾਮੈਂਨ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਡਾਂਕਟਰੀ ਮੁਆਹਜ਼ਾ ਕਰਵਾਇਆ ਗਿਆ ਅਤੇ ਹਸਪਤਾਲ ਦੀ ਟੀਮ ਵੱਲੋਂ ਕਿਸੇ ਕਰਮਚਾਰੀ ਦੀ ਸ਼ਰਾਬ ਪੀਣ ਸਬੰਧੀ ਪੁਸਟੀ ਨਹੀਂ ਕੀਤੀ। ਮੁਲਾਜ਼ਮਾ ਨੈ ਕਿਹਾ ਕਿ ਇਨ੍ਹਾਂ ਨੇ ਸਾਡੀ ਝੂਠੀ ਸ਼ਿਕਾਇਤ ਕਰਕੇ ਸਾਨੂੰ ਹਰਾਸਮੈਂਟ ਕੀਤਾ ਹੈ। ਇਹ ਪੱਤਰਕਾਰੀ ਦੀ ਲਾੜ ਵਿੱਚ ਪਹਿਲਾ ਵੀਂ ਵੀਡੀੳ ਬਣਾਕੇ ਕਈ ਅਫਸਰਾਂ ਖ਼ਿਲਾਫ ਝੂਠੀਆਂ ਸ਼ਿਕਾਇਤਾ ਕੀਤੀਆ ਹਨ ਅਤੇ ਇਹ ਅਫਸਰਾਂ ਨੂੰ ਡਰਾਉਦੇ ਧਮਕਾਉਦੇ ਹਨ ਅਤੇ ਸ਼ੋਸਲ ਮੀਡੀਆਂ ਰਾਹੀ ਉਚ ਅਫਸਰਾਂ ਦੇ ਖ਼ਿਲਾਫ ਗਲਤ ਪ੍ਰਚਾਰ ਕਰਦੇ ਹਨ। ਥਾਣਾ ਮੁੱਖੀ ਬਲਕਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ ਕ¦ਧਰਾ ਜੇਰ ਧਾਰਾ 182 ਤਿਆਰ ਕਰਕੇ ਮਾਣਯੋਗ ਅਦਾਲਤ ਨੂੰ ਭੇਜ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਵੀਂ ਸੰਮਨਾ ਰਾਹੀ ਤਲਬ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਅਮਲ ’ਚ ਲਿਆਦੀ ਜਾ ਰਹੀ ਹੈ।