Skip to content
Independent perspectives. Global stories.
BREAKING

ਪੰਜਵੇਂ ਪੜਾਅ ਦੌਰਾਨ 12 ਰਾਜਾਂ ਦੇ 121 ਹਲਕਿਆਂ ’ਚ ਭਾਰੀ ਮਤਦਾਨ

Share this story

ਝਾਰਖੰਡ ’ਚ ਵੋਟਾਂ ਦੌਰਾਨ ਨਕਸਲੀ ਹਮਲੇ ’ਚ ਸੁਰੱਖਿਆ ਜਵਾਨ ਜ਼ਖਮੀ, ਰੇਲ ਪਟੜੀ ਉਡਾਈ ਅਤੇ ਕੀਤੇ 10 ਬੰਬ ਧਮਾਕੇ

image ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਦੇ 9 ਪੜਾਵੀ ਚੋਣਾਂ ਦੇ ਸਭ ਤੋਂ ਵੱਡੇ ਪੰਜਵੇਂ ਪੜਾਅ ਵਿੱਚ ਅੱਜ 12 ਰਾਜਾਂ ਦੇ 121 ਹਲਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਮਤਦਾਨ ਹੋਇਆ ਜਦਕਿ ਵੋਟਾਂ ਪਾਉਣ ਦੌਰਾਨ ਝਾਰਖੰਡ ਵਿੱਚ ਨਕਸਲੀਆਂ ਨੇ ਹਮਲਾ ਕਰਕੇ ਸੀ. ਆਰ. ਪੀ. ਐਫ. ਦਾ ਇਕ ਜਵਾਨ ਜ਼ਖ਼ਮੀ ਕਰ ਦਿੱਤਾ, ਇਕ ਰੇਲ ਪਟੜੀ ਉਡਾ ਦਿੱਤੀ ਅਤੇ 10 ਬੰਬ ਧਮਾਕੇ ਕੀਤੇ। ਚੋਣ ਦੇ ਇਸ ਪੜਾਅ ਵਿੱਚ 16.61 ਕਰੋੜ ਮਤਦਾਤਾਵਾਂ ’ਚੋਂ ਲਗਪਗ 70 ਫ਼ੀਸਦੀ ਨੇ ਆਪਣੇ ਮਤ ਦੇ ਵਰਤੋਂ ਕੀਤੀ। ਅੱਜ ਦੀ ਚੋਣ ਨਾਲ ਨੰਦਨ ਨੀਲੇਕਨੀ (ਕਾਂਗਰਸ), ਮੇਨਕਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ (ਜਨਤਾ ਦਲ-ਐਸ), ਕੇਂਦਰੀ ਮੰਤਰੀ ਵੀਰੱਪਾ ਮੋਇਲੀ ਅਤੇ ਸ੍ਰੀਕਾਂਤ ਜੈਨਾ, ਸੁਪਰੀਆ ਸੁਲੇ ਅਤੇ ਰਾਸ਼ਟਰੀ ਜਨਤਾ ਦਲ

ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਭ ਤੋਂ ਵੱਡੀ ਧੀ ਮੀਸਾ ਭਾਰਤੀ ਸਮੇਤ 1769 ਉਮੀਦਵਾਰਾਂ ਦੀ ਕਿਸਮਤ ਬਿਜਲਈ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਹੈ। ਅੱਜ ਦੀਆਂ ਚੋਣਾਂ ਸ਼ਾਇਦ ਇਹ ਤੈਅ ਕਰ ਦੇਣਗੀਆਂ ਕਿ ਅਗਲੀ ਸਰਕਾਰ ਬਣਾਉਣ ਲਈ ਕਿਹੜੀ ਪਾਰਟੀ ਅਗਵਾਈ ਕਰੇਗੀ। ਇਸ ਪੜਾਅ ਵਿੱਚ ਭਾਜਪਾ ਤੇ ਇਸ ਦੇ ਭਾਈਵਾਲਾਂ ਕੋਲ 46 ਅਤੇ ਕਾਂਗਰਸ ਤੇ ਉਸ ਦੇ ਭਾਈਵਾਲਾਂ ਕੋਲ 43 ਸੀਟਾਂ ਹਨ। ਉ¤ਤਰ ਪ੍ਰਦੇਸ਼ ਵਿੱਚ ਦੂਸਰੇ ਪੜਾਅ ਵਿੱਚ 11 ਸੀਟਾਂ ’ਤੇ ਪੋਲਿੰਗ ਹੋਈ ਅਤੇ ਇਥੇ ਕੁਲ 150 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ। ਕਰਨਾਟਕ ਵਿੱਚ ਸਾਰੀਆਂ 28 ਲੋਕ ਸਭਾ ਸੀਟਾਂ ਦੇ ਇਕਹਿਰੇ ਪੜਾਅ ਲਈ ਵੋਟਾਂ ਪਾਈਆਂ ਗਈਆਂ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਝਾਰਖੰਡ ਵਿੱਚ ਕੁਝ ਥਾਵਾਂ ’ਤੇ ਨਕਸਲੀ ਹਿੰਸਾ ਤੋਂ ਬਿਨਾ ਮਤਦਾਨ ਸ਼ਾਂਤੀਪੂਰਨ ਰਿਹਾ।
ਪੁਣੇ ’ਚ ਈ.ਵੀ.ਐ¤ਮ. ਖਰਾਬ, ਸਾਰੇ ਵੋਟ ਕਾਂਗਰਸ ਨੂੰ
ਪੁਣੇ-ਪੁਣੇ ’ਚ ਇਕ ਮ¤ਤਦਾਨ ਕੇਂਦਰ ‘ਤੇ ਈ. ਵੀ ਐਮ. ਦੇ ਜ਼ਰੀਏ ਪਾਏ ਗਏ ਸਾਰੇ ਵੋਟ ਕਾਂਗਰਸ ਨੂੰ ਚਲੇ ਜਾਣ ਕਾਰਨ ਮੱਤਦਾਤਾ ਹੈਰਾਨ ਰਹਿ ਗਏ। ਇਹ ਘਟਨਾ ਸ਼ਾਮ ਰਾਉ ਕਲਮਾਡੀ ਸਕੂਲ ’ਚ ਉਸ ਸਮੇਂ ਹੋਈ ਜਦੋਂ ਈ. ਵੀ. ਐਮ. ਦੇ ਕਿਸੇ ਵੀ ਬਟਨ ਨੂੰ ਦਬਾਉਣ ’ਤੇ ਕਾਂਗਰਸ ਦੀ ਹੀ ਬੱਤੀ ਚੱਲਦੀ ਸੀ। ਕੁਝ ਮੱਤਦਾਤਾਵਾਂ ਨੇ ਇਸ ਦੀ ਜਾਣਕਾਰੀ ਚੋਣ ਅਧਿਕਾਰੀਆਂ ਨੂੰ ਦਿੱਤੀ ਜਿਸ ਦੇ ਬਾਅਦ ਮਤਦਾਨ ਤੁਰੰਤ ਰੋਕਿਆ ਗਿਆ। ਭਾਜਪਾ ਦੇ ਕਾਰਕੁਨ ਮਧੁਰ ਸਹਿਸ਼ਰਬੁੱਧੀ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਉਸ ਮੱਤਦਾਨ ਕੇਂਦਰ ਲਈ ਨਵੇਂ ਈ.ਵੀ.ਐ¤ਮ. ਲਈ ਹੁਕਮ ਦਿੱਤੇ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਸਾਰੇ 28 ਮਤਦਾਤਾਵਾਂ ਨੂੰ ਦੁਬਾਰਾ ਮਤਦਾਨ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਪਹਿਲਾਂ ਵੋਟਾਂ ਪਾਈਆਂ ਹੋਈਆਂ ਸਨ।
ਮਤਦਾਨ ਕੇਂਦਰ ਦੇ ਬਾਹਰ ਨੌਜਵਾਨ ਨੇ ਕੀਤੀ ਆਤਮ ਹੱਤਿਆ
ਬਰੇਲੀ-ਉ¤ਤਰ ਪ੍ਰਦੇਸ਼ ਦੇ ਬਰੇਲੀ ਸਥਿਤ ਆਂਵਲਾ ਲੋਕ ਸਭਾ ਖੇਤਰ ’ਚ ਅੱਜ ਮਤਦਾਨ ਕੇਂਦਰ ਦੇ ਬਾਹਰ ਇੱਕ ਨੌਜਵਾਨ ਨੇ ਕਥਿਤ ਰੂਪ ਨਾਲ ਆਤਮ ਹੱਤਿਆ ਕਰ ਲਈ ਹੈ। ਅਧਿਕਾਰੀਆਂ ਮੁਤਾਬਿਕ ਇੱਥੇ ਇਕ ਕਾਲਜ ’ਚ ਬਣੇ ਮਤਦਾਨ ਕੇਂਦਰ ਦੇ ਕੋਲ ਬਰੇਲੀ-ਬਦਾਉ ਮਾਰਗ ਵਿਖੇ ਨਸ਼ਾ ਕਰਕੇ ਆਇਆ ਹਰੀ ਸਿੰਘ ਨਾਮਕ ਨੌਜਵਾਨ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹ ਕਿਸੇ ਵਿਸ਼ੇਸ਼ ਪਾਰਟੀ ਨੂੰ ਵੋਟ ਪਾਉਣ ਦੇ ਲਈ ਕਹਿ ਰਿਹਾ ਸੀ। ਜਦੋਂ ਮਤਦਾਨ ਕੇਂਦਰ ’ਤੇ ਲੋਕਾਂ ਨੇ ਉਸ ਨੂੰ ਸਮਝਾਇਆ ਤਾਂ ਉਸ ਨੇ ਖੁਦ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਉਸ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਿਕ ਉਸ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY