ਖੰਨਾ, 25 ਮਾਰਚ (ਬਲਜਿੰਦਰ ਪਨਾਗ, ਹਰਪਾਲ ਸਲਾਣਾ)- ਸ੍ਰੀ ਧਰੁਵ ਦਹੀਆ ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਨਯੋਗ ਸ੍ਰੀ ਦਿਨਕਰ ਗੁਪਤਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਸੀ ਰਣਬੀਰ ਸਿੰਘ ਖਟੜਾ ਡਿਪਟੀ ਇੰਸਪੈਕਟਰ ਲੁਧਿਆਣਾ ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਸ੍ਰੀ ਮੁਕੇਸ਼ ਕੁਮਾਰ ਪੁਲਿਸ ਕਪਤਾਨ (ਉਕੋ) ਸ੍ਰੀ ਮਨਜੀਤ ਸਿੰਘ ਉਪ ਪੁਲਿਸ ਕਪਤਾਨ, ਸਪੈਸ਼ਲ ਬਰਾਂਚ ਖੰਨਾ ਸ੍ਰੀ ਦੀਪਕ ਰਾਏ ਉਪ ਪੁਲਿਸ ਕਪਤਾਨ ਖੰਨਾ ਇੰਸਪੈਕਟਰ ਅਨਵਰ ਅਲੀ ਮੁਖ ਅਫਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਪਿਸਟਿਨ ਮਾਲ ਜੀ ਟੀ ਰੋਡ ਅਲੌੜ ਪਾਸ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ ਅਤੇ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ੌਦੌਰਾਨ ਨਾਈਜੀਰੀਆ ਮੂਲ ਦੀ ਮਹਿਲਾ ਜੋਏ ਉਕੋ ਪੁਤਰੀ ਓਕੋ ਵਾਸੀ ਇਕੇਜਾ ਲਾਗੋਸ ਸਿਟੀ ਨਾਈਜੀਰੀਆ ਹਾਲ ਵਾਸੀ ਦਵਾਰਕਾ ਦਿਲੀ ਦੀ ਤਲਾਸ਼ੀ ਕਰਨ ਪਰ ਉਸ ਪਾਸੋਂ ਫੜ੍ਹੇ ਬੈਗ ਵਿਚੋਂ ਲਿਫ਼ਾਫ਼ੇ ਵਿਚ ਲਪੇਟੀ 696 ਗ੍ਰਾਮ ਹੈਰੋਇਨ ਬਰਾਮਦ ਹੋਈ।