ਮੁਹਾਲੀ, ਮਾਰਚ 24 (ਧੱਮੀ ਸ਼ਰਮਾ)-ਅਨੁਸੂਚਿਤ ਜਾਤੀਆਂ ਨੂੰ ਸਮਾਜਿਕ ,ਆਰਥਿਕ, ਰਾਜਨੀਤਕ ਪਧਰ ਉਤੇ ਸਰਕਾਰਾਂ ਅਤਮ ਨਿਰਭਰ ਬਣਾਉਣ ਵਿਚ ਅਸਫਲ ਸਾਬਿਤ ਹੋ ਰਹੀਆਂ ਹਨ ਇਹ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਰਾਏਪੁਰ ਖੁਰਦ ਵਿਚ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਦਸਿਆ ਕਿ ਵੋਟਾਂ ਦੇ ਸਮੇਂ ਇਨ੍ਹਾਂ ਵਰਗਾ ਨੂੰ ਸਤਾ ਦੀ ਪ੍ਰਾਪਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਨੁਸੂਚਿਤ ਜਾਤੀ ਸਬ ਪਲਾਨ ਵਿਚ ਭਾਲਾਈ ਸਕੀਮਾਂ ਨੂੰ ਲਾਗੂ ਕਰਨ ਵੇਲੇ ਜਾਤੀ ਵਿਤਕਰੇ ਦਾ ਸ਼ਿਕਾਰ ਹੋਣ ਕਾਰਨ ਅਜ ਤਕ ਅਮਲ ਨਾਮਾਤਰ ਹੀ ਹੋਇਆ ਹੈ। ਸ੍ਰ ਕੈਂਥ ਨੇ ਦਸਿਆ ਕਿ ਅਜਿਹੇ ਗੰਭੀਰ ਮੂਦਿਆਂ ਨੂੰ ਜੋ ਅਨੁਸੂਚਿਤ ਜਾਤਾਂ ਲਈ ਬੜੇ ਅਹਿਮ ਹਨ ਉਨ੍ਹਾਂ ਬਾਰੇ ਕਾਂਗਰਸ ਪਾਰਟੀ ਦੇ ਮੌਜੂਦ ਵਿਧਾਇਕਾਂ ਵਲੋਂ ਚਰਚਾ ਨਾ ਕਰਨਾ ਮੰਦਭਾਗਾ ਅਤੇ ਨਿੰਦਣਯੋਗ ਹੈ। ਜਨਗਣਨਾ- 2011ਅਨੁਸਾਰ ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਦੀ ਪ੍ਰਤੀਸ਼ਤਤਾ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵਧ ਹੈ। ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਆਬਾਦੀ 88.60 ਲਖ ਹੈ,ਜੋ ਕਿ ਦੇਸ਼ ਵਿਚ ਅਨੁਸੂਚਿਤ ਜਾਤੀਆਂ ਦੀ ਆਬਾਦੀ 16.60 ਪ੍ਰਤੀਸ਼ਤ ਦੇ ਮੁਕਾਬਲੇ, ਰਾਜ ਦੀ ਕੁਲ ਆਬਾਦੀ (277.43) ਦਾ 31.94 ਪ੍ਰਤੀਸ਼ਤ ਹੈ। ਅਨੁਸੂਚਿਤ ਜਾਤੀਆਂ ਦੀ ਆਬਾਦੀ ਮੁਖ ਤੌਰ ਤੇ ਦਿਹਾਤੀ ਖੇਤਰਾਂ ਵਿਚ ਹੈ।ਸ. ਕੈਂਥ ਨੇ ਕਿਹਾ ਕਿ ਪੰਜਾਬ ਵਿਚ 117 ਦੇ ਮੌਜੂਦ ਵਿਧਾਇਕਾਂ ਵਿਚੋਂ ਅਨੁਸੂਚਿਤ ਜਾਤੀਆਂ ਦੇ 22 ਵਿਧਾਇਕ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਹੈਰਾਨੀ ਦੀ ਗਲ ਹੈ ਕਿ ਕਿਸੇ ਵੀ ਵਿਧਾਇਕ ਨੇ ਅਨੁਸੂਚਿਤ ਜਾਤੀਆਂ ਸਬ -ਪਲਾਨ ਬਾਰੇ ਕੋਈ ਵੀ ਮੁਦਾ ਜਾਂ ਸੁਝਾਅ ਧਿਆਨ ਵਿਚ ਮੁਖ ਮੰਤਰੀ ਅਤੇ ਵਿਤ ਮੰਤਰੀ ਦੇ ਨਹੀਂ ਲਿਆਂਦਾ ਗਿਆ। ਸ੍ਰ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਧਕੇਸ਼ਾਹੀ, ਗੁੰਡਾਗਰਦੀ, ਸ਼ੋਸ਼ਣ ਅਤੇ ਬਲਾਤਕਾਰ ਜਿਹੀਆਂ ਘਟਨਾਵਾਂ ਨੂੰ ਸਰਕਾਰਾਂ ਗੰਭੀਰਤਾ ਨਾਲ ਨਹੀਂ ਲੈਦਿਆਂ ਜਿਸ ਕਾਰਨ ਸੰਬੰਧਿਤ ਵਰਗ ਵਿਚ ਨਿਰਾਸ਼ਾ ਕਾਰਨ ਮਨੋਬਲ ਟੁਟ ਰਿਹਾ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨਿਖੇਧੀ ਕਰਦਾ ਹੈ। ਉਹਨਾਂ ਦਸਿਆ ਕਿ ਅਲਾਇੰਸ ਵਲੋਂ ਜਿਲ੍ਹਾ ਪਧਰੀ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜਥੇਬੰਦਕ ਢਾਂਚੇ ਐਲਾਨ ਕਰਦਿਆਂ ਐਸ ਏ ਐਸ ਨਗਰ ਮੁਹਾਲੀ ਦੇ ਪ੍ਰਧਾਨ ਬਚਿਤਰ ਸਿੰਘ ,ਜਰਨਲ ਸਕਤਰ ਹਰੀ ਸਿੰਘ ਸ਼ੁਹਾਣਾ ਅਤੇ ਸਕਤਰ ਬਲਹਿਰ ਸਿੰਘ ਮੌਡੀ ਖਰੜ ਨੂੰ ਥਾਪਿਆ ਗਿਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਤਲਾਣੀਆਂ, ਗੁਰਸੇਵਕ ਸਿੰਘ ਮੈਣਮਾਜਰੀ,ਅਵਤਾਰ ਸਿੰਘ ਪੀਰਜੈਨ,ਬਲਵਿੰਦਰ ਸਿੰਘ ਮੁਲਾਪੁਰ, ਅੰਗਰੇਜ਼ ਸਿੰਘ, ਸੁਰਿੰਦਰ ਸਿੰਘ ,ਧਰਮਿੰਦਰ ਸਿੰਘ, ਗੁਲਜਾਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।