ਗੁ. ਬੀੜ ਸਾਹਿਬ ਦੇ ਦਰਬਾਰ ਸਾਹਿਬ ’ਤੇ ਕਲਸ਼ ਚੜਾਉਣ ਦੀ ਕਾਰਸੇਵਾ ਆਰੰਭ

ਝਬਾਲ, 24 ਮਾਰਚ (ਹਰਦੀਪ ਸਿੰਘ, ਜਤਿੰਦਰ ਸ਼ਰਮਾ)-ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਦੇ ਦਰਬਾਰ ਸਾਹਿਬ ਦੇ ਗੁਬੰਦਾਂ ’ਤੇ ਕਲਸ਼ ਚੜਾਉਣ ਦੀ ਕਾਰਸੇਵਾ ਅੱਜ ਸੰਤਾਂ ਮਹਾਪੁੱਰਖਾਂ ਅਤੇ ਸ੍ਰੋਮਣੀ ਕਮੇਟੀ ਦੀਆਂ ਪ੍ਰਮੁੱਖ ਸਖਸੀਅਤਾਂ ਵੱਲੋਂ ਰਸਮੀ ਉਦਘਾਟਨ ਕਰਨ ਉਪਰੰਤ ਆਰੰਭ ਹੋ ਗਈ। ਦੱਸਣਯੋਗ ਹੈ ਕਿ ਗੁਰਦੁਆਰਾ ਬਾਬਾ ਬੁੱਢਾ ਜੀ ਬੀੜ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਉਪਰ ਇਹ ਕਲਸ਼ ਕਰੀਬ 64 ਸਾਲਾਂ ਬਾਅਦ ਚੜਾਏ ਜਾ ਰਹੇ ਹਨ। 1954-55 ’ਚ ਗੁਰਦੁਆਰਾ ਸਾਹਿਬ ਜੀ ਦੀ ਸਥਾਪਨਾ ਕਰਾਉਣ ਮੌਕੇ ਸੇਵਾ ਦੇ ਪੁੰਜ ਸੱਚਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਵੱਲੋਂ ਦਰਬਾਰ ਸਾਹਿਬ ਦੇ ਗੁਬੰਦਾਂ ਉਪਰ ਕਲਸ਼ ਚੜਾਏ ਗਏ ਸਨ ਅਤੇ ਹੁਣ ਇਹ ਕਲਸ਼ ਚੜਾਉਣ ਦੀ ਕਾਰਸੇਵਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ’ਚ ਕਾਰਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਹਿੱਸੇ ਆਈ ਹੈ। ਕਲਸ਼ ਚੜਾਉਣ ਦੀ ਕਾਰਸੇਵਾ ਦਾ ਸਨਿੱਚਰਵਾਰ ਨੂੰ ਸ਼ੁੱਭ ਆਰੰਭ ਕਾਰਸੇਵਾ ਵਾਲੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਅਵਤਾਰ ਸਿੰਘ ਜੀ ਧੱਤਲਾਂ ਵਾਲੇ, ਬਾਬਾ ਸੋਹਨ ਸਿੰਘ ਜੀ ਬੀੜ ਸਾਹਿਬ ਵਾਲੇ ਆਦਿ ਸੰਤ ਮਹਾਪੁੱਰਖਾਂ ਸਮੇਤ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਅਤਰਿੰਗ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰੇ, ਜਥੇਦਾਰ ਸੁਖਵਰਸ਼ ਸਿੰਘ ਨੌਸ਼ਹਿਰਾ ਪਨੂੰਆਂ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ (ਸਾਰੇ ਮੈਂਬਰ ਸ੍ਰੋਮਣੀ ਕਮੇਟੀ), ਮੈਨੇਜਰ ਜਥੇਦਾਰ ਜਗਜੀਤ ਸਿੰਘ ਸਾਂਘਣਾ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਅਤੇ ਬਾਬਾ ਫਤਿਹ ਸਿੰਘ ਵੱਲੋਂ ਪੂਰੀ ਗੁਰਮਿਤ ਮਰਿਯਾਦਾ ਅਤੇ ਸਤਿਕਾਰ ਸਹਿਤ ਕਲਸ਼ਾਂ ਦਾ ਸਰੋਵਰ ਦੇ ਪਵਿੱਤਰ ਜਲ ਅਤੇ ਦੁੱਧ ਨਾਲ ਇਸਨਾਨ ਕਰਵਾ ਕਿ ਗਿਆਨੀ ਸੁਖਵੰਤ ਸਿੰਘ ਜੀ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ’ਚ ਕਾਰਜਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ਹਾਜ਼ਰ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬਹੁਤ ਹੀ ਉਤਸ਼ਾਹ ਨਾਲ ਕਾਰਸੇਵਾ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਮਾਸਟਰ ਗੁਰਬੀਰ ਸਿੰਘ ਐਮਾਂ, ਕੈਪਟਨ ਸਿੰਘ ਬਘਿਆੜੀ, ਬਲਜੀਤ ਸਿੰਘ ਸਰਾਏ ਅਮਾਨਤ ਖਾਂ, ਨੰ. ਹਰਜਿੰਦਰ ਸਿੰਘ ਠੱਠਾ, ਭਾਈ ਮਨੋਹਰ ਸਿੰਘ ਠੱਠਾ, ਭਾਈ ਪ੍ਰਤਾਪ ਸਿੰਘ ਠੱਠਾ, ਅਵਤਾਰ ਸਿੰਘ ਠੱਠਾ, ਬਾਬਾ ਗੁਰਜੰਟ ਸਿੰਘ ਮਾਨ, ਰਣਜੀਤ ਸਿੰਘ ਪੱਪੂ ਵਿਪਾਰੀ ਝਬਾਲ, ਨਿਸ਼ਾਨ ਸਿੰਘ ਵਿਪਾਰੀ, ਸ਼ੀਤਲ ਸਿੰਘ ਝਬਾਲ, ਸੁਖਬੀਰ ਸਿੰਘ ਫੌਜੀ ਠੱਠਗੜ੍ਹ, ਨਿਰਮਲ ਸਿੰਘ ਸੁਲਤਾਨਵਿੰਡ ਵਾਲੇ, ਨਿਰਮਲ ਸਿੰਘ ਸਵਰਗਾਪੁਰੀ ਸੇਵਾਦਾਰ, ਸ਼ਮਸ਼ੇਰ ਸਿੰਘ ਸੇਵਾਦਾਰ, ਜਗਜੀਤ ਸਿੰਘ ਸੇਵਾਦਾਰ ਆਦਿ ਹਾਜ਼ਿਰ ਸਨ।

Send this to a friend