ਦਿਲਬਾਗ ਰਾਏ ਨਾਗਪਾਲ ਨੂੰ ਸ਼ਰਧਾ ਦੇ ਫੁੱਲ ਭੇਟ

ਭੁੱਚੋ ਮੰਡੀ, 24 ਮਾਰਚ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਅੱਜ ਸਵਰਗਵਾਸੀ ਦਿਲਬਾਗ ਰਾਏ ਨਾਗਪਾਲ ਜੀ ਦੀ ਅੰਤਿਮ ਅਰਦਾਸ ਭੁੱਚੋ ਮੰਡੀ ਵਿੱਚ ਸ਼ਾਤੀ ਨਿਵਾਸ ਵਿਖੇ ਹੋਈ, ਜਿਸ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆ ਦੇ ਪੱਤਰਕਾਰ,ਕਲੱਬ ਅਤੇ ਸਮਾਜ ਸੇਵੀ ਸੰਸਥਾਵਾ ਦੇ ਪ੍ਰਧਾਨ ਅਤੇ ਭੁੱਚੋ ਮੰਡੀ ਦੇ ਮੋਤਹਬਰ ਵਿਅਕਤੀ ਅਤੇ ਅਲੱਗ-ਅਲ਼ੱਗ ਪਾਰਟੀਆ ਦੇ ਰਾਜਨੀਤਿਕ ਨੇਤਾਵਾ ਨੇ ਸਵਰਗਵਾਸੀ ਦਿਲਬਾਗ ਰਾਏ ਨਾਗਪਾਲ ਜੀ ਨੂੰ ਅੰਤਿਮ ਸ਼ਰਧਾਜਲੀ ਭੇਟ ਕੀਤੀ ਗਈ।ਇਸ ਮੋਕੇ ਦ੍ਰਿਸ਼ਟੀ ਆਈ ਡੋਨੇਸ਼ਨ ਸੰਸਥਾ ਵੱਲੋ ਪੱਤਕਰਾਰ ਸ਼ੁਸੀਲ ਨਾਗਪਾਲ ਅਤੇ ਉਹਨਾ ਨੇ ਪਰਿਵਾਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕਿਉਂਕਿ ਸਵਰਗਵਾਸੀ ਦਿਲਬਾਗ ਰਾਏ ਨਾਗਪਾਲ ਜੀ ਨੇ ਸਾਰੀ ਜਿੰਦਗੀ ਮਾਨਵਤਾ ਦੀ ਸੇਵਾ ਕੀਤੀ ਅਤੇ ਅੰਤਿਮ ਸਮੇ ਵਿੱਚ ਉਹਨਾ ਨੇ ਦੁਨੀਆ ਨੂੰ ਅਲਵਿਦਾ ਕਹਿੰਦੇ ਹੋਏ ਵੀ ਆਪਣੀਆ ਅੱਖਾ ਦਾਨ ਕਰ ਕੇ ਦੋ ਵਿਅਕਤੀਆ ਨੂੰ ਰੋਸ਼ਨੀ ਦਿੱਤੀ।ਜਿਸ ਦੀ ਯਾਦ ਹਮੇਸ਼ਾ ਤਾਜਾ ਰਹੇਗੀ ਇਸ ਮੋਕੇ ਪ੍ਰਸਿਧ ਭਜਨ ਗਾਇਕ ਜੁਗਿੰਦਰ ਕਾਕਾ ਜੀ ਨੇ ਕਿਹਾ ਕਿ ਸਵਰਗਵਾਸੀ ਦਿਲਬਾਗ ਰਾਏ ਨਾਗਪਾਲ ਜੀ ਨੂੰ ਕਦੇ ਵੀ ਨਹੀ ਭੁਲਾਇਆ ਜਾ ਸਕਦਾ ਅਤੇ ਅਸੀ ਸਾਰੇ ਉਹਨਾ ਦੇ ਪਰਿਵਾਰ ਦੇ ਨਾਲ ਹਾ।ਇਸ ਮੋਕੇ ਤੇ ਅਲੱਗ ਅਲੱਗ ਪਾਰਟੀਆ ਦੇ ਨੇਤਾਵਾ ਸਮਾਜ ਸੇਵੀ ਸੰਸਥਾਵਾ ਦੇ ਪ੍ਰਧਾਨ ਅਤੇ ਪੱਤਰਕਾਰਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ, ਨਾਗਪਾਲ ਪਰਿਵਾਰ ਵੱਲੋ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਸਾਰੇ ਲੋਕਾ ਦਾ ਧੰਨਵਾਦ ਕੀਤਾ ਗਿਆ।”

Send this to a friend