Skip to content
Independent perspectives. Global stories.
BREAKING

ਬੀਬਾ ਬਾਦਲ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਲੀਡ ਹਾਸਿਲ ਕਰਨਗੇ : ਜੀਤਮਹਿੰਦਰ ਸਿੱਧੂ

Share this story

image ਤਲਵੰਡੀ ਸਾਬੋ 16 ਅਪ੍ਰੈਲ (ਰਣਜੀਤ ਸਿੰਘ ਰਾਜੂ) ਲੋਕ ਸਭਾ ਚੋਣਾਂ ਲਈ ਦਿਨੋ ਦਿਨ ਮੈਦਾਨ ਭਖਣ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਈ ਪਿੰਡਾਂ ਦਾ ਚੋਣ ਦੌਰਾ ਕੀਤਾ ਗਿਆ।ਚੋਣ ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਲਕਾ ਇੰਚਾਰਜ ਜੀਤਮਹਿੰਦਰ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਬੀਬਾ ਬਾਦਲ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਕਿਉਂਕਿ ਪਿੰਡਾਂ ਦੇ ਲੋਕ ਇਸ ਗੱਲ ਨੂੰ ਭਲੀਭਾਂਤ ਜਾਣ ਸਕਦੇ ਨੇ ਕਿ ਪਿੰਡਾਂ ਅਤੇ ਹਲਕੇ ਦੇ ਵਿਕਾਸ ਲਈ ਅੱਜ

ਤੱਕ ਜੋ ਬੀਬਾ ਬਾਦਲ ਨੇ ਕੀਤਾ ਉਹ ਕੋਈ ਨਹੀ ਕਰ ਸਕਿਆ।ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਤਿੰਨ ਸਾਲ ਬਾਕੀ ਰਹਿਣ ਦੇ ਚਲਦਿਆਂ ਅਤੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਨ.ਡੀ.ਏ ਸਰਕਾਰ ਦੇ ਹੋਂਦ ਵਿੱਚ ਆਉਣ ਦੀ ਆਸ ਦੇ ਮੱਦੇਨਜਰ ਲੋਕ ਬੀਬਾ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ ਤਾਂ ਕਿ ਉਹ ਕੇਂਦਰ ਵਿੱਚ ਵਜੀਰ ਬਣ ਕੇ ਹਲਕੇ ਦੇ ਪਿੰਡਾਂ ਸ਼ਹਿਰਾਂ ਦੇ ਅਧੂਰੇ ਪਏ ਵਿਕਾਸ ਨੂੰ ਹੋਰ ਵੀ ਤੇਜ ਕਰ ਸਕਣ।ਉਨ੍ਹਾਂ ਦਾਅਵਾ ਕੀਤਾ ਕਿ ਬੀਬਾ ਬਾਦਲ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਲੀਡ ਹਾਸਿਲ ਕਰਨਗੇ ਕਿਉਂਕਿ ਅਕਾਲੀ ਦਲ ਦਾ ਇੱਕ ਇੱਕ ਵਰਕਰ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਸੀਨ:ਅਕਾਲੀ ਆਗੂ ਬਲਵੀਰ ਸਿੰਘ ਸਿੱਧੂ,ਅਕਾਲੀ ਆਗੂ ਬਾਬੂ ਸਿੰਘ ਮਾਨ,ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ,ਸਰਕਲ ਪ੍ਰਧਾਨ ਜਸਵਿੰਦਰ ਸਿੱਧੂ,ਜਗਦੀਸ਼ ਰਾਏ ਮੰਡਲ ਪ੍ਰਧਾਨ ਭਾਜਪਾ,ਸੁਖਬੀਰ ਚੱਠਾ ਕੌਮੀ ਸਕੱਤਰ ਯੂਥ ਅਕਾਲੀ ਦਲ,ਸੀਨ:ਯੂਥ ਆਗੂ ਮਨਜੀਤ ਲਾਲੇਆਣਾ ਤੇ ਨਵਦੀਪ ਭਾਈ ਬਖਤੌਰ,ਸੁਖਮੰਦਰ ਭਾਗੀਵਾਂਦਰ ਮੈਂਬਰ ਜਿਲ੍ਹਾ ਪ੍ਰੀਸ਼ਦ,ਚਰਨਾ ਭਾਗੀਵਾਂਦਰ,ਬਲਵਿੰਦਰ ਗਿੱਲ ਕੌਂਸਲਰ, ਯੂਥ ਆਗੂ ਚਿੰਟੂ ਜਿੰਦਲ,ਨੱਥੂ ਲੇਲੇਵਾਲਾ ਭਾਜਪਾ ਆਗੂ,ਨੈਬ ਸਿੰਘ ਦਫਤਰ ਇੰਚਾਰਜ,ਬਲਵੰਤ ਲੇਲੇਵਾਲਾ,ਗੁਰਤੇਜ ਭੂਰੂ,ਸਰਬਜੀਤ ਰਾਮਾਂ,ਜਗਤਾਰ ਭਾਕਰ ਸਰਪੰਚ ਕਲਾਲਵਾਲਾ,ਗੁਰਪ੍ਰੀਤ ਚੋਟੀਆ ਸਰਪੰਚ ਜਗ੍ਹਾ ਰਾਮ ਤੀਰਥ,ਜਗਦੇਵ ਸਰਪੰਚ ਜੱਜਲ ਆਦਿ ਆਗੂ ਹਾਜਿਰ ਸਨ।

WRITTEN BY