ਹਰਮਨਜੋਤ ਕੁੰਭੜਾ ਬਣੇ ਯੂਥ ਅਕਾਲੀ ਦਲ ਹਲਕਾ ਮੁਹਾਲੀ ਦੇ ਪ੍ਰਧਾਨ

ਐਸ ਏ ਐਸ ਨਗਰ, 22 ਮਾਰਚ (ਗੁਰਵਿੰਦਰ ਸਿੰਘ ਰਾਣਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੁਹਾਲੀ ਤੋਂ ਸ਼ਹਿਰੀ ਪ੍ਰਧਾਨ ਰਹੇ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਚਾਨਕ ਹੋਈ ਮੌਤ ਪਿਛੋਂ ਅਕਾਲੀ ਦਲ ਨੇ ਉਨ੍ਹਾਂ ਦੇ ਸਪੁਤਰ ਹਰਮਨਜੋਤ ਸਿੰਘ ਕੁੰਭੜਾ ਨੂੰ ਯੂਥ ਅਕਾਲੀ ਦਲ ਦੇ ਹਲਕਾ ਮੁਹਾਲੀ ਤੋਂ ਪ੍ਰਧਾਨ ਥਾਪ ਕੇ ਪਰਿਵਾਰ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿਤਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਲਵਾ ਜ਼ੋਨ ਇੰਚਾਰਜ ਰਾਜੂ ਖੰਨਾ ਵਲੋਂ ਜਾਰੀ ਕੀਤਾ ਗਿਆ ਨਿਯੁਕਤੀ ਪਤਰ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਹਰਮਨਜੋਤ ਸਿੰਘ ਕੁੰਭੜਾ ਨੂੰ ਸੌਂਪਿਆ ਗਿਆ। ਇਸ ਮੌਕੇ ਗਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਇਕ ਸਚੇ ਸੁਚੇ ਅਕਾਲੀ ਆਗੂ ਸਨ? ਉਨ੍ਹਾਂ ਦੀਆਂ ਸੇਵਾਵਾਂ ਨੂੰ ਸਿਜਦਾ ਕਰਨ ਲਈ ਅਤੇ ਪੁਤਰ ਨੂੰ ਪਾਰਟੀ ਦੇ ਹਰਿਆਵਲ ਦਸਤੇ ਦੇ ਹਲਕਾ ਮੁਹਾਲੀ ਤੋਂ ਯੂਥ ਵਿੰਗ ਦੀ ਪ੍ਰਧਾਨਗੀ ਸੌਂਪੀ ਗਈ ਹੈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿਧੂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ (ਸ਼ਹਿਰੀ) ਦੇ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਦੇਵ ਸਿੰਘ ਹਰਪਾਲਪੁਰ, ਅਵਤਾਰ ਸਿੰਘ ਵਾਲੀਆ, ਕਮਲਜੀਤ ਸਿੰਘ ਬੜੀ, ਅਮਨ ਪੂਨੀਆ, ਪਰਮਜੀਤ ਸਿੰਘ ਕੁੰਭੜਾ, ਵੀਰਪ੍ਰਤਾਪ ਸਿੰਘ ਕੁੰਭੜਾ, ਕੁਦਰਤ ਸਿੰਘ ਕੁੰਭੜਾ, ਹਾਕਮ ਸਿੰਘ, ਸਰਦਾਰਾ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ ਪਾਰਸ, ਸਤਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਪਵਿਤਰ ਸਿੰਘ, ਪ੍ਰਭਸਿਮਰਨ ਸਿੰਘ, ਗੁਰਕੀਰਤ ਸਿੰਘ, ਮੁਹਿੰਦਰ ਸਿੰਘ, ਚਰਨਜੋਤ ਸਿੰਘ, ਦਮਨਵੀਰ ਸਿੰਘ ਆਦਿ ਵੀ ਹਾਜ਼ਰ ਸਨ।

Send this to a friend