Skip to content
Independent perspectives. Global stories.
BREAKING

ਰੋਡਵੇਜ ਕਡੰਕਟਰ ਦੀ ਕੁੱਟਮਾਰ ਕਰਕੇ ਬੱਸ ਭੰਨੀ, ਪੁਲਿਸ ਵੱਲੋਂ ਮਾਮਲਾ ਦਰਜ

Share this story

image ਤਲਵੰਡੀ ਸਾਬੋ, 16 ਅਪ੍ਰੈਲ (ਰਣਜੀਤ ਸਿੰਘ ਰਾਜੂ)-ਬੀਤੀ ਦੇਰ ਸ਼ਾਮ ਸਥਾਨਕ ਇੱਕ ਨਿੱਜੀ ਬੱਸ ਕੰਪਨੀ ਦੇ ਕਾਰਕੁੰਨਾਂ ਵੱਲੋਂ ਪੀ.ਆਰ.ਟੀ.ਸੀ ਦੇ ਕੰਡੈਕਟਰ ਦੀ ਕੁੱਟਮਾਰ ਕਰਕੇ ਬੱਸ ਦੀ ਬੁਰੀ ਤਰ੍ਹਾਂ ਤੋੜਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਕੰਡੈਕਟਰ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ ਜਦੋਂ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੁਖਰਾਜ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸ਼ੇਖਪੁਰਾ ਜੋ ਕਿ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਵਿਖੇ ਕੰਨਟਰੈਕਟ ਆਧਾਰ ਤੇ ਕੰਮ ਕਰਦਾ ਹੈ ਦੀ ਵਿਸਾਖੀ ਮੇਲੇ ਲਈ ਸਪੈਸ਼ਲ ਡਿਊਟੀ ਤਲਵੰਡੀ ਸਾਬੋ ਤੋ ਕਾਲਿਆਂਵਾਲੀ ਰੂਟ ਤੇ ਲੱਗੀ ਸੀ।ਜਦੋ ਬੀਤੀ ਸ਼ਾਮ ਉਹ ਬੱਸ ਭਰ ਕੇ

ਤਲਵੰਡੀ ਸਾਬੋ ਬੱਸ ਸਟੈਂਡ ਤੋ ਜਾ ਰਹੇ ਸਨ ਤਾਂ ਇੱਕ ਪ੍ਰਾਈਵੇਟ ਬੱਸ ਕੰਪਨੀ ਦੇ ਡਰਾਇਵਰ ਨੇ ਆਪਣੀ ਬੱਸ ਰੋਡਵੇਜ ਦੇ ਬਰਾਬਰ ਲਗਾ ਦਿੱਤੀ ਤੇ ਕਾਲਿਆਂਵਾਲੀ ਨੂੰ ਸਵਾਰੀਆਂ ਭਰਨ ਲੱਗ ਪਏ ਜਦੋ ਉਹਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ।ਜਖਮੀ ਕੰਡੈਕਟਰ ਨੇ ਦੱਸਿਆ ਕਿ ਉਹ ਡਰਾਇਵਰ ਨੂੰ ਕੁੱਟਨ ਲੱਗੇ ਤੇ ਜਦੋ ਮੈਂ ਅੱਗੋ ਰੋਕਣ ਆਇਆ ਤਾਂ ਮੈਨੂੰ ਵੀ ਕੁੱਟਣ ਲੱਗ ਪਏ ਜਿਸ ਤੋਂ ਮੈਂ ਜਾਨ ਬਚਾਉਣ ਲਈ ਭੱਜ ਕੇ ਦੂਜੀ ਗੱਡੀ ਵਿੱਚ ਵੜ ਗਿਆ।ਪੀੜਿਤ ਨੇ ਦੱਸਿਆ ਕਿ ਥਾਣਾ ਮੁੱਖੀ ਤਲਵੰਡੀ ਸਾਬੋ ਜਦੋਂ ਮਾਮਲੇ ਦੀ ਜਾਣਕਾਰੀ ਲੈਣ ਆਏ ਤਾਂ ਉਕਤ ਲੋਕਾਂ ਨੇ ਪੁਲਸ ਦੀ ਹਾਜਰੀ ਵਿੱਚ ਵੀ ਜਖਮੀ ਕੰਡੈਕਟਰ ਨੂੰ ਗਾਲਾਂ ਕੱਢੀਆਂ ।ਉਸ ਨੇ ਕਿਹਾ ਕਿ ਜੇ ਕਰ ਉਸ ਨੂੰ ਥਾਣਾ ਮੁੱਖੀ ਆਪਣੀ ਗੱਡੀ ਵਿੱਚ ਬਿਠਾ ਕੇ ਨਾ ਲੈ ਕੇ ਜਾਦਾਂ ਤਾਂ ਉਕਤ ਲੋਕ ਉਸ ਨੂੰ ਮਾਰ ਦਿੰਦੇ। ਉਧਰ ਜਖਮੀ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਜਦੋਂ ਕਿ ਤਲਵੰਡੀ ਸਾਬੋ ਪੁਲਸ ਨੇ ਜਖਮੀ ਦੇ ਬਿਆਨਾ ਤੇ ਗੁਰਪ੍ਰੀਤ ਸਿੰਘ ਮਲਕਾਣਾ,ਚਤਰਾ ਡਰਾਇਵਰ, ਗੁਰਤੇਜ ਡਰਾਇਵਰ, ਚਰਨਾ ਡਰਾਇਵਰ, ਗੁਰਪ੍ਰੀਤ ਸਿੰਘ,ਨੈਬ ਸਿੰਘ,ਮੰਨਾ ,ਅਤੇ ਅਮਨਾ ਸਮੇਤ 10/12 ਅਣਪਛਾਤੇ ਲੋਕਾਂ ਤੇ ਧਾਰਾ 356, 353,186,323,427,149 ਆਈ ਪੀ ਸੀ ਅਤੇ 1984 ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

WRITTEN BY