ਪਠਾਨਕੋਟ/ਗੁਰਦਾਸਪੁਰ, 16 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ) ਜਦੋਂ ਤੋਂ ਚੋਣਾਵੀ ਜੰਗ ਸ਼ੁਰੂ ਹੋਈ ਹੈ ਉਦੋਂ ਤੋਂ ਹਰ ਕੋਈ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ। ਪਰ ਸਮਾਜ ਦੇ ਅਹਿਮ ਹਿੱਸੇ ਮਹਿਲਾ ਵੋਟਰ ਦੀ ਸਮੱਸਿਆਵਾਂ ’ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਮਗਰ ਮਹਿਲਾਵਾਂ ਦੀ ਇਨ੍ਹਾਂ ਸਮੱਸਿਆਵਾਂ ਦਾ ਧਿਆਨ ਰੱਖਦੇ ਹੋਏ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਵਿਨੋਦ ਖੰਨਾ ਨੇ ਮਹਿਲਾਵਾਂ ਦੇ ਲਈ ਕਈ ਪ੍ਰੋਜੈਕਟ ਲਿਆਉਣ ਦੀ ਗੱਲ ਕਹੀ ਹੈ। ਮਹਿਲਾਵਾਂ ਦੇ ਲਈ ਇਹ ਗੱਲ ਖੰਨਾ ਨੇ ਅੱਜ ਵਿਧਾਨ ਸਭਾ ਹਲਕਾ ਸੁਜਾਨਪੁਰ ’ਚ ਕਹੀ। ਖੰਨਾ ਨੇ ਸੁਜਾਨਪੁਰ ਦੇ ਪਿੰਡਾਂ, ਥਰਿਆਲ, ਬਨਵਾਲ, ਗੰਡਲਾਲਹਿਰੀ, ਘੋਇਆ, ਮਨਵਾਲ, ਅਲੱਗ-ਅਲੱਗ ਥਾਵਾਂ ’ਤੇ ਰੈਲੀਆਂ ਕੱਢੀਆਂ ਗਈਆ। ਇਨ੍ਹਾਂ ਸਾਰੀਆਂ ਥਾਵਾਂ ’ਤੇ ਖੰਨਾ
ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੁਜਾਨਪੁਰ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਖੰਨਾ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇਗਾ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ। ਪ੍ਰੰਤੂ ਅੱਜ ਦੀਆਂ ਰੈਲੀਆਂ ’ਚ ਖੰਨਾ ਨੇ ਮਹਿਲਾ ਵੋਟਰਾਂ ਨੂੰ ਟਾਰਗੈਟ ਕੀਤਾ ਅਤੇ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਦੇ ਬਣਨ ਤੋਂ ਬਾਅਦ ਉਹ ਹਲਕੇ ’ਚ ਪੜ੍ਹੀ ਲਿਖੀਆਂ ਔਰਤਾਂ ਦੇ ਲਈ ਰੋਜ਼ਗਾਰ ਦੇ ਕਈ ਸਾਧਨ ਮੁਹੱਈਆ ਕਰਵਾਉਣ ਤਾਂ ਕਿ ਰੋਜ਼ਗਾਰ ਦੇ ਲਈ ਦੂਜੀ ਜਗ੍ਹਾ ’ਤੇ ਨਾ ਜਾਣਾ ਪਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਹਲਕੇ ਦੀ ਮਹਿਲਾਵਾਂ ਨਾਲ ਕਈ ਅਜਿਹੇ ਵਾਅਦੇ ਕੀਤੇ ਸਨ ਜੋ ਅਜੇ ਤੱਕ ਸੀਮਤ ਹੀ ਰਹਿ ਗਏ। ਇਸ ਤਰ੍ਹਾਂ ਜੋ ਮਹਿਲਾਵਾਂ ਪੜ੍ਹੀਆਂ ਲਿਖੀਆਂ ਨਹੀਂ ਹਨ ਉਨ੍ਹਾਂ ਦੇ ਲਈ ਲਘੂ ਉਦਯੋਗ (ਹੈਂਡੀ ਕਰਾਫਟ) ਨੂੰ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਉਦਯੋਗਾਂ ’ਚ ਕੰਮ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਉਹ ਆਪਣਾ ਘਰ ਪਰਿਵਾਰ ਚਲਾ ਸਕਣ ਅਤੇ ਆਤਮ ਨਿਰਭਰ ਹੋ ਬਣ ਸਕਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ’ਚ ਜਾਗਰੂਕਤਾ ਦੀ ਬਹੁਤ ਵੱਡੀ ਘਾਟ ਹੈ। ਇਸ ਨੂੰ ਪੂਰਾ ਕਰਨ ਦੇ ਲਈ ਪੇਂਡੂ ਖੇਤਰਾਂ ’ਚ ਸਾਖਰਤਾ ਅਤੇ ਜਾਗਰੂਕਤਾ ਅਭਿਆਨ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗ ਸਕੇ। ਸ੍ਰੀ ਖੰਨਾ ਨੇ ਸਿੱਖਿਆ ਨੂੰ ਵਧਾਉਣ ਦੇ ਮਕਸਦ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਹਲਕੇ ’ਚ ਸਿੱਖਿਆ ’ਚ ਸੁਧਾਰ ਲਿਆਉਂਦੇ ਹੋਏ ਸਪੈਸ਼ਲ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕਰਵਾਉਣਗੇ ਤਾਂ ਕਿ ਉਹ ਟੇਲੇਂਟਿਡ ਵਿਦਿਆਰਥੀ, ਆਰਥਿਕ ਅਭਾਵ ਦੇ ਚਲਦੇ ਆਪਣੀ ਪੜ੍ਹਾਈ ਪੂਰੀ ਨਹੀਂ ਕਰਦੇ ਉਹ ਅੱਗੇ ਪੜ੍ਹ ਸਕਣ ਅਤੇ ਇਕ ਚੰਗਾ ਸਮਾਜ ਦੇ ਨਿਰਮਾਣ ’ਚ ਯੋਗਦਾਨ ਦੇ ਸਕਣ। ਪੈਨਸ਼ਨ ਲੈਣ ਵਾਲੀਆਂ ਮਹਿਲਾਵਾਂ ਦੀ ਸਮੱਸਿਆ ’ਤੇ ਗੱਲ ਕਰਦੇ ਹੋਏ ਸ੍ਰੀ ਖੰਨਾ ਨੇ ਕਿਹਾ ਕਿ ਬਾਜਵਾ ਪਿਛਲੇ ਪੰਜ ਸਾਲਾਂ ’ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ ਪ੍ਰੰਤੂ ਮਹਿਲਾਵਾਂ ਦੀ ਪੈਨਸ਼ਨ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ’ਚ ਉਹ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਉਹ ਇਨ੍ਹਾਂ ਸਮੱਸਿਆਵਾਂ ਦਾ ਹੱਲ ਤਾਂ ਹੀ ਕਰ ਪਾਉਂਦੇ ਜੇਕਰ ਉਹ ਲੋਕਾਂ ਵਿਚ ਆਏ ਹੁੰਦੇ ਪ੍ਰੰਤੂ ਸ੍ਰੀ ਬਾਜਵਾ ਪੰਜ ਸਾਲ ਗਾਇਕ ਰਹੇ ਅਤੇ ਹੁਣ ਚੋਣ ਆਉਂਦੇ ਹੀ ਨਜ਼ਰ ਆਉਣ ਲੱਗੇ। ਚੋਣਾਂ ਤੋਂ ਬਾਅਦ ਫ਼ਿਰ ਗਾਇਬ ਹੋ ਜਾਣਗੇ।



