ਸ਼ਹੀਦੇ-ਏ-ਆਜ਼ਮ ਸ: ਭਗਤ ਸਿੰਘ ਦਾ ਜਨਮ 28 ਸਤੰਬਰ,1907 ’ਚ ਪਿਤਾ ਸ: ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਵਿੱਦਿਆਵਤੀ ਦੀ ਕੁੱਖੋਂ ਚੱਕ ਨੰ: 105 ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ । ਭਗਤ ਸਿੰਘ ਅਤੇ ਜਗਤ ਸਿੰਘ ਦੋ ਭਰਾ ਸਨ । ਇਹਨਾਂ ਦੇ ਵੱਡੇ-ਵਡੇਰੇ ਇਨਕਲਾਬੀ ਸੋਚ ਦੇ ਮਾਲਕ ਸਨ।ਚਾਚਾ ਅਜੀਤ ਸਿੰਘ ਉਸਦੇ ਜਨਮ ਸਮੇਂ ਕਾਲੇਪਾਣੀ ਤੋਂ ਰਿਹਾਅ ਹੋ ਕੇ ਘਰ ਪਰਤੇ ਸੀ।ਜਿਸ ਕਰਕੇ ਉਸ ਨੂੰ ਭਾਗਾਂ ਵਾਲਾ ਆਖ ਕੇ ਜਸ਼ਨ ਮਨਾਏ ਗਏ ਅਤੇ ਭਾਗਾਂ ਵਾਲਾ ਦਿਨ ਹੋਣ ਕਰਕੇ ਨਾਮ ਵੀ ਭਗਤ ਸਿੰਘ ਹੀ ਰੱਖਿਆ ਗਿਆ ।
ਇਕ ਦਿਨ ਦੋਵੇਂ ਭਰਾ ਪਿਤਾ ਨਾਲ ਖੇਤ ਚਲੇ ਗਏ। ਪਿਤਾ ਤਾਂ ਬੂਟਿਆਂ ਨੂੰ ਪਾਣੀ ਦੇਣ ਲੱਗਾ ਤੇ ਆਪ ਦੋਵੇਂ ਜਾਣੇ ਮਿੱਟੀ ਵਿਚ ਤੀਲੇ ਗੱਡਣ ਲੱਗੇ। ਪਿਤਾ ਨੇ ਭਗਤ ਸਿੰਘ ਨੂੰ ਕਿਹਾ ਇਹ ਕੀ ਕਰ ਰਹੇ ਹੋ? ਭਗਤ ਸਿੰਘ ਨੇ ਅਖਿਆ,ੂਦੰਬੂਕਾਂ ਬੀਜ ਰਿਹਾ ਹਾਂ।ੂਭਗਤ ਸਿੰਘ ਦੇ ਮੂਹੋਂ ਇਹ ਸੁਣ ਕੇ ਪਿਤਾ ਹੈਰਾਨ ਹੋਇਆ ਸੀ। ਇਸੇ ਤਰ੍ਹਾਂ ਜਦੋਂ ਉਸਦੀਆਂ ਚਾਚੀਆਂ ਅੰਗਰੇਜ਼ਾਂ ਨੂੰ ਬੁਰਾ ਭਲਾ ਆਖਦੀਆਂ ਅੱਖਾਂ ’ਚੋਂ ਅੱਥਰੂ ਕੇਰਦੀਆਂ ਤਾਂ ਉਹ ਆਖਦਾ,ੂ ਰੋਵੋਂ ਨਾ ਮੈਂ ਵੱਡਾ ਹੋ ਕੇ ਅੰਗਰੇਜ਼ਾਂ ਨੂੰ ਆਪਣੇ ਦੇਸ਼ ’ਚੋਂ ਬਾਹਰ ਕੱਢ ਦੇਵਾਂਗਾ ਤੇ ਚਾਚਾ ਜੀ ਘਰ ਲੈ ਆਵਾਂਗਾ।ੂ
ਦੋਵੇਂ ਭਰਾਵਾਂ ਨੂੰ ਪਿੰਡ ਦੇ ਹੀ ਡਿਸਟਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਪੜਨ ਲਾਇਆ ਗਿਆ। ਪ੍ਰਾਇਮਰੀ ਪਾਸ ਕਰਕੇ ਭਗਤ ਸਿੰਘ ਲਾਹੌਰ ਦੇ ਡੀ.ਏ.ਵੀ. ਸਕੂਲ ਵਿਚ ਦਾਖਲ ਹੋਇਆ। 13 ਅਪ੍ਰੈਲ, 1919 ਨੂੰ ਵਿਸਾਖੀ ਵੇਖਣ ਗਏ ਲੋਕਾਂ ’ਤੇ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ’ਚ ਜਰਨਲ ਡਾਇਰ ਨੇ ਗੋਲੀ ਚਲਵਾਕੇ ਅਣਗਿਣਤ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ।ਜਦੋਂ ਹੀ ਭਗਤ ਸਿੰਘ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਉਹ ਸਵੇਰੇ ਸਕੂਲ ਜਾਣ ਦੀ ਥਾਂ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਜਾ ਪਹੁੰਚਿਆ। ਉਸਨੇ ਉਥੋਂ ਖੂਨ ਨਾਲ ਰੰਗੀ ਮਿੱਟੀ ਘਰ ਲਿਆਕੇ ਦਿਖਾਈ । ਉਹ ਬਦਲਾ ਲੈਣ ਦੀ ਸੋਚਣ ਲੱਗਾ। ਸਕੂਲੀ ਕਿਤਾਬਾਂ ਦੀ ਥਾਂ ਉਸਨੇ ਅੰਗਰੇਜ਼ ਵਿਦਰੋਹੀ ਖ਼ਬਰਾਂ ਅਤੇ ਅਖ਼ਬਾਰਾਂ ਨੂੰ ਪੜਨਾ ਸ਼ੁਰੂ ਕੀਤਾ ।
ਸਕੂਲ ਛੱਡ ਕੇ ਉਸਨੇ 1921 ਵਿਚ ਨਾ-ਮਿਲਵਰਤਨ ਅੰਦੋਲਨ ਵਿਚ ਹਿੱਸਾ ਲਿਆ । ਪ੍ਰੰਤੂ ਮਹਾਤਮਾਂ ਗਾਂਧੀ ਨੇ ਚੌਰੀ-ਚੌਰਾ ਦੀ ਘਟਨਾ ਪਿਛੋਂ ਅੰਦੋਲਨ ਵਾਪਸ ਲੈ ਲਿਆ ।ਭਗਤ ਸਿੰਘ ਨੂੰ ਮਹਾਤਮਾ ਗਾਂਧੀ ਦੁਆਰਾ ਅੰਦੋਲਨ ਰੋਕਣਾ ਠਕਿ ਨਾ ਲੱਗਾ ।ਉਸਨੇ ਘਰ ਆ ਕੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਕਿ ਉਹ ਵੀ ਆਪਣੇ ਵੱਡੇ-ਵਡੇਰਿਆਂ ਵਾਂਗ ਕ੍ਰਾਂਤੀਕਾਰੀ ਰਾਹਾਂ ’ਤੇ ਚੱਲੇਗਾ। ਭਗਤ ਸਿੰਘ ਦੇ ਮਨ ਉਤੇ ਆਪਣੇ ਭਰਾ ਦੀ ਅਚਾਨਕ ਹੋਈ ਮੌਤ ਦਾ ਅਤੇ ਸ: ਕਰਤਾਰ ਸਿੰਘ ਸਰਾਭਾ ਦੀ ਫ਼ਾਂਸੀ ਦੀ ਸਜਾ ਦਾ ਬਹੁਤ ਗਹਿਰਾ ਪ੍ਰਭਾਵ ਪਿਆ ।
ਭਗਤ ਸਿੰਘ ਨੇ ਨੌਵੀੰਂ ਤੋਂ ਬਾਅਦ ਕੁਝ ਟੈਸਟ ਪਾਸ ਕਰਕੇ ਨੈਸ਼ਨਲ ਕਾਲਜ ਲਾਹੌਰ ਐਫ.ਏ.’ਚ ਦਾਖਲਾ ਲਿਆ। ਜਿੱਥੇ ਉਸਨੇ ਪ੍ਰੌ: ਜੈ ਚੰਦ ਵਿੱਦਿਆਲੰਕਾਰ ਤੋਂ ਦੁਨੀਆਂ ਦੇ ਇਨਕਲਾਬੀ ਇਤਿਹਾਸ ਨੂੰ ਜਾਣਿਆ ਅਤੇ ਸਮਝਿਆ। ਇਸ ਕਾਲਜ ਵਿਚ ਦੇਸ਼ ਭਗਤੀ ਅਤੇ ਕੌਮੀ ਮਸਲਿਆਂ ਬਾਰੇ ਵੀ ਅਕਸਰ ਹੀ ਚਰਚਾ ਹੁੰਦੀ ਰਹਿੰਦੀ ਸੀ। ਪ੍ਰੌ: ਜੈ ਚੰਦ ਹੀ ਭਗਤ ਸਿੰਘ ਹੁਰਾਂ ਦਾ ਸਿਆਸੀ ਗੁਰੂ ਬਣਿਆ। ਕਾਲਜ ਪ੍ਰਿੰਸੀਪਲ ਅਚਾਰੀਆ ਸ਼੍ਰੀ ਜੁਗਲ ਕਿਸ਼ੋਰ ਵੀ ਭਾਰਤ ਨੂੰ ਅਜ਼ਾਦ ਵੇਖਣ ਦਾ ਇੱਛੁਕ ਸੀ। ਪ੍ਰੋ: ਭਾਈ ਪਰਮਾਨੰਦ ਵੀ ਕਾਲੇਪਾਣੀ ਦੀ ਸਜਾ ਕੱਟ ਕੇ ਆਏ ਸਨ। ਜੋ ਭਗਤ ਸਿੰਘ ਹੁਰਾਂ ਲਈ ਉਦਾਹਰਣ ਬਣੇ। ਕਾਲਜ ਦੀ ਦਵਾਰਕਾ ਦਾਸ ਲਾਇਬ੍ਰੇਰੀ ਵੀ ਇਨਕਲਾਬੀਆਂ ਲਈ ਮਾਰਗ ਸਾਬਤ ਹੋਈ ।
ਭਗਤ ਸਿੰਘ ਨੂੰ ਰਾਜਨੀਤੀ ਅਤੇ ਇਤਿਹਾਸ ਦੇ ਦੋ ਵਿਸ਼ੇ ਪਸੰਦ ਸਨ। ਉਹ ਗੀਤ ਗਾਉਣ,ਨਾਟਕ ਖੇਡਣ ਅਤੇ ਕਵਿਤਾ ਬੋਲਣ ਦਾ ਵੀ ਸ਼ੌਕੀਨ ਸੀ ।ਉਸਨੇ ਇਨਕਲਾਬੀਆਂ ਦੇ ਚਿੱਤਰ ਬਣਾਏ ਅਤੇ ਰੇਖਾ ਚਿੱਤਰ ਲਿਖੇ ਸਨ।ਉਹ ਅਕਾਲੀ ਅਤੇ ਕਿਰਤੀ ਅਖ਼ਬਾਰ ਲਈ ਲਿਖਦਾ ਰਹਿੰਦਾ ਸੀ ।ਚਾਂਦ ਮੈਗਜ਼ੀਨ ਦਾ ਫ਼ਾਂਸੀ ਅੰਕ ਨਵੰਬਰ 1928 (ਜੋ ਯੂ.ਪੀ. ਸਰਕਾਰ ਨੇ ਜਬਤ ਕਰ ਲਿਆ ਸੀ) ਅਤੇ ਮਹਾਂਰਥੀ ਮੈਗਜ਼ੀਨ ਲਈ ਆਪਣੀਆਂ ਰਚਨਾਵਾਂ ਫ਼ਰਜੀ ਨਾਵਾਂ ਹੇਠ ਛਪਵਾਈਆਂ ਸਨ ।
ਜਦੋਂ ਪਰਿਵਾਰ ਵਾਲਿਆਂ ਨੇ ਮੰਗਣੀ ਦਾ ਨਿਸ਼ਚਿਤ ਕਰ ਦਿੱਤਾ ਤਾਂ ਉਹ ਇਕ ਦਿਨ ਪਹਿਲਾ ਹੀ ਘਰ ਛੱਡ ਕੇ ਲਾਹੌਰ ਪੁੱਜਾ ।1924 ਨੂੰ ਉਹ ਲਾਹੌਰ ਵੀ ਛੱਡ ਕੇ ਕਾਨਪੁਰ ਚਲਾ ਗਿਆ ਜਿੱਥੇ ਉਸਦਾ ਮਿਲਾਪ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਪ੍ਰਤਾਪ ਪ੍ਰੈਸ ਵਿਚ ਹੋਇਆ ।ਉਥੇ ਉਹਨਾਂ ਦੀ ਜੱਥੇਬੰਦੀ ’ਚ ਸ਼ਾਮਿਲ ਹੋ ਕੇ ਬਲਵੰਤ ਸਿੰਘ ਬਣ ਕੇ ਪ੍ਰੈਸ ’ਚ ਨੌਕਰੀ ਕਰਨ ਲੱਗਾ। ਜਦੋਂ ਕਾਨਪੁਰ ਕ੍ਰਾਂਤੀਕਾਰੀਆਂ ਲਈ ਅਸੁਰੱਖਿਅਤ ਹੋ ਗਿਆ ਤਾਂ ਭਗਤ ਸਿੰਘ ਨੂੰ ਵਿਦਿਆਰਥੀ ਨੇ ਪਿੰਡ ਸਾਦੀਪੁਰ (ਤਹਿ: ਖੇਰ) ਜ਼ਿਲ੍ਹਾ ਅਲੀਗੜ੍ਹ ਦੇ ਨੈਸ਼ਨਲ ਸਕੂਲ ’ਚ ਮੁਖ ਅਧਿਆਪਕ ਲਵਾ ਦਿੱਤਾ । ਜਿੱਥੇ ਉਹਨਾਂ ਨੇ ਬਹੁਤ ਸਾਰਾ ਕ੍ਰਾਂਤੀਕਾਰੀ ਸਾਹਿਤ ਲੋਕਾਂ ਵਿਚ ਵੰਡਿਆ। ਇਕ ਦਿਨ ਦਾਦੀ ਮਾਂ ਦੇ ਬਿਮਾਰ ਪੈ ਜਾਣ ’ਤੇ ਉਹ ਘਰ ਵਾਪਸ ਆ ਜਾਂਦਾ ਹੈ ।
ਇਹਨੀ ਦਿਨੀ ਅਕਾਲੀ ਅੰਦੋਲਨ ਨਨਕਾਣਾ ਸਾਹਿਬ ਤੋਂ ਜੈਤੋਂ ਬਦਲਿਆ ਗਿਆ ।ਸਭ ਲੋਕ ਕਾਲੀਆਂ ਪੱਟੀਆਂ ਬੰਨ ਕੇ (ਜਿਸ ਵਿਚ ਨਾਭੇ ਦਾ ਰਾਜਾ ਵੀ ਸ਼ਾਮਿਲ ਸੀ ) ਨਨਕਾਣਾ ਸਾਹਿਬ ਦੇ ਗੋਲ਼ੀ ਕਾਂਡ ’ਤੇ ਰੋਸ ਪ੍ਰਗਟ ਕਰ ਰਹੇ ਸਨ । ਕਿਸ਼ਨ ਸਿੰਘ ਦੇ ਚਚੇਰੇ ਭਰਾ ਦਿਲਬਾਗ ਸਿੰਘ ਨੇ ਭਗਤ ਸਿੰਘ ਦੀ ਜੱਥਿਆ ਦੀ ਸੇਵਾ-ਭਾਵਨਾ ਦੇਖ ਅਤੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਸਰਕਾਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਕਿਸੇ ਬਹਾਨੇ ਗ਼੍ਰਿਫ਼ਤਾਰ ਕੀਤਾ ਜਾਵੇ।
1924 ਵਿਚ ਕੇਂਦਰੀ ਅਸੈਂਬਲੀ ਦੀਆਂ ਚੋਣਾਂ ਹੋਣ ਸਮੇਂ ਸ: ਭਗਤ ਸਿੰਘ ਦਾ ਲਾਲਾ ਲਾਜਪਤ ਰਾਏ ਵਿਚਕਾਰ ਮੱਤਭੇਦ ਹੋ ਗਿਆ। ਉਸਨੂੰ ਕਾਂਗਰਸ ਦੀਆਂ ਗੱਲਾਂ ਅਤੇ ਨੀਤੀਆਂ ਦੋਗਲੀਆਂ ਲਗਦੀਆਂ ਸਨ ।ਉਸਨੇ 1926 ਨੂੰ ਲਾਹੌਰ ਵਿਚੂਨੌਜਵਾਨ ਭਾਰਤ ਸਭਾੂ ਦੀ ਸਥਾਪਨਾ ਕੀਤੀ ।ਇਸ ਸਭਾ ਦਾ ਉਦੇਸ਼ ਪੂਰਨ ਸੁਤੰਤਰ ਲੋਕ ਰਾਜ ਸਥਾਪਤ ਕਰਨਾ,ਦੇਸ਼ ਸੇਵਾ ਦਾ ਜਜ਼ਬਾ ਉਭਾਰਨਾ, ਆਰਥਿਕ/ ਸਮਾਜਿਕ ਲਹਿਰਾਂ ਨਾਲ ਮਿਲਵਰਤਨ ਕਰਨਾ ਅਤੇ ਸਹਾਇਤਾ ਕਰਨੀ ਜੋ ਜਮਹੂਰੀ ਲੋਕਤੰਤਰ ਦੀ ਪ੍ਰਾਪਤੀ ਲਈ ਹੋਵੇ,ਮਜਦੂਰ ਅਤੇ ਕਿਸਾਨ ਨੂੰ ਜੱਥੇਬੰਦ ਕਰਨਾ ਆਦਿ।
ਦੁਸਰੇ ਪਾਸੇ ਸਰਕਾਰ ਸ: ਭਗਤ ਸਿੰਘ ਨੂੰ ਕਿਸੇ ਬਹਾਨੇ ਨਾਲ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ।1927 ਵਿਚ ਦੁਸਹਿਰੇ ਵਾਲੇ ਮੇਲੇ ’ਚ ਕਿਸੇ ਨੇ ਬੰਬ ਸੁੱਟ ਦਿੱਤਾ ਜੋ ਸਰਕਾਰ ਦੀ ਹੀ ਸੋਚੀ ਸਮਝੀ ਸਾਜਿਸ਼ ਸੀ।ਮੇਲੇ ਦੇ ਬੰਬ ਕਾਂਡ ਦਾ ਦੋਸ਼ੀ ਠਹਿਰਾਅ ਕੇ ਸ: ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ।
ਜਦੋਂ ਭਗਤ ਸਿੰਘ ਜ਼ਮਾਨਤ ’ਤੇ ਰਿਹਾਅ ਹੋ ਕੇ ਘਰ ਆਇਆ ਤਾਂ ਉਸਨੂੰ ਪਿਤਾ ਨੇ ਲਾਹੌਰ ਨੇੜਲੇ ਪਿੰਡ ਖਾਸਰੀਆ ਵਿਖੇ ਦੁੱਧ ਡੇਅਰੀ ਖੁਲਵਾ ਦਿੱਤੀ।ਫਿਰ ਉਹ ਦਿਨ ਸਮੇਂ ਡੈਅਰੀ ਦਾ ਕੰਮ ਦੇਖਦਾ ਅਤੇ ਰਾਤਾਂ ਨੂੰ ਆਪਣੀ ਪਾਰਟੀ ਦੇ ਕੰਮ ਕਰਨ ਲੱਗਾ ਰਹਿੰਦਾ ।ਦੁੱਧ ਡੇਅਰੀ ਇਕ ਤਰ੍ਹਾਂ ਇਨਕਲਾਬੀਆਂ ਦਾ ਗੜ੍ਹ ਹੀ ਬਣ ਗਈ ਸੀ।
ਸਤੰਬਰ 1928 ਵਿਚ ਦਿੱਲੀ ਦੇ ਪੁਰਾਣੇ ਕਿਲ੍ਹੇ ਅੰਦਰ ਫ਼ਿਰੋਜ਼ਸ਼ਾਹ ਦੇ ਖੰਡਰਾਂ ਅੰਦਰ ਕਾਂਤੀਕਾਰੀ ਦਲ ਦੀ ਕਾਨਫਰੰਸ ਹੋਈ । ਇਸ ਦੌਰਾਨ ਹੀ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਬਣਾਈ ਗਈ ਜਿਸਦਾ ਕਮਾਂਡਰ ਚੰਦਰ ਸੇਖ਼ਰ ਆਜ਼ਾਦ ਨੂੰ ਅਤੇ ਤਾਲਮੇਲ ਕਮੇਟੀ ਮੈਂਬਰ ਸ: ਭਗਤ ਸਿੰਘ ਨੂੰ ਬਣਾਇਆ ਗਿਆ ।ਭਗਤ ਸਿੰਘ ਨੂੰ ਦਾੜੀ ਕੇਸ ਕਟਵਾਕੇ ਰਣਜੀਤ ਸਿੰਘ ਬਣਕੇ ਥਾਂ-ਥਾਂ ਪਾਰਟੀਆਂ ਦੇ ਤਾਲਮੇਲ ਲਈ ਜਾਣਾ ਪਿਆ ਸੀ ।
ਸਰ ਜੌਨ ਸਾਈਮਨ ਕਮਿਸ਼ਨ ਦੇ ਲਾਹੌਰ ਵਿਚ ਪਹੁੰਚਣ ਦਾ ਵਿਰੋਧ ਕਰ ਰਹੇ ਲੋਕਾਂ ’ਚ ਲਾਲਾ ਲਾਜਪਤ ਰਾਏ ਫੱਟੜ ਹੋ ਪਿੱਛੋਂ ਅਕਾਲ ਚਲਾਣਾ ਕਰ ਗਏ ।ਜਿਸ ਸਦਕਾ ਸਾਰੀਆਂ ਪਾਰਟੀਆਂ ਇਕ ਜੁੱਟ ਹੋ ਗਈਆਂ।ਸ: ਭਗਤ ਸਿੰਘ ਅਤੇ ਸਾਥੀ ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣ ਲਈ 17 ਦਸੰਬਰ 1928 ਨੂੰ ਪੁਲਿਸ ਅਫ਼ਸਰ ਸਕਾਟ ਦੇ ਭੁਲੇਖੇ ਸਾਂਡਰਸ ਨੂੰ ਗੋਲ਼ੀ ਮਾਰ ਦਿੰਦੇ ਹਨ ।ਮਾਰਚ ,1929 ਨੂੰ ਟਰੇਡ ਯੂਨੀਅਨ ਦੇ ਲੀਡਰਾਂ ਦੀ ਗ੍ਰਿਫ਼ਤਾਰੀ ਪਿੱਛੋਂ ਕ੍ਰਾਂਤੀਕਾਰੀਆਂ ਨੇ ਕਲਕੱਤੇ ਦੀ ਮੀਟਿੰਗ ਵਿਚ ਪਸਤੌਲ ਦੀ ਥਾਂ ਬੰਬ ਨਾਲ ਸਾਹਮਣਾ ਕਰਨ ਦਾ ਮਤਾ ਪਾਸ ਕੀਤਾ ਗਿਆ।ਅਪ੍ਰੈਲ,1929 ਨੂੰ ਸ:ਭਗਤ ਸਿੰਘ ਅਤੇ ਬੁਕੇਸ਼ਵਰ ਦੱਤ ਨੇ ਅਸੈਂਬਲੀ ਵਿਚ ਖ਼ਾਲੀ ਥਾਂ ’ਤੇ ਬੰਬ ਸੁੱਟਿਆ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦੇ ਦਿੱਤੀਆਂ ।ਦੋਵੇਂ ਸਾਥੀਆਂ ਨੂੰ ਪਹਿਲਾਂ ਚਾਂਦਨੀ ਚੌਂਕ ਕੋਤਵਾਲੀ ਰੱਖਿਆ ਗਿਆ ਅਤੇ ਫਿਰ ਦਿੱਲੀ ਜੇਲ਼੍ਹ ਭੇਜਿਆ ਗਿਆ ।ਮਈ,1929 ਨੂੰ ਪਸਤੌਲ ਕੇਸ ਪਾ ਕੇ ਮੁਕੱਦਮਾ ਦਰਜ ਕੀਤਾ ਗਿਆ ।ਅੰਤ ਸ: ਭਗਤ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ।
ਅਕਤੂਬਰ,1930 ਨੂੰ ਜੱਜਾਂ ਦੇ ਸਪੈਸ਼ਲ ਟ੍ਰਿਬਿਊਨਲ ਨੇ ਸ: ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਹੁਕਮ ਦਿੱਤੇ ।ਜੇਲ ਵਿਚ ਜਿੰਦਗ਼ੀ ਦੇ ਅੰਤਮ ਦਿਨ ਸ: ਭਗਤ ਸਿੰਘ ਰੂਸ ਦੇ ਮਹਾਨ ਕ੍ਰਾਂਤੀਕਾਰੀ ਵੀ.ਆਈ.ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ।ਉਹ ਕਿਤਾਬ ਪੜਨੋ ਅਧੂਰੀ ਰਹਿ ਗਈ ਸੀ ।ਜੇਲਰ ਮੁਹੰਮਦ ਅਕਬਰ ਨੂੰ ਇਹ ਕਿਤਾਬ ਫੜਾਉਂਦੇ ਹੋਏ ਸ: ਭਗਤ ਸਿੰਘ ਨੇ ਕਿਹਾ,ੂਮੇਰਾ ਇਹ ਅੰਤਿਮ ਸੰਦੇਸ਼ ਤੇ ਨਿਸ਼ਾਨੀ ਕੌਮ ਦੇ ਵਾਰਸਾਂ ਨੂੰ ਦੇ ਦੇਣੀ ੂ,ਫਿਰ ਸ: ਭਗਤ ਸਿੰਘ ਅਤੇ ਸਾਥੀਆਂ ਨੂੰ ਫ਼ਾਂਸੀ ਦੇ ਫੰਦੇ ਤੱਕ ਲੈ ਕੇ ਗਏ।ਜਿੱਥੇ ਡਿਪਟੀ ਕਮਿਸ਼ਨਰ ਅਤੇ ਜੇਲਰ ਦੀਆਂ ਅੱਖਾਂ ’ਚ ਪਾਣੀ ਆ ਗਿਆ ।ਜਦੋਂ ਸ: ਭਗਤ ਸਿੰਘ ਤੇ ਸਾਥੀਆਂ ਨੇ ਹੱਸ ਕੇ ਫ਼ਾਂਸੀ ਦੇ ਰੱਸੇ ਗਲਾਂ ਵਿਚ ਪਾ ਲਏ ।23 ਮਾਰਚ,1931 ਨੂੰ ਇਹ ਸਾਡੇ ਮਹਾਨ ਕ੍ਰਾਂਤੀਕਾਰੀ ਇਨਕਲਾਬ ਜਿੰਦਾਬਾਦ,ਸਾਮਰਾਜ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਸਾਡੇ ਕੋਲੋਂ ਹਮੇਸ਼ਾਂ ਲਈ ਚਲੇ ਗਏ।ਭਾਵੇ ਅੱਜ ਉਹ ਸਾਡੇ ਵਿਚਕਾਰ ਮੌਜੂਦ ਨਹੀਂ ਪ੍ਰੰਤੂ ਉਹਨਾ ਦੀ ਇਹ ਦੇਸ਼ ਲਈ ਦਿੱਤੀ ਕੁਰਬਾਨੀ ਯੁੱਗਾਂ ਤੱਕ ਅਮਰ ਰਹੇਗੀ ।